ਲੈਬੋਰੇਟਰੀਆਂ ਦਾ ਉਦਘਾਟਨ ਕਰਨਗੇ ਡਾ. ਐਸ.ਪੀ. ਸਿੰਘ ਓਬਰਾਏ

ਡਾ. ਐਸ.ਪੀ. ਸਿੰਘ ਓਬਰਾਏ

(ਸਮਾਜ ਵੀਕਲੀ) ਆਪਣੀ ਜੇਬ ਚੋਂ ਕਰੋੜਾਂ ਰੁਪਏ ਸੇਵਾ ਕਾਰਜਾਂ ‘ਤੇ ਖਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਆਗਮਨ ਪੂਰਬ ਨੂੰ ਸਮਰਪਿਤ ‘ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਚਾਉਕੇ, ਬਾਲਿਆਂਵਾਲੀ ਅਤੇ ਮਹਿਰਾਜ ਦਾ ਉਦਘਾਟਨ 14 ਜੁਲਾਈ ਨੂੰ ਕਰਨਗੇ। ਇਹ ਤਿੰਨ ਲੈਬੋਰੇਟਰੀਆਂ ਡਾ. ਦਲਜੀਤ ਸਿੰਘ ਗਿੱਲ ਡਾਇਰੈਕਟਰ ਸਿਹਤ ਸੇਵਾਵਾਂ ਦੇ ਦੇਸ਼ਾ ਨਿਰਦੇਸ਼ਾ ਅਧੀਨ ਸਮੂਹ ਨਗਰ ਨਿਵਾਸੀ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਚਾਉਕੇ, ਨਸ਼ਾ ਵਿਰੋਧੀ ਮੰਚ ਬਾਂਲਿਆਵਾਲੀ ਅਤੇ ਸਮੂਹ ਨਗਰ ਨਿਵਾਸੀ ਬਾਲਿਆਵਾਲੀ ਪ੍ਰਬੰਧਕ ਕਮੇਟੀ ਗੁਰਦੁਆਰਾ ਫਲਾਹੀਆਂ ਵਾਲਾ ਮਹਿਰਾਜ ਅਤੇ ਸਮੂਹ ਨਗਰ ਨਿਵਾਸੀ ਮਹਿਰਾਜ ਦੇ ਸਹਿਯੋਗ ਨਾਲ ਤਿਆਰ ਹੋਈਆਂ ਹਨ ਇੱਥੇ ਉੱਚ ਗੁਣਵੰਤਾਂ ਨਾਲ ਸਾਰੇ ਹੀ ਟੈਸਟ ਮਾਰਕੀਟ ਰੇਟਾਂ ਨਾਲੋਂ 5 ਵੇਂ ਤੋਂ 10 ਵਾਂ ਹਿੱਸਾ ਸਸਤੇ ਹੋਣਗੇ।
ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਅਤੇ ਮਾਲਵਾ ਜੋਨ ਦੇ ਪ੍ਰਧਾਨ ਪ੍ਰੋ. ਜੇ. ਐਸੱ ਬਰਾੜ ਨੇ ਦੱਸਿਆ ਕਿ ਇੰਨ੍ਹਾਂ ਤਿੰਨ ਲੈਬੋਰੇਟਰੀਆਂ ਤੋਂ ਇਲਾਵਾ ਸੰਨੀ ਓਬਰਾਏ ਕਲੀਨਿਕਲ ਲੈਬ ਦੇ ਡਾਇਗਨੋਸਟਿਕ ਸੈਂਟਰ ਗੁਰਦੁਆਰਾ ਮਸਤੁਆਣਾ ਤਲਵੰਡੀ ਸਾਬੋ, ਗੁਰਦੁਆਰਾ ਸਾਹਿਬ ਰੇਲਵੇ ਸਟੇਸ਼ਨ ਮੌੜ,ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਉਨ, ਗੁਰਦੁਆਰਾ ਸਾਹਿਬ ਭਾਈ ਮਤੀਦਾਸ ਨਗਰ ਬਠਿੰਡਾ , ਗੁਰਦੁਆਰਾ ਸਾਹਿਬ ਹਜੂਰਾ ਕਪੂਰਾ ਕਲੋਨੀ ਬਠਿੰਡਾ ਅਤੇ ਸਵਰਗੀ ਗੁਰਬਚਨ ਸਿੰਘ ਸੇਵਾ ਸੰਮਤੀ ਯੂਥ ਲਾਇਬ੍ਰੇਰੀ ਬੱਲ੍ਹੋ ਵਿਖੇ ਪਹਿਲਾਂ ਹੀ ਕੰਮ ਕਰ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਬਾਣ
Next articleਅਰੁੰਧਤੀ ਰਾਏ ਅਤੇ ਪ੍ਰੋ: ਸ਼ੌਕਤ ਹੁਸੈਨ ‘ਤੇ ਦਰਜ ਮੁਕਦਮਿਆਂ ਦਾ ਵਿਰੋਧ