ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਹਰ ਦੇਸ਼ ਵਿੱਚ ਮਨਾਏ ਜਾਂਦੇ ਹਨ ਇਸ ਕ੍ਰਾਂਤੀਕਾਰੀ ਯੋਧਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਕੋਈ ਕਿਸੇ ਤਰ੍ਹਾਂ ਮਨਾਇਆ ਜਾਂਦਾ ਹੈ ਅੱਜ ਦੁਬਈ ਵਿੱਚ ਕੇਕ ਕੱਟ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਦੁਬਈ ਵਾਲਿਆਂ ਨੇ ਗੁਰੂ ਜੀ ਦੇ ਮਿਸ਼ਨ ਨੂੰ ਲੈਕੇ ਵਿਚਾਰਾਂ ਕੀਤੀਆਂ ਅਤੇ ਇਸ ਦੇ ਬੇਗ਼ਮਪੁਰੇ ਵਾਲੇ ਸੁਪਨੇ ਨੂੰ ਪੂਰਾ ਕਰਨ ਲਈ ਆਪਣਾਂ ਰਾਜ ਜ਼ਰੂਰੀ ਹੈ ਇਸ ਮੌਕੇ ਤੇ ਸੰਗਤਾਂ ਨੂੰ ਚਾਹ ਪਕੌੜੇ ਦਾ ਲੰਗਰ ਵੀ ਛਕਾਇਆ ਗਿਆ। ਇਸ ਮੌਕੇ ਤੇ ਜੱਸੀ ਬੈਂਸ ਦੁਬਈ,ਦੀਪ ਕੈਂਥ, ਸੋਨੀਆ, ਸੰਜੀਵ,ਅਨਜਲੀ, ਜਸਕਰਨ ਸੱਲ੍ਹਾ, ਸੁਰਿੰਦਰ ਬੈਂਸ,ਮਨੋਜ, ਸੋਨੂੰ,ਸੋਨੀ ਰੱਤੂ,ਸਾਬੀ, ਸੁਦੇਸ਼ ਜੱਸੀ ਅਤੇ ਹੋਰ ਸੰਗਤਾਂ ਵੀ ਪਹੁੰਚੀਆਂ ਸਨ। ਇਸ ਦੀ ਜਾਣਕਾਰੀ ਜੱਸੀ ਬੈਂਸ ਦੁਬਈ ਨੇਂ ਦਿੱਤੀ।