ਜਿਲ੍ਹਾ ਦੇ ਲਗਭਗ 181 ਅਧਿਆਪਕਾਂ ਨੇ ਸਿੱਖੇ ਵਿਦਿਆਰਥੀਆਂ ਲਈ ਬਿਜਨੈਂਸ ਚਲਾਉਣ ਦੇ ਗੁਰ
ਕਪੂਰਥਲਾ 27 ਸਤੰਬਰ ( ਕੌੜਾ )– ਜਿਲ੍ਹਾ ਸਿੱਖਿਆ ਅਫਸਰ(ਸੈ.) ਦਲਜੀਤ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ(ਸੈ.) ਬਿਕਰਮਜੀਤ ਸਿੰਘ ਥਿੰਦ ਦੀ ਅਗਵਾਈ ਅਤੇ ਜਿਲ੍ਹਾ ਗਾਇਡੈਂਸ ਕੌਸਲਰ ਪਰਮਜੀਤ ਸਿੰਘ ਦੀ ਦੇਖ ਰੇਖ ਹੇਠ ਪੰਜਾਬ ਯੰਗ ਇੰਟਰਪ੍ਰੀਨਿਉਰ ਪ੍ਰੋਗਰਾਮ ਅਧੀਨ ਬਿਜਨੈਂਸ ਬਲਾਸਟਰ ਪ੍ਰੋਜੈਕਟ ਲਈ ਬਲਾਕ ਮਸੀਤਾ ਦੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀ ਇਕ ਰੋਜਾ ਟੇ੍ਰਨਿੰਗ ਜਿਲ੍ਹਾ ਰੋਜਗਾਰ ਦਫਤਰ ਕਪੂਰਥਲਾ ਵਿਖੇ ਆਯੋਜਿਤ ਕੀਤੀ ਗਈ।ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਦਲਜੀਤ ਕੌਰ ਨੇ ਭਾਗ ਲੈਣ ਆਏ ਸਭ ਮਹਿਮਾਨਾਂ ਨੂੰ ਜੀ ਆਇਆ ਆਖਿਆ।ਜਿਲ੍ਹਾ ਗਾਇਡੈਂਸ ਕੌਸਲਰ ਪਰਮਜੀਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਸਮੇਂ ਦੀ ਲੋੜ ਹੈ ਅਤੇ ਇਸ ਨੂੰ ਸਕੂਲਾਂ ਵਿੱਚ ਲਾਗੂ ਕਟਨ ਨਾਲ ਸਿੱਟੇ ਬੜੇ ਹੀ ਸਾਰਥਕ ਸਾਬਿਤ ਹੋਣਗੇ।ਉਹਨਾਂ ਜਾਣਕਾਰੀ ਦਿੰਦੇ ਕਿਾ ਕਿ ਅੱਜ ਇਸ ਲੜੀ ਤਜਿਤ ਜਿਲ੍ਹੇ ਦੇ ਕੁੱਲ 181 ਅਧਿਆਪਕ ਵੱਖੋ ਵੱਖ ਬਲਾਕਾਂ ਤਹਿਤ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ ਜੋ ਕਿ ਅੱਗੇ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਬਾਲ ਮਿੱਲ ਕੇ ਇਸ ਪ੍ਰੋਜੈਕਟ ਤੇ ਕੰਮ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly