ਬਾਬਾ ਫਤਿਹ ਸਿੰਘ ਜੀ ਦਾ ਰਚਿਆ ਪ੍ਰੇਰਣਾਦਾਇਕ ਇਤਿਹਾਸ ਪੀੜ੍ਹੀ ਦਰ ਪੀੜ੍ਹੀ ਧਰਮ ਲਈ ਜੂਝਣ ਦਾ ਹੌਸਲਾ ਦਿੰਦਾ ਰਹੇਗਾ-ਬੀਬੀ ਗੁਰਪ੍ਰੀਤ ਕੌਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਪਿੰਡ ਭਾਗੋਰਾਈਆ ਗੁਰਦੁਆਰਾ ਸਾਹਿਬ ਵਿਖੇ ਇਸਤਰੀ ਅਕਾਲੀ ਦਲ ਦੀਆ ਬੀਬੀਆ ਵੱਲੋ ਗੁਰਮਤਿ ਸਮਾਗਮ ਬੀਬੀ ਗੁਰਪ੍ਰੀਤ ਕੌਰ ਮੈਬਰ ਐੱਸ ਜੀ ਪੀ ਸੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਜੀ ਤੇ ਆਨੰਦ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਬੀਬੀ ਗੁਰਪ੍ਰੀਤ ਕੌਰ ਜੀ ਨੇ ਸਮੂਹ ਸੰਗਤਾ ਨੂੰ ਲੱਖ- ਲੱਖ ਵਧਾਈਆ ਦਿਤੀਆ ਤੇ ਦੱਸਿਆ ਕਿ ਨਿੱਕੀ ਉਮਰੇ ਬਾਬਾ ਫਤਿਹ ਸਿੰਘ ਜੀ ਦਾ ਰਚਿਆ ਪ੍ਰੇਰਣਾਦਾਇਕ ਇਤਿਹਾਸ ਪੀੜ੍ਹੀ ਦਰ ਪੀੜ੍ਹੀ ਸਾਨੂੰ ਹੱਕ ਸੱਚ ਤੇ ਧਰਮ ਲਈ ਜੂਝਣ ਦਾ ਹੌਸਲਾ ਦਿੰਦਾ ਰਹੇਗਾ।
ਉਸ ਉਪਰੰਤ ਕਥਾ ਵਾਚਕ ਭਾਈ ਹਰਜੀਤ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਜੀਵਨ ਤੇ ਕਥਾ ਕੀਰਤਨ ਕੀਤਾ ਅਤੇ ਗੰਥੀ ਸਿੰਘ ਜੀ ਨੇ ਬਾਬਾ ਜੀ ਦੇ ਜਨਮ ਦਿਨ ਦੀ ਸੰਗਤਾ ਨੂੰ ਵਧਾਈ ਦਿੱਤੀ। ਇਸ ਮੌਕੇ ਹਾਜਰ ਸੰਗਤਾਂ ਬੀਬੀ ਗੁਰਪ੍ਰੀਤ ਕੌਰ ਮੈਬਰ ਐੱਸ ਜੀ ਪੀ ਸੀ ਸੁਲਤਾਨਪੁਰ ਲੋਧੀ ,ਸਤਵੰਤ ਕੌਰ ਜੰਮੂ, ਬਲਜੀਤ ਕੌਰ ਕਮਾਲਪੁਰ, ਗੁਰਮੀਤ ਕੌਰ, ਰੇਸ਼ਮ ਕੌਰ, ਪਿਆਰ ਕੌਰ, ਗੁਰਕੀਰਤ ਕੌਰ, ਸਰਬਜੀਤ ਕੌਰ ਕਮਾਲਪੁਰ ਸੁਖਵਿੰਦਰ ਕੌਰ ਕੜਾਲ ਕਲਾ,ਕੁਲਵਿੰਦਰ ਕੌਰ ਭੋਰ,ਸਿਮਰਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਜਿੰਦਰ ਕੌਰ, ਕੁਲਜੀਤ ਕੌਰ, ਰਾਣੀ, ਪਰਮਜੀਤ ਕੌਰ, ਨਰੇਸ਼ ਕੌਰ, ਕੁਲਵਿੰਦਰ ਕੌਰ, ਸਲਵੰਤ ਕੌਰ, ਸ਼ੰਤੋਸ ਕੌਰ, ਕੁਲਵਿੰਦਰ ਕੌਰ, ਰਜਨੀ ,ਦਰਸਨ,ਸੁਖਦੇਵ ਸਿੰਘ, ਰਾਮ ਸਿੰਘ, ਸਲਵਿੰਦਰ ਸਿੰਘ, ਅਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly