ਅੰਗਦਾਨ ਦਿਨ ਮੌਕੇ ਨੈਣਾ ਜੋਤੀ ਕਲੱਬ ਰੋਪੜ ਨੇ ਲੋਕਾਂ ਨੂੰ ਜਾਗਰੂਕ ਕੀਤਾ, ਮੌਤ ਤੋਂ ਬਾਅਦ ਵੀ ਜਿਉਂਦਾ ਰਹਿਣ ਦਾ ਤਰੀਕਾ ਹੈ ਅੰਗ ਦਾਨ: ਵਕੀਲ ਕੁਲਤਾਰ ਸਿੰਘ

ਰੋਪੜ, (ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ): ਅੰਗਦਾਨ ਦਿਵਸ ਮੌਕੇ ਨੈਣਾ ਜੀਵਨ ਜੋਤੀ ਕਲੱਬ ਰੋਪੜ ਵੱਲੋਂ ਲੋਕਾਂ ਨੂੰ ਅੰਗ ਦਾਨ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਰੋਟਰੀ ਕਲੱਬ ਰੋਪੜ (ਸੈਂਟਰਲ) ਦੀ ਟੀਮ ਨੇ ਕਲੱਬ ਦੇ ਦਫ਼ਤਰ ‘ਆਪਣੀ ਦੁਕਾਨ’ ‘ਤੇ ਪਹੁੰਚ ਕੇ ਅੱਖਾਂ ਦਾਨ ਦੇ ਫਾਰਮ ਭਰੇ। ਜਿੱਥੇ ਨੈਣਾ ਕਲੱਬ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸੈਂਟਰਲ ਕਲੱਬ ਦੇ ਪ੍ਰਧਾਨ ਵਕੀਲ ਕੁਲਤਾਰ ਸਿੰਘ ਨੇ ਅੰਗਦਾਨ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਰ ਕੇ ਵੀ ਜਿਉਂਦਾ ਰਹਿਣ ਦਾ ਸਭ ਤੋਂ ਸੌਖਾ ਤੇ ਪੱਧਰਾ ਰਾਹ ਹੈ ਅੰਗਦਾਨ ਕਰਨੇ। ਇਸ ਮੌਕੇ ਦੋਵਾਂ ਕਲੱਬਾਂ ਦੇ ਅਹੁਦੇਦਾਰ, ਕਾਰਜਕਾਰੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲਾਇਨਜ਼ ਕਲੱਬ ਡੇਰਾਬੱਸੀ ਨੇ ਲਗਾਇਆ ਚੌਥਾ ਕੈਂਸਰ ਜਾਗਰੂਕਤਾ ਕੈਂਪ
Next articleਵਿੱਦਿਆ ਮਾਰਤੰਡ ਤੇ ਬ੍ਰਹਮ-ਗਿਆਨੀ ਸਨ-ਸੰਤ ਕਰਤਾਰ ਸਿੰਘ ਭਿੰਡਰਾਂਵਾਲੇ