HOME ਸਾਡੇ ਗੁਰੂਘਰ ਅਤੁੱਟ ਲੰਗਰ ਚਲਾ ਲੋਕਾਂ ਦਾ ਢਿੱਡ ਭਰਦੇ ਨੇ ਪਰ ਸਰਕਾਰ...

ਸਾਡੇ ਗੁਰੂਘਰ ਅਤੁੱਟ ਲੰਗਰ ਚਲਾ ਲੋਕਾਂ ਦਾ ਢਿੱਡ ਭਰਦੇ ਨੇ ਪਰ ਸਰਕਾਰ ਕੰਮ ਬੰਦ ਕਰਨ ਤੇ ਤੁਲੀ :- ਕਾਮਰੇਡ ਵੀਰ ਸਿੰਘ ਕੰਮੇਆਣਾ 

2
ਫ਼ਰੀਦਕੋਟ  (ਸਮਾਜ ਵੀਕਲੀ)   (ਸ਼ਿਵਨਾਥ) ਅੱਜ ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਦੇ ਵਿਖੇ ਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ (ਰਜਿ) ਫ਼ਰੀਦਕੋਟ ਦੇ ਜਿਲਾ ਪ੍ਰਧਾਨ ਵੀਰ ਸਿੰਘ ਕੰਮੇਆਣਾ ਦੀ ਯੋਗ ਅਗਵਾਈ ਹੇਠ ਨਰੇਗਾ ਦੇ ਮੇਟਾਂ ਦੀ ਮੀਟਿੰਗ ਸੱਦੀ ਗਈ। ਜਿਸ ਬੋਲਦਿਆਂ ਜਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਨੇ ਕਿਹਾ ਸਾਡੇ ਗੁਰੂਘਰ ਅਤੁੱਟ ਲੰਗਰ ਚਲਾ ਲੋੜਵੰਦ ਲੋਕਾਂ ਢਿੱਡ ਭਰਦੇ ਨੇ ਪਰ ਸਾਡੀਆ ਸਰਕਾਰਾਂ ਕੰਮ ਬੰਦ ਕਰ ਮਰਨ ਤੇ ਮਜਬੂਰ ਕਰ ਰਹੀ , ਓਨਾਂ ਨੇ ਮੇਟਾਂ ਦੇ ਜਿਥੇ ਕੰਮ ਚੱਲ ਰਹੇ ਠੀਕ ਹੈ ਜਿਥੇ ਨਹੀ ਚੱਲ ਰਹੇ , ਓਹ ਉੱਚ ਅਧਿਕਾਰੀਆ ਨਾਲ ਮਿਲ ਕੇ ਕੰਮ ਚਲਾਏ ਜਾਣਗੇ। ਜਿਨਾਂ ਨਰੇਗਾ ਮਜਦੂਰਾਂ ਦੀਆਂ ਅੱਖਾਂ ਵਿਚ ਥੋੜੀ ਬਹੁਤੀ ਦਿਕਤ ਕਰਕੇ ਕੇ.ਵਾਈ. ਸੀ ਨਹੀ ਹੋ ਰਹੀ , ਓਨਾਂ ਦਾ ਕੋਈ ਹੋਰ ਹੱਲ ਕੀਤਾ ਜਾਵੇਗਾ। ਜੇਕਰ ਪਿੰਡ ਵਿਚ ਦੋ ਮੇਟ ਹਨ , ਦੋਨਾਂ ਨੂੰ ਵਾਰੀ ਸਿਰ ਕੰਮ ਦਿੱਤਾ ਜਾਵੇਗਾ। ਨਰੇਗਾ ਮਜਦੂਰ ਦਾ ਜਿਥੇ ਕੰਮ ਹੈ, ਓਥੇ ਹੀ ਟੈਬ ਤੇ ਹਾਜ਼ਰੀ ਲੱਗੇਗਾ।ਇਹ ਜਾਣਕਾਰੀ ਪ੍ਰੈਸ ਨਾਲ ਨਰੇਗਾ ਦੇ ਸਲਾਹਕਾਰ ਬਲਕਾਰ ਸਿੰਘ ਸਹੋਤਾ ਜੀ ਨੇ ਸਾਂਝੀ ਕਰਦਿਆ ਦੱਸਿਆ ਕਿ ਜਿਥੇ ਨਰੇਗਾ ਸੌ ਦਿਨ ਪੂਰੇ ਹੋਣ ਤੇ ਮੇਟਾਂ ਲਗਾਤਾਰ ਹਾਜਰੀ ਤੇ ਪ੍ਰਸਾਸ਼ਨ ਨਾਲ ਗੱਲਬਾਤ ਕੀਤੀ ਜਾਵੇਗੀ, ਜਿੰਨਾ ਦੇ ਕਾਰਡ ਕੱਟੇ ਗਏ ਹਨ,ਓਹ ਦੁਬਾਰਾ ਬਣਾਏ ਜਾਣਗੇ। ਓਨਾਂ ਨੇ ਕਿਹਾ ਪ੍ਰਸਾਸ਼ਨ ਨਾਲ ਮੀਟਿੰਗ ਕਰ ਨਰੇਗਾ ਮਜਦੂਰਾਂ ਤੇ ਮੇਟਾਂ ਦੇ ਬਣਦੇ ਹੱਕ ਦਿਵਾਉਣ ਲਈ ਅਸੀ ਰਾਬਤਾ ਕਾਇਮ ਕਰ ਰਹੇ ਹਾਂ। ਆਖਿਰ ਵਿਚ ਓਨਾਂ ਨੇ ਅਸੀ ਅਸੀ ਤੁਹਾਡੇ ਹੱਕਾਂ ਲਈ ਲੜਦੇ ਤੇ ਲੜਦੇ ਰਹਾਂਗੇ ਬਸ ਤੁਹਾਡਾ ਸਭ ਦਾ ਸਾਥ ਰਹੇ। ਇਸ ਸਮੇ ਮੇਟ ਨੱਥਾ ਸਿੰਘ ਅਰਾਈਆਂ ਵਾਲਾ, ਲਵਪ੍ਰੀਤ ਕੌਰ ਪਿੱਪਲੀ, ਹਰਪ੍ਰੀਤ ਕੌਰ, ਵੀਰਪਾਲ ਕੌਰ ਕਿਲਾਂ ਨੌ, ਸੁਖਮੰਦਰ ਸਿੰਘ ਕਿਲਾਂ ਨੌ,ਨਿਰਮਲ ਸਿੰਘ, ਸੁਖਮੰਦਰ ਸਿੰਘ ਪਿੰਡ ਢੁੱਡੀ, ਗੁਰਜੰਟ ਸਿੰਘ ਕਿਲਾਂ ਨੌ, ਜਸਵਿੰਦਰ ਸਿੰਘ ਦੀਪ ਸਿੰਘ ਵਾਲਾ,ਸਰਬਜੀਤ ਕੌਰ ਤੇ ਅਸੀਸ ਕੁਮਾਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇਸ ਵਾਰ ਇੰਗਲੈਂਡ ਦੇ ਸਹਿਰ ਲੈਸਟਰ ਵਿੱਚ 6 ਤੋਂ 12 ਅਪ੍ਰੈਲ ਤੱਕ ਮਨਾਇਆ ਜਾ ਰਿਹਾ ‘ਰਾਸ਼ਟਰੀ ਸਮੋਸਾ ਹਫ਼ਤਾ’
Next articleਵੀਅਤਨਾਮ ਚੀਨ ਦੇ ਰਸਤੇ ‘ਤੇ ਚੱਲਿਆ: ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਟੂ ਲਾਮ ਨਵੇਂ ਰਾਸ਼ਟਰਪਤੀ ਬਣੇ