ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ )-ਪਿਛਲੇ ਦਿਨੀ ਵੈਨਕੂਵਰ ਸਥਿਤ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਅਤੇ ਸਰੀ ਸਥਿਤ ਲਕਸ਼ਮੀ ਨਰਾਇਣ ਮੰਦਰ ਦੀਆਂ ਕੰਧਾਂ ਅਤੇ ਗੇਟਾਂ ਉੱਪਰ ਕੁਝ ਅਗਿਆਤ ਵਿਅਕਤੀਆਂ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਲਿਖੇ ਜਾਣ ਦੀ ਘਟਨਾ ਉਪਰੰਤ ਹਰਕਤ ਚ ਆਈ ਪੁਲਿਸ ਦੇ ਨਾਲ ਨਾਲ ਉਕਤ ਗੁਰੂ ਘਰ ਅਤੇ ਮੰਦਿਰ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਬੁਲਾਏ ਗਏ ਸਾਝੇ ਪੱਤਰਕਾਰ ਸੰਮੇਲਨ ਦੌਰਾਨ ਵੈਨਕੂਵਰ ਪੁਲਿਸ ਦੇ ਸਰਜਂਟ ਮਿਸਟਰ ਸਟੀਵ ਨੇ ਦੱਸਿਆ ਕਿ ਉਪਰੋਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਰਕਤ ਚ ਆਈ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਉਕਤ ਗੁਰੂ ਘਰ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਕੁਝ ਅਗਿਆਤ ਨਕਾਬ ਪੋਸ਼ ਵਿਅਕਤੀਆਂ ਵੱਲੋਂ ਉਕਤ ਘਟਨਾ ਨੂੰ ਅੰਜਾਮ ਦੇਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਜਿਸ ਦੇ ਆਧਾਰ ਤੇ ਹੀ ਪੁਲਿਸ ਦੇ ਅਪਰਾਧ ਵਿੰਗ ਵੱਲੋਂ ਇਸ ਸਬੰਧੀ ਵੱਖ-ਵੱਖ ਐਂਗਲਾਂ ਤੋਂ ਬਰੀਕੀ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਹੈ। ਉਹਨਾਂ ਦਾਅਵਾ ਕੀਤਾ ਕਿ ਦੋਸ਼ੀ ਵਿਅਕਤੀ ਜਲਦੀ ਹੀ ਪੁਲਿਸ ਵੱਲੋਂ ਕਾਬੂ ਕਰ ਲਏ ਜਾਣਗੇ। ਇਸ ਮੌਕੇ ਤੇ ਹਾਜ਼ਰ ਖਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਅਤੇ ਬੁਲਾਰੇ ਜਗਦੀਪ ਸਿੰਘ ਸੰਘੇੜਾ ਨੇ ਦੱਸਿਆ ਕਿ ਕੁਝ ਕੱਟੜ ਪੰਥੀ ਤਾਕਤਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਘਟੀਆ ਮਨਸੂਬਿਆਂ ਤਹਿਤ ਡਰ ਪੈਦਾ ਕਰਕੇ ਵੰਡੀਆਂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਕਨੇਡੀਅਨ ਭਾਈਚਾਰੇ ਵੱਲੋਂ ਪੂਰੀ ਇੱਕਮੁਠਤਾ ਨਾਲ ਅਜਿਹੀਆਂ ਤਾਕਤਾਂ ਦਾ ਮੁਕਾਬਲਾ ਕੀਤਾ ਜਾਵੇਗਾ। ਇਸ ਮੌਕੇ ਤੇ ਲਕਸ਼ਮੀ ਨਰਾਇਣ ਮੰਦਰ ਸਰੀ ਦੇ ਬੁਲਾਰੇ ਵਿਨੇ ਸ਼ਰਮਾ ਵੱਲੋਂ ਵੀ ਮੰਦਰ ਦੇ ਗੇਟ ਤੇ ਅਪਮਾਨਕ ਜਨਕ ਸ਼ਬਦਾਵਲੀ ਲਿਖਣ ਦੀ ਮੰਦਭਾਗੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ| ਅਖੀਰ ਚ ਹਾਜ਼ਰ ਸਾਰੇ ਹੀ ਅਹੁਦੇਦਾਰਾਂ ਵੱਲੋਂ ਉਕਤ ਘਟਨਾਵਾਂ ਲਈ ਲੜੀਦੇ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।
ਗੁਰੂ ਘਰ ਅਤੇ ਮੰਦਰ ਦੇ ਬਾਹਰ ਵਾਰ ਗਲਤ ਸ਼ਬਦਾਵਲੀ ਲਿਖੇ ਜਾਣ ਦਾ ਮਾਮਲਾ ਪ੍ਰਬੰਧਕਾਂ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj