ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਅਬਾਦ ਵਿੱਚ ਮਾਵਾਂ ਦੀ ਵਰਕਸ਼ਾਪ ਦਾ ਆਯੋਜਨ

(ਮਾਵਾਂ ਨੂੰ ਮੁੱਢਲੀ ਸਹਾਇਤਾ ਬਾਰੇ ਜਾਗਰੂਕ ਕਰਨਾ ਜਰੂਰੀ–ਬਾਸੀਆਂ)

(ਸਮਾਜ ਵੀਕਲੀ): ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜਿਲ੍ਹਾ ਸਿੱਖਿਆ ਅਫਸਰ ਬਲਦੇਵ ਸਿੰਘ ਜੋਧਾਂ , ਉਪ-ਜਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਬਿਰਕ ਅਤੇ ਬੀ ਪੀ ਈ ੳ ਇਤਬਾਰ ਸਿੰਘ ਦੀ ਯੋਗ ਅਗਵਾਈ ਵਿੱਚ ਅੱਜ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੇ ਪਹਿਲੀ-ਦੂਜੀ ਜਮਾਤ ਦੇ ਬੱਚਿਆਂ ਦੀਆਂ ਮਾਵਾਂ ਦੀ ਇੱਕ ਰੋਜਾ ਵਰਕਸ਼ਾਪ ਦੀ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਅਬਾਦ ਬਲਾਕ ਸਿੱਧਵਾਂ ਬੇਟ 2 ਵਿੱਚ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸਕੂਲ ਮੁਖੀ ਬਲਵੀਰ ਸਿੰਘ ਬਾਸੀਆਂ ਨੇ ਬੱਚਿਆਂ ਦੀਆਂ ਮਾਵਾਂ ਨੂੰ ਅੱਜ ਦੀ ਵਰਕਸ਼ਾਪ ਦੇ ਮੁੱਖ ਮੰਤਵ ਬੱਚਿਆਂ ਦੀ ਮੁੱਢਲੀ ਸਹਾਇਤਾ ਬਾਰੇ ਜਾਗਰੂਕ ਕੀਤਾ। ਇਸ ਮੌਕੇ ਉਹਨਾਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦੱਸਿਆ ਕਿ ਗਰਮੀ ਦੇ ਦਿਨਾਂ ਵਿੱਚ ਬੱਚਿਆਂ ਵਿੱਚ ਨਕਸੀਰ ਫੁੱਟਣ ਅਤੇ ਨਿਰਜਲੀਕਰਨ ਦੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ।

ਨੱਕ ਵਿੱਚੋਂ ਖੂਨ ਵਗਣ ਸਮੇਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਦੱਸੇ ਅਨੁਸਾਰ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ। ਬੱਚਿਆਂ ਵਿੱਚ ਪੇਟ ਦਰਦ,ਉਲਟੀਆਂ ਅਤੇ ਦਸਤ ਲੱਗਣ ਸਮੇ ਸਾਨੂੰ ਬੱਚਿਆਂ ਦੇ ਸਾਫ ਖਾਣ-ਪੀਣ ਦੇ ਪ੍ਰਬੰਧ ਦੇ ਨਾਲ ਨਾਲ ੳ ਆਰ ਐਸ ਦੇ ਘੋਲ ਦੇਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਵਿੱਚ ਨਿਰਜਲੀਕਰਨ ਦੀ ਸਮੱਸਿਆ ਨਾਂ ਹੋਵੇ। ਇਸ ਸਮੇਂ ਉਹਨਾਂ ਬੱਚਿਆਂ ਦੀਆਂ ਮਾਵਾਂ ਨਾਲ ਚਾਈਲਡ ਹੈਲਪਲਾਈਨ 1098, ਐਂਬੂਲੈਂਸ ਨੰ 108 , ਫਾਇਰਬ੍ਰਿਗੇਡ 101 ਅਤੇ ਔਰਤ ਹੈਲਪਲਾਈਨ 1091 ਆਦਿ ਮਹੱਤਵਪੂਰਨ ਨੰਬਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਡਮ ਜਸਵਿੰਦਰ ਕੌਰ,ਮੈਡਮ ਰਣਜੀਤ ਕੌਰ ਘਮਨੇਵਾਲ, ਆਂਗਨਵਾੜੀ ਵਰਕਰ ਰਾਜਿੰਦਰ ਕੌਰ,ਮਿਡ ਡੇ ਮੀਲ ਵਰਕਰ ਗੁਰਮੀਤ ਕੌਰ,ਜੋਗਿੰਦਰ ਕੌਰ, ਸੰਤੋਸ਼ ਕੌਰ,ਪਾਲ ਕੌਰ,ਕਮਲੇਸ਼ ਕੌਰ,ਬਲਜਿੰਦਰ ਕੌਰ, ਸੀਮਾ ਰਾਣੀ,ਪ੍ਰਕਾਸ਼ ਕੌਰ,ਸੁਰਿੰਦਰ ਕੌਰ,ਕਵਿਤਾ ਦੇਵੀ ਸਮੇਤ ਕਾਫੀ ਗਿਣਤੀ ਵਿੱਚ ਬੱਚਿਆਂ ਦੀਆਂ ਮਾਵਾਂ ਹਾਜਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮੁਦੱਈ -‘ਹਾਣੀ’
Next articleSiddaramaiah, Shivakumar take oath as new Karnataka CM, DyCM