(ਸਮਾਜ ਵੀਕਲੀ) (ਹੈਤੀ), 10 ਜੁਲਾਈਹੈਤੀ ਦੀ ਅੰਤ੍ਰਿਮ ਸਰਕਾਰ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੀ ਹੱਤਿਆ ਤੋਂ ਬਾਅਦ ਦੇਸ਼ ਨੂੰ ਸਥਿਰ ਕਰਨ ਅਤੇ ਚੋਣਾਂ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਉਸ ਨੇ ਅਮਰੀਕਾ ਨੂੰ ਆਪਣੀ ਫੌਜ ਦੇਸ਼ ਵਿੱਚ ਤਾਇਨਾਤ ਕਰਨ ਦੀ ਬੇਨਤੀ ਕੀਤੀ ਹੈ ਅੰਤ੍ਰਿਮ ਪ੍ਰਧਾਨ ਮੰਤਰੀ ਕਲਾਊਡ ਜੋਸਫ ਨੇ ਇੰਟਰਵਿਊ ਦੌਰਾਨ ਕਿਹਾ, “ਬੇਸ਼ਕ ਸਾਨੂੰ ਮਦਦ ਦੀ ਜ਼ਰੂਰਤ ਹੈ ਅਤੇ ਅਸੀਂ ਅੰਤਰਰਾਸ਼ਟਰੀ ਪੱਤਰ ’ਤੇ ਮਦਦ ਦੀ ਮੰਗ ਕੀਤੀ ਹੈ। ਸਾਡਾ ਮੰਨਣਾ ਹੈ ਕਿ ਦੇਸ਼ ਵਿੱਚ ਸਥਿਰਤਾ ਲਈ ਅਮਰੀਕੀ ਫੌਜ ਦੀ ਲੋੜ ਹੈ। ਇਸ ਲਈ ਅਸੀ ਅਮਰੀਕਾ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ ਆਪਣੀ ਫੌਜ ਭੇਜੇ ਤੇ ਇਥੋਂ ਦੀਆਂ ਅਹਿਮ ਥਾਵਾਂ ਦੀ ਹਿਫ਼ਾਜ਼ਤ ਕਰੇ।”
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly