ਸਾਡੀ ਚੋਣ ਪਰਣਾਲ਼ੀ

Mool Chand Sharma

(ਸਮਾਜ ਵੀਕਲੀ)

ਅੱਸੀ ਲੱਖ ਦੀ ਹੱਦ ਸਰਕਾਰੀ ਐ ,
ਕੋਈ ਸਮਝੇ ਫਕੀਰਾਂ ਖਾਤਿਰ ਹੈ .
ਸਿਰਫ਼ ਕਾਗ਼ਜ਼ਾਂ ਦਾ ਢਿੱਠ ਭਰਨ ਲਈ ,
ਅੱਖੀਆਂ ਦੇ ਟੀਰਾਂ ਖਾਤਿਰ ਹੈ .
ਕੋਈ ਅੱਸੀ ਕਰੋੜ ਵੀ ਲਾ ਦੇਵੇ ,
ਲਿਖ ਦੇਵੇ ਲਾਇਐ ਅੱਸੀ ਲੱਖ :
ਲਗਦੈ ਸਾਡੀ ਚੋਣ ਪ੍ਣਾਲ਼ੀ ਤਾਂ ,
ਸਿਰਫ਼ ਅਮੀਰਾਂ ਖਾਤਿਰ ਹੈ .
ਜੇ ਲੋਕ ਚਾਹੁਣ ਹਰ ਮਸਲੇ ਦਾ ,
ਹੱਲ ਕੱਢਣ ਦੇ ਸਮਰੱਥ ਹੁੰਦੇ :
ਸਿਆਣੇ ਆਗੂ ਮਿਲ ਕੇ ਬੈਠਣ ,
ਨਹੀਂ ਮੰਡੀਹਰਾਂ ਖਾਤਿਰ ਹੈ .
ਬੱਸ ਇਓਂ ਸਮਝ ਲਓ ਦਿੱਲੀ ਵਾਂਗ ,
ਅੰਦੋਲਨ ਕੁੱਝ ਮਹੀਨਿਆਂ ਦਾ :
ਭਾਵੇਂ ਜੰਗ ਥੋੜੀ੍ ਹੈ ਔਖੀ ,
ਜੋ ਸਖ਼ਤ ਸਰੀਰਾਂ ਖਾਤਿਰ ਹੈ .

ਮੂਲ ਚੰਦ ਸ਼ਰਮਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਸੀ ਜੋੜ ਤੋੜ ਨੇ ਅਸਲ ਮੁੱਦਿਆਂ ਤੋਂ ਭੜਕਾਏ ਲੋਕ।।
Next articleਸੰਘਰਸ਼