ਸੰਗਠਨ

(ਸਮਾਜ ਵੀਕਲੀ)

“ਤੁਸਾਂ ਕਤਲ ਕਰ ਤਾ।”
ਅੱਖਾਂ ਨੇ ਹੱਥਾਂ ਨੂੰ ਕਿਹਾ।

” ਤੁਸੀਂ ਦੋਸ਼ੀ ਹੋ।”

“ਨਾ , ਅਸੀਂ ਦੋਸ਼ੀ ਨਹੀਂ,ਦੋਸ਼ੀ ਤਾ ਪੈਰ ਆ ,
ਜਿਹੜੇ ਸਾਨੂੰ ਇਥੋਂ ਤੱਕ ਲਿਆਏ।”

“ਨਹੀਂ – ਨਹੀਂ, ਅਸੀਂ ਦੋਸ਼ੀ ਨੀ… ..”
ਪੈਰ ਜਲਦੀ ਨਾਲ ਚਿਲਾਏ।

“ਫੇਰ ਦੋਸ਼ੀ ਕੌਣ ਹੋਇਆ.?”

“ਤੁਸੀਂ , ਤੁਸਾਂ ਹੀ ਉਸਨੂੰ ਦੇਖਿਆ। ਤੇ ਫੇਰ……।”

“ਨਹੀਂ -ਨਹੀਂ, ਸਾਡੇ ਤੇ ਇਲਜਾਮ ਨਾ ਲਾਓ।”

” ਤੇ ਫੇਰ ਕੌਣ…?”
ਸਾਰੇ ਸੋਚੀਂ ਡੁੱਬ ਗਏ।

“ਇਹ ਸਾਰੇ ਫਸਾਦ ਦੀ ਜੜ ਤਾ ਦਿਮਾਗ ਆ , ਓਹਨੇ ਈ ਇਹਨੂੰ ਮਾਰਨ ਬਾਰੇ ਸੋਚਿਆ ਤੇ ਅਸੀਂ ਗੁਲਾਮਾਂ ਦੀ ਤਰ੍ਹਾਂ ਇਹਨੂੰ ਮਾਰ ਦਿੱਤਾ।”

“ਨਾ- ਨਾ , ਮੈ ਇੱਕਲਾ ਦੋਸ਼ੀ ਨਹੀਂ…..
ਜੇ ਤੁਸੀਂ ਮੇਰਾ ਸਾਥ ਦਿੱਤਾ, ਤਾਹੀਓਂ ਤਾ ਮੈਂ ਇਹ ਕਤਲ ਕੀਤਾ । ਜੇ ਤੁਸੀਂ ਸਾਥ ਨਾ ਦਿੰਦੇ ਤਾ ਫੇਰ ਕਤਲ ਕਿਵੇਂ ਕਰਦਾ ।”

“ਇਹਦਾ ਮਤਲਬ ਜੇ ਅਸੀਂ ਨਾ ਮੰਨਦੇ ਤਾ ਇਹ ਕਤਲ ਨਹੀਂ ਸੀ ਹੋਣਾ? ਇਹਦਾ ਮਤਲਬ ਮਾੜੇ ਕੰਮ ਲਈ ਵੀ ਸੰਗਠਨ ਜਰੂਰੀ ਆ , ਫੇਰ ਤਾ ਸੰਗਠਨ ਚ ਬਹੁਤ ਸ਼ਕਤੀ ਆ।” ਤੇ ਫੇਰ ਉਹ ਸਭ ਇਕ ਗਹਿਰੀ ਸੋਚ ਚ ਡੁੱਬ ਗਏ।

ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ .ਏ ,ਬੀ .ਐੱਡ । ਫ਼ਿਰੋਜ਼ਪੁਰ ਸ਼ਹਿਰ ।

Previous article“ਕੁਝ ਕੁੜੀਆਂ”
Next articleਲਾਲਸਾ