“ਸਾਡਾ ਮਿਸ਼ਨ- ਗ੍ਰੀਨ ਇਲੈਕਸ਼ਨ” ਅਧੀਨ ਮਹਾਲ਼ੋਂ ਸਕੂਲ ਵਿਖੇ ਪੌਦੇ ਲਗਾਏ

ਨਵਾਂਸ਼ਹਿਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਲੋਕ ਸਭਾ ਚੋਣਾਂ 2024 ਦੀ ਤਿਆਰੀ ਲਈ ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮਾਂ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੀ ਯੋਗ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਜਿਲ੍ਹੇ ਦੇ ਸਵੀਪ  ਨੋਡਲ ਅਫਸਰ ਸਤਨਾਮ ਸਿੰਘ ਸੂੰਨੀ ਅਤੇ ਕੰਪਿਊਟਰ ਫੈਕਲਟੀ ਉਂਕਾਰ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਮਹਾਲ਼ੋਂ ਦੇ ਹੈੱਡਮਿਸਟ੍ਰੈੱਸ ਨੀਲਮ ਰਾਣੀ ਦੀ ਅਗਵਾਈ ਹੇਠ ਹਾਜ਼ਰ ਸਮੂਹ ਸਟਾਫ ਅਤੇ ਐਸ ਐਮ ਸੀ ਦੇ ਮੈਂਬਰਾਂ ਨੂੰ ਲੋਕ ਸਭਾ ਚੋਣਾਂ 2024 ਸੰਬੰਧੀ ਸੰਬੋਧਨ ਕਰਦਿਆਂ ਕਿਹਾ ਕਿ  ਲੋਕ ਸਭਾ ਚੋਣਾ -2024 ਨੂੰ “ ਸਾਡਾ ਮਿਸ਼ਨ-ਗ੍ਰੀਨ ਇਲੈਕਸ਼ਨ” ਵਜ਼ੋਂ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਉਨ੍ਹਾਂ  ਕਿਹਾ ਕਿ ਉਹ ਆਪਣੇ ਪਰਵਿਾਰਕ ਮੈਂਬਰਾਂ, ਆਂਢ-ਗੁਆਂਢ, ਰਿਸ਼ਤੇਦਾਰਾਂ ਅਤੇ ਗਲ਼ੀ-ਮੁਹੱਲੇ ਦੇ ਵੋਟਰਾਂ ਨੂੰ ਜਾਗਰੂਕ ਕਰਨ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਹਿਲੀ ਜੂਨ ਨੂੰ ਲੋਕਤੰਤਰ ਦੇ ਮਹਾਂਉਤਸਵ ਮੌਕੇ ਉਹ ਵੋਟ ਪਾਉਣ ਤੋਂ ਪਹਿਲਾਂ ਜਾਂ ਬਾਅਦ ਇੱਕ-ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਉਹ ਖੁਦ ਵੀ ਇੱਕ-ਇੱਕ ਪੌਦਾ ਜਰੂਰ ਲਗਾਉਣ। ਇਸ ਇਲੈਕਸ਼ਨ ਦੌਰਾਨ ਪਲਾਸਟਿਕ ਜਾਂ ਪਲਾਸਟਿਕ ਤੋਂ ਬਣੇ ਪਦਾਰਥਾਂ ਦੀ ਵਰਤੋਂ ਨੂੰ ਵੀ ਘੱਟ ਤੋਂ ਘੱਟ ਕਰਨਾ, ਕਣਕ ਜਾਂ ਪਰਾਲ਼ੀ ਦੇ ਨਾੜ ਨੂੰ ਅੱਗ ਲਾਉਣਾ ਬੰਦ ਕਰਨਾ, ਹਵਾ ਪਾਣੀ ਮਿੱਟੀ, ਦੀ ਸੰਭਾਲ਼ ਕਰਨਾ ਅਤੇ ਓਰਗੈਨਿਕ ਅਤੇ ਜੈਵਿਕ ਖਾਦਾਂ ਨੂੰ ਵਰਤੋਂ ਵਿੱਚ ਲਿਆਉਣ ਨੂੰ  ਯਕੀਨੀ ਬਣਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ। ਇਲੈਕਸ਼ਨ 2024 ਦਾ ਮੁੱਖ ਸਲੋਗਨ “ ਸਾਡੀ ਵੋਟ ਹਰੀ ਭਰੀ ਵੋਟ” ਰੱਖਿਆ ਗਿਆ ਹੈ ਜਿਸ ਬਾਰੇ ਸਮੂਹ ਵਿਦਿਆਰਥਣਾਂ ਅਤੇ ਸਟਾਫ ਨੂੰ ਜਾਣੂੰ ਕਰਵਾਇਆ ਗਿਆ।ਸਵੀਪ ਨੋਡਲ ਅਫਸਰ ਸਤਨਾਮ ਸਿੰਘ ਸੂੰਨੀ ਨੇ ਕਿਹਾ ਸਾਨੂੰ ਚੋਣਾਂ ਦਾ ਪਰਵ,ਦੇਸ਼ ਦਾ ਗਰਵ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ “ਇਸ ਬਾਰ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਝੱਤਰ ਪਾਰ” ਦੇ ਮਿਸ਼ਨ ਨੂੰ ਪੂਰਾ ਕਰਨ ਲਈ ਹਰ ਵੋਟ ਪੁਆਉਣ ਲਈ ਵੋਟਰਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਹੈੱਡਮਿਸਟ੍ਰੈੱਸ ਨੀਲਮ ਰਾਣੀ ਦੁਆਰਾ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਮੇਰੇ ਸਕੂਲ ਦੇ ਸਟਾਫ ਮੈਂਬਰਜ਼ ਅਤੇ ਸਮੂਹ ਵਿਿਦਆਰਥੀ ਇਸ ਲੋਕਤੰਤਰ ਦੇ ਮਹਾਂਉਤਸਵ ਦਾ ਹਿੱਸਾ ਬਣਨਗੇ। ਇਸ ਮੌਕੇ ਕਰਮਜੀਤ ਕੌਰ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਅਮਰਜੀਤ ਸਿੰਘ, ਹਰਕੇਸ਼ ਕੁਮਾਰ, ਗੁਰਦੀਪ ਕੌਰ, ਅਮਿਤਾ ਵੰਦਨਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਕਿਸਾਨੀ ਸੰਗਰਸ਼ ਸ਼ੁਰੂ ਹੋਇਆ ਉਸੇ ਸਮੇ ਤੋਂ ਹੁਣ ਤੱਕ ਬਲਵਿੰਦਰ ਕੁਮਾਰ ਕਿਸਾਨਾਂ ਨਾਲ ਖੜ੍ਹਦੇ ਰਹੇ
Next articleਵਿਸ਼ਾਲ ਗੁਪਤਾ ਨੂੰ ਲਾਲੀ ਬਾਜਵਾ ਨੇ ਸੌਂਪਿਆ ਨਿਯੁਕਤੀ ਪੱਤਰ, ਯੂਥ ਵਿੰਗ ਦੀ ਮੇਹਨਤ ਜਰੂਰ ਰੰਗ ਲਿਆਵੇਗੀ : ਲਾਲੀ ਬਾਜਵਾ