ਸਾਂਝਾ ਅਧਿਆਪਕ ਫਰੰਟ ਵੱਲੋਂ ਪੀ ਐੱਫ ਐਮ ਐਸ ਪੋਰਟਲ ਦਾ ਵਿਰੋਧ

ਪੀ ਐੱਫ ਐੱਮ ਐੱਸ ਪੋਰਟਲ ਨੂੰ ਅਧਿਆਪਕ ਵਰਗ ਤੇ ਥੋਪ ਕੇ ਉਨ੍ਹਾਂ ਨੂੰ ਉਲਝਾਇਆ ਜਾ ਰਿਹਾ -ਅਧਿਆਪਕ ਆਗੂ

(ਸਮਾਜ ਵੀਕਲੀ)-ਕਪੂਰਥਲਾ ,(ਕੌੜਾ)- ਸਾਂਝਾ ਅਧਿਆਪਕ ਫਰੰਟ ਪੰਜਾਬ ਦੀ ਇਕਾਈ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਰਵੀ ਵਾਹੀ ,ਰਛਪਾਲ ਸਿੰਘ ਵੜੈਚ, ਸਰਤਾਜ ਸਿੰਘ, ਆਦਿ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਕੋਲੋਂ ਮੰਗ ਕੀਤੀ ਕਿ ਵਿਭਾਗ ਵੱਲੋਂ ਪੀ ਐੱਫ ਐੱਮ ਐੱਸ ਪੋਰਟਲ ਨੂੰ ਅਧਿਆਪਕ ਵਰਗ ਤੇ ਥੋਪ ਕੇ ਉਨ੍ਹਾਂ ਨੂੰ ਉਲਝਾਇਆ ਜਾ ਰਿਹਾ। ਇਸ ਰਾਹੀਂ ਸਕੂਲ ਪੱਧਰ ਤੇ ਫੰਡਾਂ ਨੂੰ ਆਸਾਨ ਕਰਨ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ । ਇਸ ਨੂੰ ਸਿਰਫ਼ ਮਾਹਰ ਅਕਾਊਂਟੈਂਟ ਜਾਂ ਕਲਰਕ ਹੀ ਕਰ ਸਕਦਾ ਹੈ। ਕਿਉਂਕਿ ਇਸ ਪੋਰਟਲ ਤੇ ਕੰਮ ਕਰਨ ਨੂੰ ਕਾਫ਼ੀ ਸਮਾਂ ਲੱਗਦਾ ਹੈ। ਇਸ ਨਾਲ ਸਕੂਲ ਵਿਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਬੁਰੀ ਤਰ੍ਹਾਂ ਨੁਕਸਾਨ ਹੋ ਸਕਦਾ ਹੈ । ਇਸ ਲਈ ਆਗੂਆਂ ਨੇ ਸਿੱਖਿਆ ਮੰਤਰੀ ਮੀਤ ਹੇਅਰ ਕੋਲੋਂ ਮੰਗ ਕੀਤੀ ਕਿ ਪੀ ਐਫ ਐਮ ਐਸ ਪੋਰਟਲ ਨੂੰ ਖ਼ਤਮ ਕਰਕੇ ਪਹਿਲਾਂ ਵਾਂਗ ਹੀ ਸਿਸਟਮ ਨੂੰ ਚਲਾਇਆ ਜਾਵੇ। ਇਸ ਮੌਕੇ ਇੰਦਰਜੀਤ ਸਿੰਘ ਬਿਧੀਪੁਰ ,ਅਪਿੰਦਰ ਸਿੰਘ ਥਿੰਦ ,ਦਲਜੀਤ ਸਿੰਘ, ਅਜੇ ਗੁਪਤਾ ,ਰਾਜ ਕੁਮਾਰ, ਅਵਤਾਰ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ ,ਹਰਜਿੰਦਰ ਸਿੰਘ, ਰਜਿੰਦਰ ਸਿੰਘ, ਗੁਰਮੇਜ ਸਿੰਘ ,ਗੁਰਪ੍ਰੀਤ ਸਿੰਘ ,ਅਮਨਦੀਪ ਸਿੰਘ ਖਿੰਡਾ , ਸੁਖਵਿੰਦਰ ਸਿੰਘ ਕਾਲੇਵਾਲ, ਕੰਵਲਪ੍ਰੀਤ ਸਿੰਘ , ਯਾਦਵਿੰਦਰ ਸਿੰਘ ,ਮਨਜੀਤ ਸਿੰਘ ,ਦਵਿੰਦਰ ਸਿੰਘ , ਸੁਖਦੇਵ ਸਿੰਘ ,ਮਨਜਿੰਦਰ ਸਿੰਘ, ਯੋਗੇਸ਼ ਸੌਰੀ ਆਦਿ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਆਦਿ ਹਨ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS cancels ICBM test
Next articleਇਸ ਬਾਰ ਵੈਸਾਖੀ ਤੇ