ਮੁਫ਼ਤ ਮੈਡੀਕਲ ਕੈਂਪ ਦੇ ਨਾਲ 251 ਰਜ਼ਾਈਆਂ ਦਾ ਇੱਕ ਟਰੱਕ ਜੰਮੂ-ਕਸ਼ਮੀਰ ਦੇ ਲਈ ਕੀਤਾ ਭੇਟ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਈ ਰਣਧੀਰ ਸਿੰਘ ਨਗਰ ਸਥਿਤ ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ ਵੱਲੋਂ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ । ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਸਨ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਤਵੰਤ ਕੌਰ ਅਤੇ ਮੈਨੇਜਰ ਕਰਨੈਲ ਸਿੰਘ ਨੇ ਬੁੱਕਾ ਭੇਟ ਕਰਕੇ ਸ੍ਰੀ ਵਿਜੇ ਚੋਪੜਾ ਜੀ ਦਾ ਨਿੱਘਾ ਸਵਾਗਤ ਕੀਤਾ । ਸ਼੍ਰੀ ਚੋਪੜਾ ਜੀ ਨੇ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨਾਲ਼ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਸਕੂਲ ਦੇ ਬੱਚਿਆਂ ਸੁਰਜੀਤ ਸਿੰਘ, ਰਵੀ, ਸਾਕਸ਼ੀ 
ਨੇ ਸੁਰੀਲੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਜੋ ਦੇਸ਼ ਲਈ ਏਕਤਾ, ਆਜ਼ਾਦੀ ਅਤੇ ਪਿਆਰ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦੇ ਹਨ । ਵਿਜੇ ਚੋਪੜਾ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿਕਲਾਂਗਾਂ ਅਤੇ ਲੋੜਵੰਦਾਂ ਦੀ ਨਿਰਸਵਾਰਥ ਸੇਵਾ ਹੀ ਸੱਚੀ ਭਗਤੀ ਹੈ । ਉਹਨਾਂ ਨੇ ਮੈਡਮ ਸਤਵੰਤ ਕੌਰ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਵੇ ਤਾਂ ਕੋਈ ਵੀ ਲਾਚਾਰ ਨਹੀਂ ਰਹੇਗਾ । ਮੈਡਮ ਸਤਵੰਤ ਕੌਰ ਨੇ ਸਕੂਲ ਵਿੱਚ ਰਹਿ ਰਹੇ ਬੱਚਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਮੌਕੇ ਮੈਡੀਕਲ ਕੈਂਪ ਵੀ ਲਗਾਇਆ ਗਿਆ । ਜਿਸ ਵਿੱਚ ਡਾ: ਰਾਜੇਸ਼ ਅਰੋੜਾ ਦੀ ਟੀਮ ਨੇ 70 ਤੋਂ ਵੀ ਵੱਧ ਮਰੀਜ਼ਾਂ ਦੇ ਦੰਦਾਂ ਦਾ ਚੈੱਕਅਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ । ਇਸ ਦੇ ਨਾਲ ਹੀ ਸੁਹਾਣਾ ਹਸਪਤਾਲ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਸ਼੍ਰੀ ਵਿਜੇ ਚੋਪੜਾ ਜੀ ਨੇ 51 ਲੋੜਵੰਦ ਲੜਕੀਆਂ, ਔਰਤਾਂ ਨੂੰ ਐਨਕਾਂ ਤਕਸੀਮ ਕੀਤੀਆਂ । ਡਾ: ਕਮਲਜੀਤ ਕੌਰ, ਡਾ: ਸਤਨਾਮ ਕੌਰ, ਡਾ: ਕਮਲਜੀਤ ਸਿੰਘ, ਡਾ: ਅਮਰਿੰਦਰ ਸਿੰਘ ਨੇ ਮਰੀਜ਼ਾਂ ਦਾ ਬਲੱਡ ਪਰੈਸ਼ਰ, ਸ਼ੂਗਰ ਅਤੇ ਹੋਰ ਬਿਮਾਰੀਆਂ ਦੀ ਜਾਂਚ ਕਰਕੇ ਸਹੀ ਸਲਾਹ ਦਿੱਤੀ । ਮੈਡਮ ਸਤਵੰਤ ਕੌਰ ਅਤੇ ਉਨ੍ਹਾਂ ਦੀ ਟੀਮ (ਸੰਜੀਵਨੀ ਵੋਮੈਨ ਇੰਪਾਵਰਮੈਂਟ ਐਸੋਸੀਏਸ਼ਨ, ਅਰੋੜਾ ਮਹਾਂ ਸਭਾ ਲੁਧਿਆਣਾ, ਸਨੇਹ ਵੈਲਫੇਅਰ ਔਰਗੇਨਾਈਜੇਸ਼ਨ, ਏਕ ਨਵੀਂ ਉਡਾਨ) ਵੱਲੋਂ ਜੰਮੂ-ਕਸ਼ਮੀਰ ਦੇ ਲੋੜਵੰਦ ਪਰਿਵਾਰਾਂ ਦੇ ਲਈ 251 ਰਜ਼ਾਈਆਂ ਨਾਲ ਭਰਿਆ ਹੋਇਆ ਟਰੱਕ ਵਿਜੇ ਚੋਪੜਾ ਨੂੰ ਦਿੱਤਾ ਗਿਆ । ਵਿਜੇ ਚੋਪੜਾ ਜੀ ਨੇ ਸਮਾਜ ਸੇਵਾ ਵਿੱਚ ਅੱਗੇ ਵੱਧ ਕੇ ਕੰਮ ਕਰਨ ਵਾਲੇ ਪ੍ਰਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਵਨ ਦੀਵਾਨ, ਜਗਮੋਹਨ ਸ਼ਰਮਾ, ਡਿੰਪਲ ਰਾਣਾ, ਅਸ਼ੋਕ ਥਾਪਰ, ਲੀਨਾ ਟਪਾਰੀਆ, ਟੋਨੀ ਕਪੂਰ, ਦਿਨੇਸ਼ ਮਰਵਾਹਾ, ਸੰਦੀਪ ਮਰਵਾਹਾ, ਕ੍ਰਿਸ਼ਨ ਕੁਮਾਰ ਬਾਵਾ, ਜਸਵੰਤ ਸਿੰਘ ਛਾਪਾ, ਰਾਸ਼ੀ ਅਗਰਵਾਲ, ਇੰਦਰਜੀਤ ਉਬਰਾਏ, ਕੀਰਤੀ ਗਰੋਵਰ, ਸੁਖਵਿੰਦਰ ਕੌਰ ਸੁੱਖੀ, ਰਿੰਪੀ ਜੌਹਰ, ਲਖਬੀਰ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ, ਸੁਰਜੀਤ ਕੌਰ, ਵਿਨੇ ਗੁਪਤਾ, ਅਲਕਾ ਰਾਮਪਾਲ ਭਾਰਦਵਾਜ, ਰਿਚਾ ਗੁਪਤਾ ਹਾਜ਼ਰ ਸਨ ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



