‘ਵਿਰੋਧੀ ਵੀ ਜਨਰਲ ਰਾਵਤ ਦਾ ਕੱਟਆਊਟ ਵਰਤਣ ਲੱਗੇ’

ਸ੍ਰੀਨਗਰ (ਉੱਤਰਾਖੰਡ) (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਬਿਪਿਨ ਰਾਵਤ ਜਦੋਂ ਜਿਊਂਦੇ ਸਨ ਤਾਂ ਕਾਂਗਰਸ ਉਨ੍ਹਾਂ ਨੂੰ ਮੰਦਾ ਚੰਗਾ ਬੋਲਦੀ ਰਹੀ, ਪਰ ਹੁਣ ਵੋਟਾਂ ਲਈ ਪਾਰਟੀ ਉਨ੍ਹਾਂ ਦੇ ਕੱਟ-ਆਊਟ ਵਰਤ ਰਹੀ ਹੈ। ਉੱਤਰਾਖੰਡ ਦੇ ਸ੍ਰੀਨਗਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਉਹੀ ਕਾਂਗਰਸ ਹੈ, ਜੋ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੀਆਂ ਛੁਪਣਗਾਹਾਂ ’ਤੇ ਕੀਤੇ ਸਰਜੀਕਲ ਹਮਲਿਆਂ ਦਾ ਸਬੂਤ ਮੰਗਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਕ ਆਗੂ ਨੇ ਤਾਂ ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਰਾਵਤ ਨੂੰ ‘ਸੜਕ ਦਾ ਗੁੰਡਾ’ ਤੱਕ ਆਖ ਦਿੱਤਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ ਨੂੰ ਦੰਗਾ-ਮੁਕਤ ਰੱਖਣ ਲਈ ਭਾਜਪਾ ਸਰਕਾਰ ਦੀ ਲੋੜ: ਮੋਦੀ
Next articleਫੈਸਲਾ