ਲਖਨਊ (ਸਮਾਜ ਵੀਕਲੀ): ਪ੍ਰਿਯੰਕਾ ਗਾਂਧੀ ਵਾਡਰਾ ਨੇ ਅਗਾਮੀ ਉੱਤਰ ਪ੍ਰਦੇਸ਼ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਅੱਜ ਮਹਿਲਾਵਾਂ ਲਈ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਵਾਅਦਾ ਕੀਤਾ ਕਿ ਪਾਰਟੀ ਦਾ 20 ਲੱਖ ਨਵੀਆਂ ਨੌਕਰੀਆਂ ਪੈਦਾ ਕਰਨ ਦਾ ਟੀਚਾ ਹੈ ਤੇ ਇਸ ਵਿਚੋੋਂ 40 ਫੀਸਦ ਮਹਿਲਾਵਾਂ ਲਈ ਹੋਣਗੀਆਂ। ‘ਸ਼ਕਤੀ ਵਿਧਾਨ’ ਸਿਰਲੇਖ ਹੇਠ ਜਾਰੀ ਛੇ ਨੁਕਤਿਆਂ ਵਾਲੇ ਚੋਣ ਮਨੋਰੱਥ ਪੱਤਰ ਵਿੱਚ ‘ਸਵਾਭਿਮਾਨ’, ‘ਸਵਾਭਲੰਬਨ’, ‘ਸ਼ਿਕਸ਼ਾ’, ‘ਸੰਮਾਨ’, ‘ਸੁਰਕਸ਼ਾ’ ਤੇ ‘ਸਿਹਤ’ ਨੂੰ ਕਵਰ ਕੀਤਾ ਗਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਯਕੀਨੀ ਬਣਾਏਗੀ ਕਿ ਸੂਬੇ ਵਿਚਲੀਆਂ ਸਾਰੀਆਂ ਰਾਸ਼ਨ ਦੁਕਾਨਾਂ ਮਹਿਲਾਵਾਂ ਵੱਲੋਂ ਚਲਾਈਆਂ ਜਾਣ। ਇਸ ਦੇ ਨਾਲ ਹੀ ਮਗਨਰੇਗਾ ਤਹਿਤ 40 ਫੀਸਦ ਕੰਮ ਮਹਿਲਾਵਾਂ ਲਈ ਰਾਖਵਾਂ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly