ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਥਾਨਕ ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ, ਐਚ.ਜੇ.606, ਹਾਊਸਿੰਗ ਬੋਰਡ ਕਲੋਨੀ ਵਿਖੇ 79ਵਾਂ ਅਜਾਦੀ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ । ਸਮਾਗਮ ਦੇ ਮੁੱਖ ਮਹਿਮਾਨ ਸ੍ਰ: ਸ਼ਰਨਪਾਲ ਸਿੰਘ ਮੱਕੜ ਸਨ। ਉਹਨਾਂ ਕੌਮੀ ਝੰਡਾ ਲਹਿਰਾਇਆ ਤੇ ਆਪਣੇ ਮੁਬਾਰਕ ਹੱਥਾਂ ਨਾਲ ਨੇਤਰਹੀਣ, ਗੂੰਗੇ-ਬੋਲੇ, ਵਿਕਲਾਂਗ, ਮੰਦਬੁੱਧੀ ਬੱਚਿਆਂ ਨੂੰ ਲੱਡੂ ਵੰਡੇ । ਉਹਨਾਂ ਪ੍ਰਿੰਸੀਪਲ ਸਤਵੰਤ ਕੌਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤੁਸੀਂ ਇਹਨਾਂ ਦੀ ਸੇਵਾ ਸੰਭਾਲ ਕਰ ਰਹੇ ਹੋ, ਤੁਸੀ ਵਧਾਈ ਦੇ ਪਾਤਰ ਹੋ। ਉਹਨਾਂ ਕਿਹਾ ਕਿ ਸਕੂਲ ਦੀ ਬਿਹਤਰੀ ਲਈ ਜੋ ਵੀ ਸਹਿਯੋਗ ਦੀ ਜ਼ਰੂਰਤ ਹੈ, ਮੈਨੂੰ ਲਿਖ ਕੇ ਦੱਸਿਆ ਜਾਵੇ । ਤੁਹਾਡੀ ਗੱਲ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਤੱਕ ਪਹੁੰਚਾਈ ਜਾਵੇਗੀ । ਸ੍ਰ: ਸ਼ਰਨਪਾਲ ਸਿੰਘ ਜੀ ਨੂੰ ਸਕੂਲ ਵੱਲੋਂ ਮਾਤਾ ਸਤਨਾਮ ਕੌਰ ਨੇ ਲੋਈ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ । ਇਸ ਤੋਂ ਪਹਿਲਾਂ ਸਕੂਲ ਦੇ ਬੱਚਿਆਂ ਰਵੀ, ਸਾਕਸ਼ੀ , ਸੁਰਜੀਤ ਸਿੰਘ ਨੇ ਅਜ਼ਾਦੀ ਨਾਲ ਸੰਬੰਧਿਤ ਗੀਤ ਗਾਏ। ਬੱਚਿਆਂ ਨੇ ਭਾਰਤ ਮਾਤਾ ਦੀ ਜੈ, ਇਨਕਲਾਬ ਜ਼ਿੰਦਾਬਾਦ ਦੇ ਉੱਚੀ ਸੁਰ ਵਿੱਚ ਨਾਅਰੇ ਲਗਾਏ। ਇਸ ਮੌਕੇ ਜਤਿੰਦਰ ਸਿੰਘ ਖੰਗੂੜਾ, ਪ੍ਰਿੰਸੀਪਲ ਸਤਵੰਤ ਕੌਰ, ਮਾਤਾ ਸਤਨਾਮ ਕੌਰ, ਮੈਨੇਜਰ ਕਰਨੈਲ ਸਿੰਘ,, ਜਗਦੀਪ ਸਿੰਘ ਭੱਠਲ, ਨਿੱਕੀ ਕੋਹਲੀ, ਨਰਪਿੰਦਰ ਕੌਰ, ਹਰਸ਼ ਕੌਰ ਸਮੇਤ ਵੱਡੀ ਤਾਦਾਦ ਵਿੱਚ ਬੱਚੇ ਤੇ ਲੋਕ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



