ਮਾਛੀਵਾੜਾ ਸਾਹਿਬ/ ਬਲਬੀਰ ਸਿੰਘ ਬੱਬੀ- ਲੋਕ ਸਭਾ ਚੋਣਾਂ ਹੋਣ ਦੇ ਵਿੱਚ ਸਿਰਫ ਦੋ ਦਿਨ ਬਾਕੀ ਰਹਿ ਗਏ ਹਨ ਅਸੀਂ ਲਗਾਤਾਰ ਦੋ ਮਹੀਨੇ ਤੋਂ ਅਕਾਲੀ ਦਲ ਦੇ ਫਤਿਹਗੜ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਚੋਣ ਪ੍ਰਚਾਰ ਵਿੱਚ ਲੱਗੇ ਰਹੇ ਹਾਂ ਜੋ ਦੋ ਦਿਨ ਬਾਕੀ ਹਨ ਅਸੀਂ ਉਨ੍ਹਾਂ ਵਿੱਚ ਵੀ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਕੇ ਇੱਕ ਇੱਕ ਕੀਮਤੀ ਵੋਟ ਅਕਾਲੀ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭੁਗਤਾਉਣ ਦਾ ਯਤਨ ਕਰਾਂਗੇ ਤਾਂ ਕਿ ਅਕਾਲੀ ਦਲ ਦੇ ਉਮੀਦਵਾਰ ਲੋਕ ਸਭਾ ਹਲਕਾ ਫਤਹਗੜ ਸਾਹਿਬ ਤੋਂ ਜਿੱਤ ਕੇ ਪਾਰਲੀਮੈਂਟ ਵਿੱਚ ਜਾਣ ਤੇ ਲੋਕ ਮਸਲਿਆਂ ਨੂੰ ਹਲ ਕਰਾਉਣ ਵਿੱਚ ਯਤਨ ਕਰਨ। ਇਸ ਲਈ ਸਭਨਾਂ ਦਾ ਹੀ ਫਰਜ ਬਣਦਾ ਹੈ ਆਪਣੀ ਇਕ ਕੀਮਤੀ ਵੋਟ ਬਿਕਰਮਜੀਤ ਸਿੰਘ ਖਾਲਸਾ ਨੂੰ ਪਾਈ ਜਾਵੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਛਵਾੜਾ ਸਾਹਿਬ ਤੋਂ ਅਕਾਲੀ ਤੇ ਆੜਤੀ ਆਗੂ ਹਰਜਿੰਦਰ ਸਿੰਘ ਖੇੜਾ ਨੇ ਕੀਤਾ। ਖੇੜਾ ਨੇ ਕਿਹਾ ਕਿ ਚੋਣ ਪ੍ਰਚਾਰ ਦੇ ਵਿੱਚ ਸਭ ਕੁਝ ਪਤਾ ਲੱਗ ਗਿਆ ਹੈ ਕਿ ਪੰਜਾਬ ਦੇ ਹੱਕਾਂ ਤੇ ਹਿੱਤਾਂ ਕਿਹੜੀ ਪਾਰਟੀ ਖੜਦੀ ਹੈ। ਦਿੱਲੀ ਨਾਲ ਸੰਬੰਧਿਤ ਪਾਰਟੀਆਂ ਨੇ ਦਿੱਲੀ ਦੀ ਗੱਲ ਕਰਨੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਉਹ ਸਿਆਸੀ ਜਮਾਤ ਹੈ ਜਿਸ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਖੜ ਕੇ ਪੰਜਾਬ ਨੂੰ ਬਚਾਇਆ ਤੇ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਸੁਣੇ ਤੇ ਵੱਡੇ ਵੱਡੇ ਮਸਲੇ ਹੱਲ ਕੀਤੇ। ਇਨਾਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨਾਲ ਸਬੰਧਤ ਚੰਗੇ ਉਮੀਦਵਾਰ ਜਿੱਤਣਗੇ ਤੇ ਅਕਾਲੀ ਦਲ ਨੂੰ ਮਜਬੂਤ ਕਰਨਗੇ। ਇਸ ਲਈ ਸਮੁੱਚੇ ਪੰਜਾਬ ਵਾਸੀ ਆਪਣੀਆਂ ਕੀਮਤੀ ਵੋਟਾਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਾਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly