ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਉਪਰੰਤ ਮੰਗ ਪੱਤਰ ਸੌਂਪਿਆ

ਮਹਿਤਪੁਰ (ਸਮਾਜ ਵੀਕਲੀ) ( ਹਰਜਿੰਦਰ , ਛਾਬੜਾ) -ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਿਰਮੌਰ ਜਥੇਬੰਦੀਆਂ ਆਲ ਇੰਡੀਆ ਕਿਸਾਨ ਸਭਾ 1936, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਕਰਾਉਣ, ਮੰਡੀਆਂ ਵਿਚ ਲੱਗੇ ਅੰਬਾਰ ਦੀ ਲਿਫਟਿੰਗ ਕਰਵਾਉਣ,ਡੀ ਏ ਪੀ ਖ਼ਾਦ ਦੀ ਨਿਰਵਿਘਨ ਸਪਲਾਈ ਕਿਸਾਨਾਂ ਨੂੰ ਦੇਣ , ਬੰਦ ਪਏ ਰੁਜ਼ਗਾਰ ਜਿਵੇਂ ਕੰਬਾਈਨ ਮਾਲਕਾਂ ਤੇ ਚਾਲਕਾਂ, ਮੰਡੀਆਂ ਵਿਚ ਵੱਡੀ ਗਿਣਤੀ ਵਿਚ ਕੰਮ ਕਰ ਰਹੇ ਮਜ਼ਦੂਰਾਂ, ਝੋਨੇ ਦੀ ਢੋਹਾ ਢਵਾਈ ਕਰ ਰਹੇ ਟਰੱਕ ਅਪਰੇਟਰਾਂ, ਆੜਤੀਆਂ, ਸ਼ੈਲਰ ਮਾਲਕਾਂ, ਤੇ ਬਜ਼ਾਰ ਵਿਚ ਦੁਕਾਨਾਂ ਤੇ ਪਈ ਸੁੰਨ ਜੋ ਕਿ ਕਿਸਾਨੀ ਦੇ  ਪੈਸੇ ਤੇ ਹੀ ਨਿਰਭਰ ਹੈ। ਨੂੰ ਚਲਾਉਣ ਲਈ  ਬਿਜਲੀ ਦਫਤਰ ਵਿਚ ਇਕੱਠੇ ਹੋ ਕੇ ਸ਼ਹਿਰ ਵਿਚੋਂ ਦੀ ਰੋਸ ਮੁਜ਼ਾਹਰਾ ਕਰਦਿਆਂ ਸਬ ਤਹਿਸੀਲ ਕੰਪਲੈਕਸ ਵਿਚ ਧਰਨਾ ਦੇਣ ਉਪਰੰਤ  ਨਾਇਬ ਤਹਿਸੀਲਦਾਰ ਰਾਹੀਂ ਮੰਗ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੰਦਿਆਂ  ਮੰਗ ਕੀਤੀ ਇਸ ਗੰਭੀਰ ਮਸਲੇ ਤੇ ਪੰਜਾਬ ਤੇ ਕੇਂਦਰ ਸਰਕਾਰ ਫੋਰੀ ਧਿਆਨ ਦੇ ਕੇ ਮਸਲੇ ਦਾ ਹੱਲ ਕਰੇ। ਨਹੀਂ ਇਹ ਸੰਕਟ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਕਿਉਂਕਿ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਦੀ ਪੰਡ ਹੋਰ ਵੱਡੀ ਹੁੰਦੀ ਜਾ ਰਹੀ। ਤੇ ਫ਼ਸਲ ਖੇਤਾਂ ਵਿਚ ਰੁਲ ਰਹੀ ਹੈ। ਜੇਕਰ ਇਸਦਾ ਹੱਲ 23 ਅਕਤੂਬਰ ਤੱਕ ਨਾਂ ਨਿਕਲਿਆ ਤਾਂ 24 ਅਕਤੂਬਰ ਨੂੰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਕਿਰਤੀ ਕਿਸਾਨ ਯੂਨੀਅਨ ਦੇ ਰਾਜਿੰਦਰ ਸਿੰਘ ਮੰਡ, ਰਤਨ ਸਿੰਘ, ਜਮਹੂਰੀ ਕਿਸਾਨ ਸਭਾ ਦੇ ਮੇਜ਼ਰ ਸਿੰਘ ਖੁਰਲਾਪੁਰ,ਰਾਮ ਸਿੰਘ ਕੈਮਵਾਲਾ , ਕੁੱਲ ਹਿੰਦ ਕਿਸਾਨ ਸਭਾ ਦੇ ਮੇਹਰ ਸਿੰਘ, ਕੇਵਲ ਸਿੰਘ ਦਾਨੇਵਾਲ ਤੋਂ ਇਲਾਵਾ ਮਜ਼ਦੂਰ ਆਗੂ ਸੱਤਪਾਲ ਸਹੋਤਾ ਆਦਿ ਨੇ ਵੀ ਸੰਬੋਧਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਾਬਾ ਫਰੀਦ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਸਫ਼ਾਈ ਅਭਿਆਨ ਵਿੱਚ ਉਤਸ਼ਾਹ ਦਿਖਾਇਆ
Next articleਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਵੱਲੋਂ ਜਿਲ੍ਹਾਂ ਖੇਡਾਂ ਦੀ ਤਿਆਰੀਆਂ ਦਾ ਜਾਇਜ਼ਾ