ਆਯੁਸ਼ਮਾਨ ਭਵ ਮੁਹਿੰਮ ਤਹਿਤ ਸਿਹਤ ਮੇਲੇ ਲਗਾਏ 

ਮਾਨਸਾ, ( ਚਾਨਣ ਦੀਪ ਸਿੰਘ ਔਲਖ ) ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਅਧੀਨ ਬਲਾਕ ਖਿਆਲਾ ਕਲਾਂ ਅਧੀਨ ਪੈਂਦੇ ਹੈਲਥ ਐਂਡ ਵੈੱਲਨੈੱਸ ਸੈਂਟਰ ਜਵਾਹਰਕੇ ਸਮੇਤ ਵੱਖ-ਵੱਖ ਵੈੱਲਨੈੱਸ ਸੈਂਟਰਾਂ ਤੇ ਆਯੂਸ਼ਮਾਨ ਭਵ ਮੁਹਿੰਮ ਅਧੀਨ ਸਿਹਤ ਮੇਲੇ ਲਾਏ ਗਏ। ਇਸ ਮੌਕੇ ਹਾਜ਼ਰ ਗਰਭਵਤੀ ਔਰਤਾਂ ਨੂੰ ਆਇਰਨ ਫੋਲਿਕ ਐਸਿਡ, ਕੈਲਸ਼ੀਅਮ ਆਦਿ ਗੋਲੀਆਂ ਵੰਡੀਆਂ ਗਈਆਂ ਤੇ ਹਾਜ਼ਰੀਨ ਨੂੰ ਪੌਸ਼ਟਿਕ ਖੁਰਾਕ ਤੇ ਮੌਸਮੀ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜ਼ੂਕੇਟਰ ਕੇਵਲ ਸਿੰਘ  ਨੇ ਦੱਸਿਆ ਕਿ ਇਹ ਸਿਹਤ ਮੇਲੇ ਆਯੁਸ਼ਮਾਨ ਭਵ ਮੁਹਿੰਮ ਅਧੀਨ ਲਾਏ ਜਾ ਰਹੇ ਹਨ, ਜਿਸ ਤਹਿਤ 2 ਅਕਤੂਬਰ ਤਕ ਵੱਖ-ਵੱਖ ਸਿਹਤ ਸਰਗਰਮੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਆਯੂਸ਼ਮਾਨ ਆਪ ਕੇ ਦੁਆਰ, ਹੈਲਥ ਐਂਡ ਵੈੱਲਨੈੱਸ ਸੈਂਟਰਾਂ ‘ਤੇ ਸਿਹਤ ਮੇਲੇ, ਖ਼ੂਨਦਾਨ ਕੈਂਪ, ਅੰਗਦਾਨ ਦੀ ਮਹੱਤਤਾ ਤੋਂ ਇਲਾਵਾ ਸਵੱਛਤਾ ਮੁਹਿੰਮ ਤਹਿਤ ਸਰਗਰਮੀਆਂ ਕੀਤੀਆਂ ਜਾਣਗੀਆਂ।

ਸੀ ਐੱਚ ਓ ਬੇਅੰਤ ਕੌਰ ਵੱਲੋਂ ਗਰਭਵਤੀ ਔਰਤਾਂ ਦੀ ਸਕ੍ਰੀਨਿੰਗ ਕੀਤੀ ਗਈ ਤੇ ਆਮ ਲੋਕਾਂ ਦੀ ਬੀ ਪੀ, ਸ਼ੂਗਰ ਆਦਿ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਏ ਐੱਨ ਐੱਮ ਕਿਰਨਜੀਤ ਕੌਰ ਨੇ ਆਏ ਲੋਕਾਂ ਨੂੰ ਆਯੁਸ਼ਮਾਨ ਸਿਹਤ ਬੀਮਾ ਕਾਰਡ ਦੇ ਫਾਇਦੇ ਦਸਦੇ ਹੋਏ ਹਰ ਇੱਕ ਨੂੰ ਇਹ ਕਾਰਡ ਲਾਜ਼ਮੀ ਤੌਰ ਤੇ ਬਣਵਾਉਣ ਲਈ ਪ੍ਰੇਰਿਤ ਕੀਤਾ। ਸਿਹਤ ਕਰਮਚਾਰੀ ਪ੍ਰਦੀਪ ਸਿੰਘ ਵੱਲੋਂ ਡੇਂਗੂ ਸਮੇਤ ਮੌਸਮੀ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਸ਼ਾ ਵਰਕਰ ਬੇਅੰਤ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ, ਵੀਰਪਾਲ ਕੌਰ ਤੋਂ ਇਲਾਵਾ ਆਂਗਣਵਾੜੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਤਮ ਹੱਤਿਆ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾਂ ਦਾ ਵਿਸ਼ਾਂ
Next article2 ਅਕਤੂਬਰ ਦੀ ਰੈਲੀ ਵਿੱਚ ਪਿੰਡ ਵਿਚੋਂ ਜਾਣਗੇ ਸੈਕੜੇ ਲੋਕ – ਮਹਿਸਮਪੁਰ ਵਾਸੀ