HOME ਪਿੰਡ ਸੰਗੋਵਾਲ ਵਿਖੇ ਓਵਰ ਲੋਡ ਟਰੱਕ ਥੱਲੇ ਆਉਣ ਨਾਲ ਲੜਕੀ ਦੀ ਮੌਤ

ਪਿੰਡ ਸੰਗੋਵਾਲ ਵਿਖੇ ਓਵਰ ਲੋਡ ਟਰੱਕ ਥੱਲੇ ਆਉਣ ਨਾਲ ਲੜਕੀ ਦੀ ਮੌਤ

4
ਪੀੜਤ ਪਰਿਵਾਰ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ – ਪਿੰਡ ਵਾਸੀ 
ਨਕੋਦਰ ਤੋਂ ਜਗਰਾਓਂ ਰੋਡ ਦੀ ਖ਼ਸਤਾ ਹਾਲਤ ਤੇ ਭਿਆਨਕ ਹਾਦਸੇ ਲਈ ਪੰਜਾਬ ਸਰਕਾਰ ਦੋਸ਼ੀ – ਬੀਕੇਯੂ ਪੰਜਾਬ 
ਮਹਿਤਪੁਰ,  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਨਜ਼ਦੀਕ ਪਿੰਡ ਸੰਗੋਵਾਲ ਵਿਖੇ ਓਵਰ ਲੋਡ ਟਰੱਕ ਥੱਲੇ ਆਉਣ ਨਾਲ ਇਕ ਨੋਜਵਾਨ ਲੜਕੀ ਦੀ ਮੌਤ ਹੋ ਗਈ। ਤਕਰੀਬਨ 4:30 ਵਜੇ ਮਹਿਤਪੁਰ ਵੱਲੋਂ ਇਕ ਓਵਰ ਲੋਡ ਟਰੱਕ ਜਗਰਾਓਂ ਜਾ ਰਿਹਾ ਸੀ ਕਿ ਪਿੰਡ ਸੰਗੋਵਾਲ ਦੇ ਵਸਨੀਕ ਮਿਰਤਕਾਂ ਦੇ ਚਾਚਾ ਚਾਚੀ ਅਤੇ ਖੁਦ ਮਿਰਤਕਾਂ ਲੜਕੀ ਜੋਂ ਕਿ ਦੁਕਾਨ ਤੋਂ ਸਮਾਨ ਲੈਣ ਲਈ ਪੈਦਲ ਰੋਡ ਨੂੰ ਪਾਰ ਕਰ ਰਹੇ ਸਨ ਕਿ ਇਕ ਓਵਰ ਲੋਡ ਮਹਿਤਪੁਰ ਵੱਲੋਂ ਆਇਆ ਟਰੱਕ ਜਿਸ ਨੂੰ ਰਾਮ ਸਿੰਘ ਨਾਮ ਦਾ ਡਰਾਇਵਰ ਚਲਾ ਰਿਹਾ ਸੀ ਇਨ੍ਹਾਂ ਤੇ ਆਣ ਚੜ੍ਹਿਆ ਜਿਸ ਨਾਲ ਮਿਰਤਕ ਦੇ ਚਾਚਾ , ਚਾਚੀ ਵਾਲ ਵਾਲ ਬਚ ਗਏ ਜਦੋਂ ਕਿ ਖੁਦ ਲੜਕੀ ਜਿਸ ਦੀ ਉਮਰ 15 ਤੋਂ 16 ਸਾਲ ਕਰੀਬ ਦੱਸੀ ਜਾ ਰਹੀ ਹੈ ਟਰੱਕ ਹੇਠਾਂ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੀ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ। ਇਸ ਮੌਕੇ ਤੇ ਪੁੱਜੇ ਮਹਿਤਪੁਰ ਦੇ ਥਾਣਾ ਮੁਖੀ ਬਲਬੀਰ ਸਿੰਘ ਨੇ ਪ੍ਰੈਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕ ਨੰਬਰ ਪੀ ਬੀ 02 ਬੀ ਵੀ 8387 ਉਨ੍ਹਾਂ ਨੇ ਕਬਜ਼ੇ ਵਿਚ ਲੈ ਲਿਆ ਹੈ। ਅਤੇ ਇਸ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਡਰਾਇਵਰ ਦਾ ਮਲਾਜਾ ਕਰਵਾਇਆ ਜਾ ਰਿਹਾ ਹੈ ਜੇਕਰ ਨਸ਼ਾ ਆਦਿ , ਲਾਇਸੈਂਸ, ਅਤੇ ਟਰੱਕ ਦੇ ਕਾਗਜ਼ਾਤ ਦੇਖੇ ਜਾ ਰਹੇ ਮਿਰਤਕ ਦੇ ਪਰਿਵਾਰ ਦੇ ਬਿਆਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਮਨਿੰਦਰ ਸਿੰਘ ਖਿੰਡਾਂ, ਲਖਵਿੰਦਰ ਸਿੰਘ ਬਲਾਕ ਪ੍ਰਧਾਨ, ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋਂ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਹਾਜ਼ਰ ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਇਸ ਘਟਨਾ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਉਨ੍ਹਾਂ ਕਿਹਾ ਕਿ ਨਕੋਦਰ ਤੋਂ ਜਗਰਾਓਂ ਰੋਡ ਦੀ ਹਾਲਾਤ ਬਹੁਤ ਖ਼ਸਤਾ ਹੋ ਚੁੱਕੀ ਹੈ ਸਾਰੀ ਸੜਕ ਨੇ ਖੱਡਿਆ ਦਾ ਰੂਪ ਧਾਰਨ ਕੀਤਾ ਹੋਇਆ ਹੈ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕਦੀ ਆਏ ਦਿਨ ਕੀਮਤੀ ਮਨੁੱਖੀ ਜਾਨਾਂ ਭੰਗ ਦੇ ਭਾੜੇ ਅਜ਼ਾਈਂ ਜਾ ਰਹੀਆਂ ਹਨ। ਇਸ ਲਈ ਇਸ ਰੋਡ ਤੇ ਹੋਣ ਵਾਲੇ ਹਰ ਹਾਦਸੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਦੇਰ ਸ਼ਾਮ ਤੱਕ ਲੱਗੇ ਜਾਮ ਤੋਂ ਬਾਅਦ ਮਿਰਤਕਾਂ ਦੇ ਪੋਸਟਮਾਰਟਮ ਲਈ ਦੇਹ ਨੂੰ ਨਕੋਦਰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਇਸ ਘਟਣਾ ਦੀ ਖ਼ਬਰ ਫੈਲਦਿਆਂ ਇਲਾਕੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ: ਡਾਕਟਰ ਸੁਭਾਅ ਸ਼ਰਮਾ
Next articleਪੱਛਮੀ ਬੰਗਾਲ ਵਿੱਚ ਐਮਬੀਬੀਐਸ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ; ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ ਮੋਬਾਈਲ ਨੈੱਟਵਰਕ ਨੂੰ ਟਰੈਕ ਕੀਤਾ