ਭਿਵਾਨੀ ’ਚ ਮਾਈਨਿੰਗ ਦੌਰਾਨ ਪਹਾੜ ਖਿਸਕਣ ਕਾਰਨ ਇਕ ਮੌਤ, ਕਈ ਦਬੇ

ਭਿਵਾਨੀ (ਸਮਾਜ ਵੀਕਲੀ):  ਭਿਵਾਨੀ ਦੇ ਡਾਡਮ ਮਾਈਨਿੰਗ ਖੇਤਰ ‘ਚ ਮਾਈਨਿੰਗ ਦੌਰਾਨ ਪਹਾੜ ਖਿਸਕਣ ਕਾਰਨ ਅੱਧੀ ਦਰਜਨ ਵਾਹਨਾਂ ਸਮੇਤ 5 ਲੋਕ ਦੱਬ ਗਏ। ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ। ਇੱਥੇ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਅੱਜ ਸਵੇਰੇ 8.15 ਵਜੇ ਦੇ ਕਰੀਬ ਪਿੰਡ ਡਾਡਮ ਵਿੱਚ ਮਾਈਨਿੰਗ ਦੇ ਦੌਰਾਨ ਪਹਾੜ ਦਾ ਵੱਡਾ ਹਿੱਸਾ ਖਿਸਕ ਗਿਆ, ਜਿਸ ਕਾਰਨ ਉੱਥੇ ਖੜ੍ਹੀਆਂ ਅੱਧੀ ਦਰਜਨ ਦੇ ਕਰੀਬ ਮਸ਼ੀਨਾਂ ਅਤੇ ਡੰਪਰ ਦੱਬ ਗਏ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿੰਲਗਾਨਾ ’ਚ ਮਾਓਵਾਦੀਆਂ ਨਾਲ ਮੁਕਾਬਲੇ ਦੌਰਾਨ ਲਹਿਰਾਗਾਗਾ ਦਾ ਜਵਾਨ ਸ਼ਹੀਦ
Next articleਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਣਗੇ ਲੋਕ: ਕੇਜਰੀਵਾਲ