(ਸਮਾਜ ਵੀਕਲੀ)
ਸਾਡੇ ਲੋਕੀਂ ਗੁਰੂਆਂ ਦਾ ਸੰਦੇਸ਼ ਭੁਲਾ ਬੈਠੇ,
ਏਸੇ ਕਰ ਕੇ ਪੈਰ-ਪੈਰ ‘ਤੇ ਠੋਕਰ ਖਾਂਦੇ ਨੇ।
ਦੁਨੀਆਂ ਚੰਦ ‘ਤੇ ਜਾ ਪਹੁੰਚੀ ਹੈ ਇਹ ਪਰ ਹਾਲੇ ਵੀ,
ਮੜ੍ਹੀਆਂ ਪੂਜਣ ਹਾਲੇ ਵੀ ਇਹ ਬੁੱਤ ਧਿਆਂਦੇ ਨੇ।
ਪੂਜਣ ਤਕ ਹੀ ਸੀਮਤ ਨੇ ਇਤਿਹਾਸ ਨਾ ਪੜ੍ਹਦੇ ਨੇ.
ਦੁਸ਼ਮਣ ਨਾਲ਼ ਕੀ ਲੜਨਾ ਇਹ ਆਪਸ ਵਿੱਚ ਲੜਦੇ ਨੇ.
ਆਪਣੇ ਹੱਕਾਂ ਖ਼ਾਤਿਰ ਲੜਨਾ ਕਦ ਇਹ ਸਿੱਖਣਗੇ.
ਆਪਣੇ ਹੱਥੀਂ ਕਦ ਅਪਣਾ ਇਤਿਹਾਸ ਇਹ ਲਿਖਣਗੇ..?
ਗੁਰਪੁਰਬਾਂ ‘ਤੇ ਕੇਕ ਇਹ ਕੱਟਣ,ਡੀ ਜੇ ਲਾਉਂਦੇ ਨੇ.
ਮੇਲੇ ਵਾਂਗੂੰ ਕੱਠੇ ਹੋਵਣ,ਭੰਗੜੇ ਪਾਉਂਦੇ ਨੇ.
ਗੁਰੂਆਂ ਜਿਹੜੀ ਗੱਲੋਂ ਵਰਜਿਆ ਉਹ ਗੱਲ ਕਰਦੇ ਨੇ.
ਓਦਾਂ ਪੈਰੋਕਾਰ ਹੋਣ ਦੀ ਹਾਮੀ ਭਰਦੇ ਨੇ।
ਥਾਂ-ਥਾਂ ਮੱਥੇ ਟੇਕਣ ਥਾਂ-ਥਾਂ ਸੁੱਖਾਂ ਸੁੱਖਦੇ ਨੇ.
ਆਪਣੇ ਛੱਡ ਕੇ ਦੂਇਆਂ ਦੇ ਨਾਲ਼ ਬਹਿੰਦੇ ਉੱਠਦੇ ਨੇ.
ਰਾਜ ਭਾਗ ਦੀ ਗੱਲ ਕਰਨੋਂ ‘ਰਾਣੇ’ ਘਬਰਾਉਂਦੇ ਨੇ.
ਆਪਣੇ ਹੱਥੀਂ ਹੋਰਾਂ ਦੇ ਸਿਰ ਤਾਜ ਸਜਾਉਂਦੇ ਨੇ।
#ਜਗਦੀਸ਼_ਰਾਣਾ
ਸੋਫ਼ੀ ਪਿੰਡ, ਜਲੰਧਰ।
9872630635