ਸਾਡੀ ਬਿੱਲੀ ਸਾਨੂੰ ਹੀ ਮਿਆਊਂ

ਅਮਰਜੀਤ ਸਿੰਘ ਤੂਰ 

(ਸਮਾਜ ਵੀਕਲੀ) ਚੋਣਾਂ ਕਾਹਦੀਆਂ ਆਗੀਆਂ, ਸਿਆਸਤਦਾਨਾਂ ਨੂੰ ਪੈਂਦੇ ਪਿੱਸੂ, ਚੋਰਾਂ ਤੇ ਕਿਤੇ ਮੋਰ ਨਾ ਪੈ ਜਾਣ, ਇਹ ਤਾਂ ਨਤੀਜਿਆਂ ਵਾਲਾ ਦਿਨ ਦੱਸੂ।
ਵਲਟੋਹਾ ਸਾਹਿਬ ਨੇ ਵਲਟੋਹੇ ਪਲਟਤੇ, ਅਸਤੀਫਾ ਦੇ ਕੇ ਪਾਲਟੀ ਵਾਸਤੇ ਕੀਤੀ ਕੁਰਬਾਨੀ, ਕਹਿੰਦੇ ਮੈਂ ਤਾਂ ਸੱਚੇ ਮਨੋ ਕੁੱਝ ਨ੍ਹੀਂ ਕਿਹਾ, ਗਲਤੀ ਨਾਲ ਮੇਰੀ ਜੁਬਾਨ ਦੇਗੀ ਝਕਾਨੀ।
ਸਿੰਘ ਸਾਹਿਬ ਨੇ ਹੁਕਮ ਹੈ ਕੀਤਾ ਦਸ ਸਾਲਾਂ ਲਈ ਪਾਰਟੀ ਵਿੱਚੋਂ ਕੱਢੋ, ਇਹੋ ਜਿਹੇ ਕੰਡੇ ਫਿਰ ਨਾ ਉੱਗਣ, ਜੰਮਦੀਆਂ ਸੂਲਾਂ ਦੇ ਮੂੰਹ ਵੱਢੋ।
ਵਿਦਵਾਨਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਸੁਖਬੀਰ ਤੇ ਹੋਰਾਂ ਤੇ ਹੋਊਗੀ ਕਾਰਵਾਈ,
ਅਖੌਤੀ ਰਾਮ ਰਹੀਮ ਅੱਲ੍ਹਾ ਤੋਂ, ਮੰਗੀ ਸੀ ਵੋਟਾਂ ਵੇਲੇ ਰਹਿਮ ਦੀ ਦੁਆ-ਦੁਆਈ।
ਸਿਆਸਤ ਵਿੱਚ ਹਰ ਥਾਂ ਪੈ ਰਹੇ ਅਜਿਹੇ ਪੰਗੇ, ਭਾਰਤ ਨੇ ਕਨੇਡਾ ਵਿੱਚੋਂ ਸਫੀਰ ਤੇ ਅਧਿਕਾਰੀ ਵਾਪਸ ਮੰਗੇ।
ਕੈਨੇਡਾ ਨੇ, ਨਿੱਝਰ ਦੇ ਕਤਲ ਦੇ ਮੰਗੇ ਸਬੂਤ,
ਸ਼ੱਕ ਦੀ ਸੂਈ ਘੁੰਮਦੀ ਸੀ, ਵੱਲ ਅੰਬੈਸੀ ਦੇ ਰਾਜਦੂਤ।
ਉਸ ਤੋਂ ਪਹਿਲਾਂ ਕਿ ਕਾਰਵਾਈ ਹੋਵੇ,ਦੋਵਾਂ ਦੇਸ਼ਾਂ ਨਿੱਘਾ ਨਾਤਾ ਤੋੜਿਆ, ਆਪਣਾ ਆਪਣਾ ਪੱਲਾ ਝਾੜ, ਵਧਦੀ ਨੇੜਤਾ ਨੂੰ ਝੰਜੋੜਿਆ।
ਸਾਡੀ ਬਿੱਲੀ ਸਾਨੂੰ ਹੀ ਮਿਆਉਂ, ਨਾ ਮੰਨਿਆ ਤਾਂ ਪੇਕੀਂ ਚਲੀ ਜਾਊਂ, ਮੁੜ ਕੇ ਨਾ ਆਊਂਂ।
ਫਿਰ ਦੇਖਦੇ ਰਹਿਣਾ, ਮੌਕਾ ਮਿਲਿਆ ਤਾਂ ਬੰਦਾ ਬਣਾਉਂ।

ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ।ਹਾਲ ਆਬਾਦ # 639/40ਏ ਚੰਡੀਗੜ੍ਹ।ਫੋਨ ਨੰਬਰ : 9878469639

Previous articleਦਰਸ਼ਕਾਂ ਦੇ ਚੇਤਿਆਂ ਚ ਵੱਸਿਆ ਰਹੇਗਾ ਡਾ. ਰਵੇਲ ਸਿੰਘ ਜੀ ਦਾ ਸੰਘਰਸ਼ਮਈ ਜੀਵਨ ਰੂਬਰੂ ਹੋਏ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਵਿੱਚ “
Next articleਜ਼ਿਲ੍ਹੇ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ, ਸ਼ਾਮ 4 ਵਜੇ ਤੱਕ 62.05 ਫੀਸਦੀ ਪੋਲਿੰਗ