HOME ਇੱਕ ਰੁੱਖ ਮਾਂ ਦੇ ਨਾਂ ‘ ਮੁਹਿੰਮ ਤਹਿਤ ਦੀਵਾਨ ਟੋਡਰ ਮੱਲ ਪਬਲਿਕ...

ਇੱਕ ਰੁੱਖ ਮਾਂ ਦੇ ਨਾਂ ‘ ਮੁਹਿੰਮ ਤਹਿਤ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਲਗਾਏ ਗਏ ਬੂਟੇ।

3
 (ਸਮਾਜ ਵੀਕਲੀ)  ਸੰਦੀਪ ਸਿੰਘ ਬਖੋਪੀਰ:- ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ,ਕਿ ਬੀਤੇ ਦਿਨ ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਵਿਖੇ ‘ਇੱਕ ਰੁੱਖ ਮਾਂ ਦੇ ਨਾਂ’ ਮੁਹਿੰਮ ਤਹਿਤ 150 ਬੂਟੇ ਲਗਾਏ ਗਏ ,ਇਸ ਪ੍ਰਕਿਰਿਆ ਵਿੱਚ ਈਕੋ ਕਲੱਬ ਦੇ ਇੰਚਾਰਜ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਰੋਲ ਅਦਾ ਕੀਤਾ ਗਿਆ ,ਚੌਥੀ ਜਮਾਤ ਤੋਂ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਲਗਭਗ 75 ਬੂਟੇ ਆਪਣੇ ਕਰ ਕਮਲਾਂ ਨਾਲ ਲਗਾਏ ਸਕੂਲ ਦੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਵੱਲੋਂ ਅਤੇ ਸਕੂਲ ਦੇ  ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਵੀ ਆਪਣੇ ਕਰ ਕਮਲਾ ਨਾਲ ਛਾਂ ਅਤੇ ਫ਼ਲਦਾਰ ਬੂਟੇ ਲਗਾ ਕੇ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਗਿਆ,ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਵੱਲੋਂ ਪ੍ਰਬੰਧਕ ਡਾਇਰੈਕਟਰ ਡਾ:ਗੁਰਮੀਤ ਸਿੰਘ ਜੀ ਦੀ ਇਸ ਕਾਰਜ ਲਈ ਸ਼ਲਾਘਾ ਕੀਤੀ ਗਈ, ਪ੍ਰਿੰਸੀਪਲ ਮੈਡਮ ਵੱਲੋਂ ਰੁੱਖਾਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣੂ ਕਰਾਉਂਦਿਆਂ ਹੋਏ ਇਹਨਾਂ ਬੂਟਿਆਂ ਨੂੰ ਲਗਾਉਣ ਤੱਕ ਸੀਮਤ ਨਾ ਕਰਕੇ ਇਹਨਾਂ ਦੀ ਦੇਖਭਾਲ ਕਰਕੇ ਇਹਨਾਂ ਨੂੰ ਵੱਡੇ ਕਰਨ ਤੱਕ ਦੀ ਜਿੰਮੇਵਾਰੀ ਵੀ ਸੌਂਪੀ‌ ਗਈ, ਸਕੂਲ ਵੱਲੋਂ ਹਰ ਸਾਲ ਹਰਿਆਲੀ ਨੂੰ ਵਧਾਉਣ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਘਟਾਉਣ ਲਈ ਹਮੇਸ਼ਾ ਫ਼ਲ ਅਤੇ ਛਾਂ ਵਾਲੇ ਰੁੱਖ ਲਗਾ ਕੇ ਆਪਣਾ ਮੁੱਢਲਾ ਯੋਗਦਾਨ ਪਾਇਆ ਜਾਂਦਾ ਹੈ। ਹਰਿਆਲੀ ਮੁਹਿੰਮ ਤਹਿਤ ਸਕੂਲ ਨੂੰ ਫੈਪ ਵੱਲੋਂ ਨੈਸ਼ਨਲ ਪੱਧਰ ਤੇ “ਈਕੋ ਫਰੈਂਡਲੀ ਬੈਸਟ ਸਕੂਲ ਦਾ ਅਵਾਰਡ ਵੀ ਮਿਲ ਚੁੱਕਾ ਹੈ। ਸਕੂਲ ਦੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਵੱਲੋਂ ਇਸ ਮੁਹਿੰਮ ਲਈ ਆਪਣਾ ਮੁੱਢਲਾ ਰੋਲ਼ ਅਦਾ ਕੀਤਾ ਗਿਆ, ਮੌਕੇ ਉੱਤੇ ਸਕੂਲ ਸਟਾਫ਼ ਅਤੇ ਈਕੋ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਮੂਹ ਅਧਿਕਾਰੀਆਂ ਨਾਲ ਵੀ.ਸੀ ਰਾਹੀਂ ਸਿਹਤ ਸੁਵਿਧਾਵਾਂ ਦੀ ਸਮੀਖਿਆ ਮੀਟਿੰਗ ਕੀਤੀ
Next articleਨਜ਼ਰ ਲੱਗਣ ਇੱਕ ਅੰਧਵਿਸ਼ਵਾਸ -ਤਰਕਸ਼ੀਲ