ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਟੇਟ ਬੈਂਕ ਆਫ ਇੰਡੀਆ, ਫੁਆਰਾ ਚੌਂਕ, ਲੁਧਿਆਣਾ ਵੱਲੋਂ ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ ਨੂੰ 2 ਲੱਖ ਰੁਪਏ ਦਾ ਸਮਾਨ ਦੇਣ ਲਈ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ । ਸਕੂਲ ਦੇ ਨੇਤਰਹੀਣ, ਵਿਕਲਾਂਗ ਅਤੇ ਮੰਦਬੁੱਧੀ ਬੱਚਿਆਂ ਰਵੀ, ਪ੍ਰਦੀਪ ਅਤੇ ਸਤਬੀਰ ਸਿੰਘ ਨੇ ਬੈਂਕ ਵੱਲੋਂ ਆਏ ਮਹਿਮਾਨਾਂ ਰਮਨ ਸੁਧੀਰ, ਸਵਾਤੀ ਮੈਡਮ ਸਟੇਟ ਬੈਂਕ ਆਫ ਇੰਡੀਆ ਫੁਆਰਾ ਚੌਂਕ ਲੁਧਿਆਣਾ ਅਤੇ ਅਮਨਜੋਤ ਸਿੰਘ ਬੈਂਕ ਮੈਨੇਜਰ ਬ੍ਰਾਂਚ ਅਗਰ ਨਗਰ ਲੁਧਿਆਣਾ ਦਾ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਸੁਰਜੀਤ ਸਿੰਘ ਨੇ ਗੁਰਬਾਣੀ ਸ਼ਬਦ ਅਤੇ ‘ਗਰੀਬੋਂ ਕੀ ਸੁਣੋ ਵੋਹ ਤੁਮਾਰੀ ਸੁਣੇਗਾ’, ‘ਸਾਕਸੀ ਨੇ ‘ਤੂੰ ਕਿਤਨੀ ਅੱਛੀ ਹੈ ਮੇਰੀ ਮਾਂ ‘ ਅਤੇ ਮੇਰਾ ਆਪ ਹੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ’, ਰਵੀ ਨੇ ਗੁਰਬਾਣੀ ਸ਼ਬਦ ‘ਮੇਰਾ ਮਾਤ ਪਿਤਾ ਹਰਿ ਰਾਇਆ’ ਗਾ ਕੇ ਗੁਰੂ ਚਰਨਾਂ ਨਾਲ ਜੋੜਿਆ । ਸਕੂਲ ਨੂੰ ਬੈਂਕ ਵੱਲੋਂ 2 ਲੱਖ ਰੁਪਏ ਦਾ ਸਮਾਨ ਜਿਸ ਵਿੱਚ ਪਲੇਟ ਬਣਾਉਣ ਵਾਲੀ ਮਸ਼ੀਨ, 15 ਰਜ਼ਾਈਆਂ, 30 ਤੋਲੀਏ, 10 ਚਾਦਰਾਂ, 10 ਮੰਜੇ, ਐਂਪਲੀਫਾਇਰ, 2 ਮਾਈਕ ਦਿੱਤੇ ਗਏ । ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਤਵੰਤ ਕੌਰ ਅਤੇ ਮੈਨੇਜਰ ਕਰਨੈਲ ਸਿੰਘ ਨੇ ਬੈਂਕ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


