ਪੰਜਾਬ ਕਿਸਾਨ ਯੂਨੀਅਨ (ਬਾਗੀ) ਵੱਲੋਂ ਅਹਿਮ ਮਸਲਿਆਂ ਨੂੰ ਲੈਕੇ ਕੀਤੀ ਗਈ ਪੈ੍ਸ ਕਾਨਫਰੰਸ
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਪੰਜਾਬ ਕਿਸਾਨ ਯੂਨੀਅਨ (ਬਾਗੀ) ਦੀ ਸੂਬਾ ਅਤੇ ਜਿਲਾ ਟੀਮ ਵੱਲੋਂ ਜਥੇਬੰਦੀ ਦੇ ਸਰਪ੍ਰਸਤ ਤਰਸੇਮ ਸਿੰਘ ਵਿੱਕੀ ਜੈਨਪੁਰ ਦੀ ਅਗਵਾਈ ਹੇਠਾਂ ਅੱਜ ਸ਼ੀ੍ ਗੁਰੂ ਨਾਨਕ ਦੇਵ ਜੀ ਪੈ੍ਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਤੌਰ ਤੇ ਪੈ੍ਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਐਲਾਨ ਕੀਤਾ ਗਿਆ ਕਿ ਕੌਮੀ ਇਨਸਾਨ ਮੋਰਚੇ ਦੀ ਚੜਦੀਕਲਾ ਵਾਸਤੇ ਦਿੱਲੀ ਦੇ ਕਿਸਾਨ ਅੰਦੋਲਨ ਦੀ ਤਰਜ ਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਸਥਾਨਕ ਪੋ੍ਗਰਾਮ ਦਿੱਤੇ ਜਾਣਗੇ ਤੇ ਲੋਕਾਂ ਨੂੰ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਜਾਵੇਗੀ। ਇਸੇ ਤਹਿਤ 19 ਮਾਰਚ ਦਿਨ ਐਤਵਾਰ ਨੂੰ ਪੰਜਾਬ ਕਿਸਾਨ ਯੂਨੀਅਨ (ਬਾਗੀ) ਵੱਲੋਂ ਸਿੱਖ ਸੰਗਤਾਂ ਅਤੇ ਇਲਾਕੇ ਭਰ ਦੇ ਸਹਿਯੋਗ ਨਾਲ ਮੋਟਰਸਾਇਕਲ, ਸਕੂਟਰ ਮਾਰਚ ਕੱਢਿਆ ਜਾਵੇਗੀ ਜਿਸਦੀ ਸ਼ੁਰੂਆਤ ਸਵੇਰੇ 11ਵਜੇ ਗੁਰੂਦੁਆਰਾ ਸ਼ੀ੍ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਨਤਮਸਤਕ ਹੋਕੇ ਵਾਇਆ ਡਡਵਿੰਡੀ, ਪਾਜੀਆ,ਆਰ.ਸੀ.ਐਫ ਤੋਂ ਹੁੰਦਿਆਂ ਹੋਇਆਂ ਕਪੂਰਥਲੇ ਸ਼ਹਿਰ ਦਾ ਚੱਕਰ ਲਗਾਕੇ ਸਟੇਟ ਗੁਰੂਦੁਆਰਾ ਸਾਹਿਬ ਕਪੂਰਥਲਾ ਵਿਖੇ ਸਮਾਪਤੀ ਕੀਤੀ ਜਾਵੇਗੀ।
ਆਗੂਆਂ ਨੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਜਾਵੇ। ਇਸੇ ਤਰ੍ਹਾਂ ਪੰਜਾਬ ਦੇ ਹੋਰ ਜਿਲਿਆਂ ਵਿੱਚ ਲੜੀ ਵਾਰ ਮਾਰਚ ਕੱਢੇ ਜਾਣਗੇ। ਇਸਦੇ ਨਾਲ ਹੀ ਆਗੂਆਂ ਨੇ ਲਤੀਫਪੁਰਾ ਜਲੰਧਰ ਵਿਖੇ ਜੋ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰ ਢਾਹੇ ਗਏ ਹਨ ਦੇ ਸਬੰਧ ਵਿੱਚ ਐਲਾਨ ਕੀਤਾ ਕਿ ਪੰਜਾਬ ਕਿਸਾਨ ਯੂਨੀਅਨ (ਬਾਗੀ) ਵੱਲੋਂ ਜਲਦ ਜਥੇਬੰਦੀ ਦੇ ਹੋਰ ਜਿਲਿਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ ਤੇ ਜਿਨ੍ਹਾਂ ਸਮਾਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਜਿਕਰਯੋਗ ਹੈ ਕਿ ਪੰਜਾਬ ਕਿਸਾਨ ਯੂਨੀਅਨ (ਬਾਗੀ) ਵੱਲੋਂ ਇਹ ਮੋਰਚਾ ਲਗਾਇਆ ਗਿਆ ਸੀ ਤੇ ਬਾਅਦ ਵਿੱਚ ਹਮ ਖਿਆਲੀ ਜਥੇਬੰਦੀਆਂ ਦਾ ਸਾਥ ਮਿਲ ਗਿਆ।
ਇਸਦੇ ਨਾਲ ਹੀ ਆਗੂਆਂ ਨੇ ਪਰਾਈਵੇਟ ਸਕੂਲ ਮਾਫੀਆ ਦੀ ਲੁੱਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਅਤੇ ਸੁਲਤਾਨਪੁਰ ਲੋਧੀ ਦੇ ਕਰਾਇਸਟ ਜੋਤੀ ਕਾਨਵੈਂਟ ਸਕੂਲ ਦੇ ਬਾਹਰ ਵਿਕ ਰਹੀਆਂ ਕਿਤਾਬਾਂ ਦੀ ਦੁਕਾਨ ਬੰਦ ਕਰਵਾਈ ਗਈ ਜਿਕਰਯੋਗ ਹੈ ਕਿ ਇਹ ਦੁਕਾਨ ਵਾਲੇ ਮਹਿੰਗੇ ਭਾਅ ਤੇ ਕਿਤਾਬਾਂ ਵੇਚ ਰਹੇ ਸਨ ਤੇ ਕਿਤਾਬਾਂ ਦੇ ਨਾਲ ਨਾਲ ਕਾਪੀਆਂ ਵੀ ਧੱਕੇ ਨਾਲ ਮਾਪਿਆਂ ਨੂੰ ਵੇਚ ਰਹੇ ਸਨ ਜੇਕਰ ਮਾਪੇ ਕਾਪੀਆਂ ਨਾ ਲੈਣ ਬਾਰੇ ਕਹਿੰਦੇ ਸਨ ਤਾਂ ਉਨ੍ਹਾਂ ਨੂੰ ਕਿਤਾਬਾਂ ਵੀ ਨਹੀਂ ਦਿੱਤੀਆਂ ਜਾਂਦੀਆਂ ਸਨ ਕਿ ਜੇਕਰ ਤੁਸੀਂ ਕਾਪੀਆਂ ਨਹੀਂ ਲੈਣੀਆਂ ਤਾਂ ਕਿਤਾਬਾਂ ਵੀ ਨਹੀਂ ਮਿਲਣਗੀਆਂ ਇਸੇ ਤਹਿਤ ਪੰਜ ਦੇ ਕਰੀਬ ਮਾਪਿਆਂ ਵੱਲੋਂ ਲਿਖਤੀ ਸ਼ਿਕਾਇਤਾਂ ਐਸ,ਡੀ,ਐਮ ਸੁਲਤਾਨਪੁਰ ਲੋਧੀ ਦੇ ਨਾਮ ਨਾਇਬ ਤਹਿਸੀਲ ਦਾਰ ਸੁਲਤਾਨਪੁਰ ਲੋਧੀ ਨੂੰ ਦਿੱਤੀਆ ਗਈਆਂ।
ਜਿਕਰਯੋਗ ਹੈ ਕਿ ਕਰੀਬ 5 ਦਿਨ ਪਹਿਲਾਂ ਪੰਜਾਬ ਕਿਸਾਨ ਯੂਨੀਅਨ (ਬਾਗੀ) ਦੀ ਟੀਮ ਵੱਲੋਂ ਐਸ,ਡੀ, ਐਮ ਸੁਲਤਾਨਪੁਰ ਲੋਧੀ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਪਰ ਜਦੋਂ ਪ੍ਰਸ਼ਾਸ਼ਨ ਵੱਲੋਂ ਕੋਈ ਕਦਮ ਨਹੀ ਚੁੱਕਿਆ ਗਿਆ ਤਾਂ ਜਥੇਬੰਦੀ ਵੱਲੋਂ ਖੁਦ ਹੀ ਨਾਅਰੇਬਾਜ਼ੀ ਕਰਕੇ ਕਿਤਾਬਾਂ ਦੇ ਨਾਮ ਹੇਠਾਂ ਚਲਾਏ ਜਾ ਰਹੇ ਧੰਦੇ ਨੂੰ ਬੰਦ ਕਰਵਾਇਆ ਗਿਆ। ਇਸ ਸਮੇਂ ਕਾਰਜਕਾਰੀ ਕਮੇਟੀ ਦੇ ਸੂਬਾ ਜਨਰਲ ਸਕੱਤਰ ਡਾਕਟਰ ਗੁਰਦੀਪ ਸਿੰਘ ਭੰਡਾਲ, ਸੂਬਾ ਖਜਾਨਚੀ ਹਰਨੇਕ ਸਿੰਘ ਜੈਨਪੁਰ,ਸੂਬਾ ਸੀਨੀਅਰ ਮੀਤ ਪ੍ਰਧਾਨ ਬੋਹੜ ਸਿੰਘ ਹਜਾਰਾ,ਸੂਬਾ ਸਲਾਹਕਾਰ ਪਰਮਜੀਤ ਸਿੰਘ ਖਾਲਸਾ,ਸੂਬਾ ਸਹਾਇਕ ਖਜਾਨਚੀ ਡਾਕਟਰ ਕੁਲਜੀਤ ਸਿੰਘ ਤਲਵੰਡੀ,ਸੂਬਾ ਪੈ੍ਸ ਸਕੱਤਰ ਸਨਦੀਪ ਸਿੰਘ ਕਾਲੇਵਾਲ,ਜਿਲਾ ਪ੍ਧਾਨ ਸੁਰਿੰਦਰ ਸਿੰਘ ਬਾਊਪੁਰ, ਜਿਲਾ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਟੋਡਰਵਾਲ ਆਦਿ ਆਗੂ ਹਾਜਰ ਸਨ।