(ਸਮਾਜ ਵੀਕਲੀ)
ਕੁੜੀ ,,,,,,,,ਮਿਡਲ ਸਕੂਲਾਂ ਦੇ ਵਿੱਚ ਮਾਪੇ
ਪੜਨ ਨੂੰ ਬੱਚੇ ਜਾਂਦੇ ਭੇਜੀ
ਮਾਂ ਬੋਲੀ ਨੂੰ ਕਰਕੇ ਪਾਸੇ ਸਿੱਖਦੇ
ਆ ਅੰਗਰੇਜ਼ੀ
ਆਪਣੇ ਘਰ ਵਿਚ ਮਾਂ ਆਪਣੀ ਦੀ
ਹੋ ਗਈ ਹਾਲਾਤ ਮੰਦੀ
ਬਹੁਤੇ ਲੋਕਾਂ ਨੂੰ ਪੰਜਾਬੀ ਤੋਂ ਮਾਹੀਆਂ ਤੰਗੀ
ਮੁੰਡਾ,,,,,,,72 ਸਾਲ ਦਾ ਹੋ ਗਿਆ ਬਾਬਾ ਮੀਤ
ਸੈਨ ਅਖਵਾਉਂਦਾ
ਪੰਜਾਬੀ ਲਾਜ਼ਮੀ ਕਰਵਾਉਣ ਵਾਸਤੇ
ਕੋਰਟ ਵਿੱਚ ਰਿਟਾ ਪਾਉਂਦਾ
ਮੁਫ਼ਤ ਸੇਵਾ ਉਹ ਕਰਦਾ ਸਭ ਦੀ ਮੰਗਦਾ ਨਹੀਂ ਦਵਾਨੀ
ਬੋਲੀ ਪੰਜਾਬੀ ਦੀ ਹੋਣ ਨਹੀਂ ਦਿੰਦਾ ਹਾਨੀ
ਕੁੜੀ,,,,,,,,ਉਚ ਅਧਿਕਾਰੀ ਪੰਜਾਬੀ ਤੇ ਕਹਿਰ ਸਦਾ ਹੀ ਢਾਉਂਦੇ
ਸਰਕਾਰੀ ਥਾਵਾਂ ਤੇ ਬੋਰਡ ਇਹ ਇੰਗਲਿਸ਼ ਦੇ ਵਿੱਚ ਲਾਉਂਦੇ
ਟੁੱਟਦੀ ਜਾਂਦੀ ਡੋਰ ਸਾਹਾਂ ਦੀ ਕਦ ਜਾਉਗੀ ਗੰਢੀਂ
ਬਹੁਤੇ ਲੋਕਾਂ ਨੂੰ ਪੰਜਾਬੀ ਤੋ ਮਾਹੀਆਂ ਤੰਗੀ
ਮੁੰਡਾ,,,,,,,,ਗੁਰਮੀਤ ਡਮਾਣੇ ਵਾਲਾ ਗੋਰੀਏ ਸੁਣ ਲੈ ਬੜਾ ਜਨੂੰਨੀ
ਮੀਤ ਸੈਨ ਐਵੇ ਨਹੀਂ ਲੋਕੀ ਆਖਦੇ ਬਾਈ ਕਾਨੂੰਨੀ
ਯਾਦ ਰੱਖੂਗੀ ਸਾਰੀ ਦੁਨੀਆ ਨਾ ਲੈ ਤੂੰ ਪ੍ਰੇਸ਼ਾਨੀ
ਬੋਲੀ ਪੰਜਾਬੀ ਦੀ ਹੋਣ ਨਹੀਂ ਦਿੰਦਾ ਹਾਨੀ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ