ਨਬਾਰਡ ਦੇ ਪ੍ਰੋਜੈਕਟ ਨੂੰ ਰਹ ਹਾਲ ਲਾਗੂ ਕਰਵਾਵਾਂਗੇ-ਲੀਡ ਮੈਨੇਜਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਨਬਾਰਡ ਦੇ ਸਹਿਯੋਗ ਨਾਲ ਬੈਪਟਿਸਟ ਚੈਰੀਟੇਬਲ ਸੋਸਾਇਟੀ ਵੱਲੋਂ ਜਿਲ੍ਹਾ ਕਪਰਥਲਾ ਵਿੱਚ ਚਲਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਦਾ ਨਰੀਖਣ ਕਰਨ ਲਈ ਨਬਾਰਡ ਦੇ ਕਲੱਸਟਰ ਹੈਡ ਰਸ਼ੀਦ ਲੇਖੀ ਕਪੂਰਥਲਾ ਵਿਖੇ ਪੁੱਜੇ । ਜਿਥੇ ਉਨਾਂ ਦਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਉਪਰੰਤ ਪ੍ਰੋਜੈਕਟ ਮੋਨੀਟਰਿੰਗ ਕਮੇਟੀ ਦੇ ਮੁਖੀ ਜਿਲ੍ਹਾ ਲੀਡ ਮੈਨੇਜਰ ਪੀ.ਪੀ ਸਿਰੋਹਾ,ਨਬਾਰਡ ਦੇ ਕਲੱਸਟਰ ਹੈਡ ਰਸ਼ੀਦ ਲੇਖੀ,ਪਵਨ ਕੁਮਾਰ ਜਿਲ੍ਹਾ ਕੋਆਰਡੀਨਟਰ ਪੰਜਾਬ ਗ੍ਰਾਮੀਣ ਬੈਂਕ ਅਤੇ ਜੋਗਾ ਸਿੰਘ ਅਟਵਾਲ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੌਰਾਨ ਐਸ.ਐਚ.ਜੀ ਅਤੇ ਜੇ.ਐਲ.ਜੀ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਵਾਉਣ ਦੇ ਸਬੰਧ ਵਿੱਚ ਲੰਬੀ ਵਿਚਾਰ ਚਰਚਾ ਚੱਲੀ।
ਜੋਗਾ ਸਿੰਘ ਅਟਵਾਲ ਨੇ ਉਕਤ ਅਧਿਕਾਰੀਆਂ ਨੂੰ ਨਬਾਰਡ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਦੀ ਤਾਜ਼ਾ ਸਥਿਤੀ ਨੂੰ ਧਿਆਨ ਵਿੱਚ ਲਿਆਂਦਾ।
ਇਸ ਮੌਕੇ ‘ ਤੇ ਬੋਲਦਿਆਂ ਜਿਲ੍ਹਾ ਲੀਡ ਮੈਨੇਜਰ ਪੀ.ਪੀ ਸਿਰੋਹਾ ਨੇ ਕਿਹਾ ਕੇ ਬੈਪਟਿਸਟ ਚੈਰੀਟੇਬਲ ਸੋਸਾਇਟੀ ਵਲੋਂ ਨਬਾਰਡ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਰਹ ਹਾਲ ਲਾਗੂ ਕਰਵਾਉਣ ਦਾ ਯਤਨ ਕਰਾਂਗੇ। ਮੀਟਿੰਗ ਤੋਂ ਬਾਅਦ ਨਬਾਰਡ ਦੇ ਕਲੱਸਟਰ ਹੈਡ ਰਸ਼ੀਦ ਲੇਖੀ ਨੇ ਆਰ ਸੀ.ਐਫ ਵਿਖੇ ਸਥਿਤ ਰੂਰਲ਼ ਮਾਰਟ ਦਾ ਨਰੀਖਣ ਕੀਤਾ ਅਤੇ ਸਵੈ ਸਹਾਈ ਗਰੁੱਪਾਂ ਅਤੇ ਜੋਇੰਟ ਲਾਇਬਿਲਟੀ ਗਰੁੱਪਾਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਉਤਪਾਦਾਂ ਦੀ ਗੁਣਵੱਤਾ ਤੇ ਵਧੇਰੇ ਜ਼ੋਰ ਦੇਣ ਦੀ ਗੱਲ ਆਖੀ। ਇਸ ਮੌਕੇ ਤੇ ਹਰਪਾਲ ਸਿੰਘ,ਭਗਵਾਨ ਸਿੰਘ, ਸਰਬਜੀਤ ਸਿੰਘ,ਲਖਵਿੰਦਰ ਕੌਰ, ਤੀਰਥ ਰਾਣੀ, ਰਾਬਿੰਦਰ ਕੌਰ ਅਤੇ ਅਰੁਣ ਅਟਵਾਲ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly