ਕੇਵਲ ਸਾਵਰਾ ਦੀ ਬਰਸੀ ਤੇ ਬਹੁਜਨ ਸਮਾਜ ਲਈ ਕੀਤਾ ਗਿਆ ਸੰਘਰਸ਼ ਬਸਪਾ ਆਗੂਆਂ ਨੇ ਯਾਦ ਕੀਤਾ।

ਗੋਰਵ ਕੇਵਲ ਸਾਵਰਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਭੀਮ ਜੋਤੀ ਜਲਾ ਕੇ ਚਲੇ ਗਏ,ਮੌਇਆ ਵਿੱਚ ਜਾਨ ਪਾਕੇ ਚਲੇ ਗਏ। ਸਮਾਜਿਕ ਪਰਿਵਰਤਨ ਲਹਿਰ ਨੂੰ ਜਨਤਕ ਲਹਿਰ ਬਣਾਉਣ ਵਾਲੇ ਨਵਾਂ ਚਿਰਾਗ ਨਵੀਂ ਰੌਸ਼ਨੀ ਨੂੰ ਸ਼ੁਰੂ ਕਰਵਾਉਣ ਵਾਲੇ ਤੇ ਮਿਸ਼ਨਰੀ ਗਾਇਕਾਂ ਨੂੰ ਪੈਦਾ ਕਰਨ ਵਾਲੇ ਉਸਤਾਦ ਮੁਲਾਜ਼ਮ ਆਗੂ ਬੰਗਾ ਹਲਕੇ ਦਾ ਗੋਰਵ ਕੇਵਲ ਸਾਵਰਾ ਜੀ ਪਿੰਡ ਬਾਹੜੋਵਾਲ ਤੋਂ ਹੋਏ ਹਨ ਪਰ ਉਸ ਇਨਸਾਨ ਨੂੰ ਸਾਰਾ ਦੇਸ਼ ਨਹੀਂ ਵਿਦੇਸ਼ਾਂ ਵਿੱਚ ਵੀ ਸਾਹਿਬ ਕਾਸ਼ੀ ਰਾਮ ਜੀ ਕਰਕੇ ਬਹੁਤ ਲੋਕ ਜਾਣਦੇ ਸਨ। ਉਨ੍ਹਾਂ ਨੇ ਲੋਕਾਂ ਦੇ ਵਿੱਚ ਮਿਸ਼ਨ ਭਰ ਦਿੱਤਾ ਸੀ ਉਹ ਹਰ ਵੇਲੇ ਸਮਾਜ ਦੀ ਸੇਵਾ ਵਿਚ ਲੱਗੇ ਰਹਿੰਦੇ ਸਨ।ਚਾਹੇ ਕੋਈ ਧਾਰਮਿਕ ਪ੍ਰੋਗਰਾਮ ਹੋਵੇ, ਸਮਾਜਿਕ ਪ੍ਰੋਗਰਾਮ ਹੋਵੇ ਅਤੇ ਚਾਹੇ ਰਾਜਨੀਤਕ ਪ੍ਰੋਗਰਾਮ ਹੋਵੇ ਉਸ ਦਾ ਇੱਕੋ ਮਸਕਦ ਸੀ ਆਪਣੇ ਸਮਾਜ ਨੂੰ ਜਾਗਰੂਕ ਕਰਨਾ, ਬਾਬਾ ਸਾਹਿਬ ਡਾ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਉਣਾ । ਅੱਜ ਉਨ੍ਹਾਂ ਦੀ ਬਰਸੀ ਤੇ ਬਹੁਜਨ ਸਮਾਜ ਪਾਰਟੀ ਦੇ ਛੋਟੇ ਵਰਕਰ ਤੋਂ ਲੈਕੇ ਵੱਡਾ ਨੇਤਾ ਵੀ ਉਨ੍ਹਾਂ ਦੁਆਰਾ ਕੀਤਾ ਗਿਆ ਸੰਘਰਸ਼ ਯਾਦ ਆਉਂਦਾ ਹੈ ਇਸ ਬਰਸੀ ਤੇ ਉਹਨਾਂ ਨੂੰ ਕੋਟਨ ਕੋਟਨ ਪ੍ਰਣਾਮ ਪ੍ਰਵੀਨ ਬੰਗਾ ਇੰਚਾਰਜ ਹਲਕਾ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਬਸਪਾ, ਮਨੋਹਰ ਲਾਲ ਸਰਪੰਚ ਕਮਾਮ, ਹਰਬਲਾਸ ਬਸਰਾ ਜਨਰਲ ਸਕੱਤਰ ਬਸਪਾ, ਮਲਕੀਤ ਮੁਕੰਦਪੁਰ, ਜਸਵੰਤ ਕਟਾਰੀਆ, ਮਲਕੀਤ ਮੰਢਾਲੀ, ਹਰਬੰਸ ਕੌਰ ਸਾਬਕਾ ਸਰਪੰਚ, ਹਰਜਿੰਦਰ ਸਿੰਘ ਜੰਡਾਲੀ ਮੈਂਬਰ ਬਲਾਕ ਸੰਮਤੀ ਬੰਗਾ, ਚਰਨਜੀਤ ਮੰਢਾਲੀ, ਕੁਲਦੀਪ ਬਹਿਰਾਮ, ਤੀਰਥ ਕਲਸੀ, ਦਰਸ਼ਨ ਬਹਿਰਾਮ, ਗੁਰਦਿਆਲ ਬੋਧ, ਇੰਦਰਜੀਤ ਅਟਾਰੀ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬੰਗਾ, ਪ੍ਰਕਾਸ਼ ਚੰਦ ਸ਼ਹਿਰੀ ਪ੍ਰਧਾਨ ਬਸਪਾ, ਰਵਿੰਦਰ ਮਹਿੰਮੀ ਉਪ ਪ੍ਰਧਾਨ ਸ਼ਹਿਰੀ ਬਸਪਾ ਬੰਗਾ, ਚਰਨਜੀਤ ਸੱਲ੍ਹਾ ਅਤੇ ਬਹੁਤ ਸਾਰੇ ਵਰਕਰ ਉਨ੍ਹਾਂ ਨੂੰ ਯਾਦ ਕਰਦੇ ਅਤੇ ਪ੍ਰਣਾਮ ਵੀ ਕਰਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿੰਡ ਖੋਥੜਾ ਦੇ ਐਨ ਆਰ ਆਈ ਵੈਲਫੇਅਰ ਸੁਸਾਇਟੀ ਦੇ ਸਾਰੇ ਪਿੰਡ ਵਿੱਚ ਡੇਂਗੂ ਦੇ ਖਾਤਮੇ ਲਈ ਫੌਗਿੰਗ ਕਰਵਾਈ
Next articleਕੁਲਬੀਆ ਯੂਨੀਵਰਸਿਟੀ ਜਿੱਥੇ ਜਾ ਕੇ ਬਾਬਾ ਸਾਹਿਬ ਡਾ ਅੰਬੇਡਕਰ ਚਾਰ ਸਾਲ ਪੜ੍ਹੇ ਸਨ ਕਰੀਮਪੁਰੀ ਸਾਹਿਬ ਨੇ ਦਰਸ਼ਨ ਕੀਤੇ