ਸਾਡੀ ਸ਼ਹੀਦ ਭਗਤ ਸਿੰਘ ਨਰਸਰੀ ਬਨੂੜ ਬਾਰੇ ਕੁਝ ਰੌਚਕ ਗੱਲਾਂ

(ਸਮਾਜ ਵੀਕਲੀ) ਸਾਡੀ ਇਸ ਨਰਸਰੀ ‘ਚ ਇਕੱਲੇ ਪੌਦੇ ਹੀ ਤਿਆਰ ਨਹੀਂ ਹੁੰਦੇ। ਸਾਡੀ ਨਰਸਰੀ ਕਰਕੇ ਅਨੇਕਾਂ ਜੀਵ-ਜੰਤਾਂ ਨੂੰ ਭੋਜਨ ਵੀ ਮਿਲ ਰਿਹਾ ਹੈ।
ਅਸੀਂ ਪਹਿਲਾਂ ਡੱਡੂਆਂ, ਜੋਕਾਂ, ਘੋਗਿਆਂ ਨੂੰ ਸਿਰਫ਼ ਬਰਸਾਤਾਂ ‘ਚ ਹੀ ਦੇਖਦੇ ਸੀ। ਪਰ ਹੁਣ ਅਸੀਂ ਇਨ੍ਹਾਂ ਨੂੰ ਨਰਸਰੀ ‘ਚ 12 ਮਹੀਨੇ 365 ਦਿਨ ਦੇਖਦੇ ਹਾਂ ਕਿਉਂਕਿ ਥੈਲੀਆਂ ‘ਚ ਤਿਆਰ ਕੀਤੇ ਜਾਂਦੇ ਪੌਦਿਆਂ ਨੂੰ ਪਾਣੀ ਲਗਦਾ ਰਹਿੰਦਾ ਹੈ ਤੇ ਸਾਡੇ ਪੌਦਿਆਂ ਵਾਲੇ ਹਰੇਕ ਬੈੱਡ ‘ਚ ਥੈਲੀਆਂ ਹੇਠ ਡੱਡੂ, ਜੋਕਾਂ, ਘੋਗੇ ਨਿਕਲ਼ਦੇ ਨੇ ਤੇ ਇਹ ਡੱਡੂ ਸੱਪਾਂ, ਗੋਆਂ ਤੇ ਹੋਰ ਪੰਛੀਆਂ ਲਈ ਭੋਜਨ ਦਾ ਕੰਮ ਕਰਦੇ ਨੇ।
ਜਦੋਂ ਅਸੀਂ ਪਾਣੀ ਲਗਾਉਂਦੇ ਹਾਂ ਉਦੋਂ ਹੀ ਕਾਟੋਆਂ ਦਰੱਖਤਾਂ ਤੋਂ ਉੱਤਰ ਕੇ ਪਾਣੀ ਪੀਣ ਆ ਜਾਂਦੀਆਂ ਨੇ।
ਨਰਸਰੀ ‘ਚ ਪੌਦੇ ਤਿਆਰ ਕਰਨ ਸਮੇਂ ਉਨ੍ਹਾਂ ਨੂੰ ਲੋੜ ਅਨੁਸਾਰ ਪਾਣੀ ਲਗਾਇਆ ਜਾਂਦਾ ਹੈ ਆਉਂਦੇ ਸਮੇਂ ‘ਚ ਇਥੋਂ ਦਾ ਪਾਣੀ ਦਾ ਲੈਵਲ ਦੂਜਿਆਂ ਮੁਕਾਬਲੇ ਉੱਪਰ ਹੋਵੇਗਾ। ਪੌਦਿਆਂ ਨੂੰ ਬੈੱਡਾ ‘ਚ ਰੱਖ ਕੇ ਪਾਣੀ ਦਿੱਤਾ ਜਾਂਦਾ ਜਿਸ ਨਾਲ ਮਿੱਟੀ ਰਾਹੀਂ ਧਰਤੀ ਹੇਠਲਾ ਪਾਣੀ ਰਿਚਾਰਜ ਹੁੰਦਾ ਹੈ। ਸਾਡਾ ਅੱਜ ਦਾ ਵਰਤਿਆ ਜਾ ਰਿਹਾ ਪਾਣੀ ਆਉਂਦੇ ਦਸਾਂ ਵੀਹਾਂ ਸਾਲਾਂ ਨੂੰ ਸਾਨੂੰ ਫ਼ਿਰ ਵਾਪਸ ਮਿਲ ਜਾਵੇਗਾ।
ਸਾਡੀ ਨਰਸਰੀ ਸ਼ਮਸ਼ਾਨ ਘਾਟ (ਜਿੱਥੇ ਮੁਰਦਿਆਂ ਨੂੰ ਸਾੜਿਆਂ ਜਾਂਦਾ) ਵਿੱਚ ਸਥਿਤ ਹੈ। ਜਿੱਥੇ ਹਰ ਬੰਦਾ, ਖ਼ਾਸ ਕਰ ਰਿਸ਼ਤੇਦਾਰ ਸਿਰਫ਼ ਕਿਸੇ ਦੇ ਮਰੇ ਤੇ ਹੀ ਆਉਂਦੇ ਸੀ ਅੱਜ ਉੱਥੇ ਉੱਚੇ ਤੋਂ ਉੱਚੇ ਅਹੁਦਿਆਂ ਵਾਲੇ, ਦੇਸ਼ ਪੱਧਰ ਦੀ ਰਾਜਨੀਤੀ ਦੇ ਰਾਜਨੀਤਕ ਲੀਡਰ, ਰਿਸ਼ਤੇਦਾਰ, ਹੋਰ ਦੋਸਤ ਮਿੱਤਰ ਖਿੜੇ ਮੱਥੇ ਆਉਂਦੇ ਨੇ, ਖੁਸ਼ ਹੋਕੇ ਚਾਵਾਂ ਨਾਲ ਵੀ ਆਉਂਦੇ ਨੇ। ਜਿੱਥੋ ਸੰਸਕਾਰ ਹੋਣ ਤੋਂ ਬਾਅਦ ਘਰ ਗਇਆਂ ਨੂੰ ਵੀ ਰੋਟੀ ਚੰਗੀ ਨੀ ਲਗਦੀ ਉੱਥੇ ਅਸੀਂ ਇੱਕ ਤੋਂ ਇੱਕ ਮਠਿਆਈ, ਇੱਕ ਤੋਂ ਇੱਕ ਵਧੀਆ ਪਕਵਾਨ ਪਾਧੇ ਨੇ। ਚਾਹਾਂ ਪੀਤੀਆਂ ਨੇ‌। ਸ਼ਹੀਦਾਂ ਇਨਕਲਾਬੀਆਂ ਦੇ ਜਨਮਦਿਨ ਮਨਾਏ ਨੇ/ਮਨਾ ਰਹੇ ਹਾਂ।
ਜਿੱਥੇ ਆਕੇ ਲੋਕ ਧਾਹਾਂ ਮਾਰਦੇ ਸੀ, ਪਿੱਟਦੇ ਸੀ, ਰੋਂਦੇ ਸੀ ਹੁਣ ਉੱਥੇ ਆਕੇ ਲੋਕਾਂ ਦੇ ਮੂੰਹੋਂ ਵਾਹ-ਵਾਹ ਵੀ ਸੁਣੀਂਦਾ।
ਸਾਡੇ ਦੇਸ਼ ਦੀਆਂ ਸ਼ਮਸ਼ਾਨ ਘਾਟ ਵਰਗੀਆਂ ਅਨੇਕਾਂ ਸੁੰਨੀਆਂ ਥਾਵਾਂ ਗ਼ਲਤ ਕੰਮਾਂ ਦੇ ਅੱਡੇ ਬਣੇ ਹੋਏ ਹਨ। ਕਿਤੇ ਅਜਿਹੀਆਂ ਥਾਵਾਂ ਤੇ ਨਸ਼ਾ ਵਿਕਦਾ ਕਿਤੇ ਨੌਜਵਾਨ ਸ਼ਮਸ਼ਾਨ ਘਾਟਾਂ ‘ਚ ਨਸ਼ੇ ਕਰਦੇ। ਪਰ ਅਸੀਂ ਸਾਰਿਆਂ ਨੇ ਬਾਬੇ ਨਾਨਕ ਦੇ ਫ਼ਲਸਫ਼ੇ ਤੇ ਚਲਦਿਆਂ ਬਿਨਾਂ ਕਿਸੇ ਡਰ ਤੋਂ ਜਿਹੜੀਆਂ ਬਦਨਾਮ ਥਾਵਾਂ ਜਾਂ ਡਰ ਵਾਲੀਆਂ ਥਾਵਾਂ ‘ਚੋਂ ਸ਼ਮਸ਼ਾਨ ਭੂਮੀ ਨੂੰ ਚੁਣਿਆਂ ਤੇ ਉਸਨੂੰ ਸਵਰਗ ਬਣਾਉਣ ਵਾਲੇ ਰਾਹ ਤੁਰ ਪਏ। ਜਿਸਨੂੰ  ਅਸੀਂ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸ੍ਰੋਤ ਬਣਾਇਆ ਹੈ। ਅਸੀਂ ਬਾਕੀਆਂ ਤੋਂ ਵੱਖਰੀ ਲਾਈਨ ਖਿੱਚੀ ਹੈ ਕਿ ਅਜਿਹਾ ਕੁਝ ਵੀ ਕੀਤਾ ਜਾ ਸਕਦਾ ਹੈ। ਉਜਾੜ, ਕਬਾੜ, ਖੰਡਰ, ਸੁੰਨੀਆਂ ਥਾਵਾਂ ਨੂੰ ਸਕੂਨ ਦੇਣ ਵਾਲੀਆਂ ਥਾਵਾਂ ਵੀ ਬਣਾਇਆ ਜਾ ਸਕਦਾ।
ਸ਼ਹੀਦ ਭਗਤ ਸਿੰਘ ਨਰਸਰੀ ਬਨੂੜ ਸ਼ਹਿਰ ਦੀ ਬਾਂਡਿਆ ਬਸੀ ਦੀ ਸ਼ਮਸ਼ਾਨ ਘਾਟ ਵਿੱਚ ਸਥਿਤ ਹੈ। ਬਨੂੜ ਸ਼ਹਿਰ ਜ਼ੀਰਕਪੁਰ ਤੇ ਰਾਜਪੁਰਾ ਵਿਚਾਲੇ (ਜ਼ਿਲ੍ਹਾ ਮੁਹਾਲੀ) ਪੈਂਦਾ ਹੈ। ਛੱਤਬੀੜ ਚਿੜੀਆਘਰ ਬਨੂੜ ਤੋਂ 5-7 ਕਿਲੋਮੀਟਰ ਫ਼ਾਸਲੇ ਤੇ ਹੈ।
ਨਰਸਰੀ ‘ਚ ਅਸੀਂ ਜ਼ਿਆਦਾਤਰ ਪੰਜਾਬ ਦੇ ਰਵਾਇਤੀ ਰੁੱਖ ਹੀ ਤਿਆਰ ਕਰਦੇ ਹਾਂ। ਸਾਡੀ ਨਰਸਰੀ ‘ਚੋਂ ਬਿਲਕੁਲ ਮੁਫ਼ਤ ਬੂਟੇ ਦਿੱਤੇ ਜਾਂਦੇ ਹਨ।
ਜੋਰਾ ਸਿੰਘ ਬਨੂੜ
ਸਪੰਰਕ ਨੰ. 8727055382
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਿਤਾਬ ‘ਚੋਂ ਪਹਿਲੀ ਕਹਾਣੀ
Next articleਗ਼ਲਤੀ ਦਾ ਅਹਿਸਾਸ