ਇੱਕ ਕੋਸ਼ਿਸ਼ ਵਿਰਾਸਤੀ ਕਹਾਵਤਾਂ ਸੰਭਾਲਣ ਦੀ

ਹਰੀ ਕ੍ਰਿਸ਼ਨ ਬੰਗਾ

 (ਸਮਾਜ ਵੀਕਲੀ) 

*ਅੱਤ…ਖੁਦਾ ਦਾ…. ਵੈਰ
*ਅੱਖੋਂ ਓਹਲੇ ਪ੍ਰਦੇਸ਼
*ਆਪਣੇ ਆਪਣੇ ਹੁੰਦੇ, ਬੇਗ਼ਾਨੇ ਬੇਗ਼ਾਨੇ ਹੁੰਦੇ ਆ
*ਅੱਲਾ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ
*ਦਾਣੇ ਪਾਣੀ ਦਾ ਖੇਲ ਆ
*ਸੌ ਸਨਿਆਰ ਦੀ ਇੱਕ ਲੋਹਾਰ ਦੀ
*ਸੌ ਹੱਥ ਰੱਸਾ ਸਿਰੇ ਤੇ ਗੰਢ
*ਬਿੱਲੀ ਨੂੰ ਵੇਖ ਕੇ ਕਬੂਤਰ ਵਾਂਗ ਅੱਖਾਂ ਮਿਟਣਈਆਂ
*ਅੰਨਾ ਕੁੱਕੜ ਖੁੱਡੇ ਦੀ ਰਾਖੀ
*ਆਦੜੀਆ ਪੁਆਦੜੀਆਂ ਨਿਭਣ ਸਿਰਾਂ ਦੇ ਨਾਲ
*ਦਿੱਲ ਮਿਲੇ ਦਾ ਮੇਲਾ
*ਜੀਦਿਆਂ ਦੇ ਮੇਲੇ
*ਮੇਲਾ ਮੇਲੀਆਂ ਦਾ ਪੈਸਾ ਧੇਲੀਆਂ ਦਾ
*ਪੈਸਾ ਖੱਤਮ ਖੇਲ ਖੱਤਮ
*ਆਰ ਪਾਰ ਦੀ/ਦਾ …..
*ਚੋਰ.. ਚੋਰੀ ਤੋਂ ਜਾਏ ਹੇਰਾ ਫੇਰੀ ਤੋਂ ਨਾ ਜਾਏ
*ਚੋਰਾਂ ਯਾਰਾਂ ਆਸ਼ਕਾਂ, ਕਸਮਾਂ ਨਾਲ ਵਿਹਾਰ
*ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ
*ਚੋਰੀ ਦੇ ਕੱਪੜੇ, ਲਾਠੀਆਂ ਦੇ ਗੱਜ
*ਨਾ ਘਰ ਦੀ ਨਾ ਘਾਟ ਦੀ…
*ਘਰ.. ਘਰ ਹੀ ਹੁੰਦਾ ਆ
*ਜੋ ਸੁੱਖ ਛੱਜੂ ਦੇ ਚੋਬਾਰੇ ਨਾ ਬਲਖ਼ ਨਾ ਬੁਖਾਰੇ
*ਘਰ ਬਾਰ ਤੇਰਾ ਕੋਠੀ ਹੱਥ ਨਾ ਲਾਈ
*ਘੇ ਬਣਾਵੇ ਨਾਮ . ਬੜ੍ਹੀ ਬਹੁ ਦਾ ਨਾਮ
*ਘਰ ਦਾ ਚਰਾਗ
*ਪਾਪੀ ਪੇਟ ਦਾ ਸਵਾਲ ਆ
*ਪੇਟ ਨਾ ਪਈਆਂ ਰੋਟੀਆਂ, ਸੱਬੇ ਗੱਲਾਂ ਖੋਟੀਆਂ
*ਪੇਟ ਤੇ ਲੱਤ ਮਾਰਨੀ
*ਰੋਜ਼ੀ ਰੋਟੀ ਲਈ ਬੰਦਾ ਕੀ ਕੀ ਪਾਪੜ੍ਹ ਵੇਲ ਦਾ
*ਸੱਦੀ ਨਾ ਸਦਾਈ, ਮੈਂ ਲਾੜੇ ਦੀ ਤਾਈ
*ਬਿਨ ਬੁਲਾਏ ਮਹਿਮਾਨ ਬਣਨਾ
*ਬਿਨ ਬੁਲਾਏ ਤਾਂ ਮੈਂ ਪਿਉ ਦੀ ਬਰਾਤੀ ਨਾ ਗਿਆ
*ਮਾਵਾਂ ਧੀਆਂ ਮੇਲਣਾ, ਪਿਉ ਪੁੱਤ ਬਰਾਤੀ
* ਨਾ ਕੰਮ ਦੀ ਨਾ ਕਾਜ ਦੀ, ਦੁਸ਼ਮਣ ਅਨਾਜ ਦੀ
*ਕੀਲੇ ਖੜ੍ਹੀ ਲੱਖ ਦੀ, ਓਦਾਂ ਕੱਖ ਦੀ
*ਖੌਲ੍ਹੀ ਤੇ ਹੀ ਸ਼ੇਰ ਆ
*ਬੇਹਲੇ ਮੱਖੀਆਂ ਮਾਰਨੀਆਂ
*ਸਰਦਾਰੀਆਂ ਪੱਗ ਬਣਨ ਨਾਲ ਨਹੀਂ, ਕਾਇਮ
ਕੀਤੀਆਂ ਜਾਂਦੀਆਂ
*ਕੂਲੇ੍ ਵਾਲੀ ਸਰਕਾਰ
*ਚੋਬਾਰੇ ਵੱਸਦੇ ਰਹਿਣ
*ਰਾਹ ਪਿਆ ਜਾਣਿਆ ਜਾ ਵਾਹ ਪਿਆ ਜਾਣੀਏ
*ਭੱਜਦਿਆਂ ਨੂੰ ਬਾਣ ਇੱਕੋ ਜਹੇ
*ਸਾਨੂੰ ਸਹੇ ਦੀ ਨਹੀਂ, ਪਹੇ ਦੀ ਆ
*ਜਨਮ ਨਾ ਵਾਹੀ ਕੰਗੀ, ਸਿਰ ਆਲ੍ਹਣਾ
*ਟੁੱਟ ਕੇ ਪੈਣਾ
*ਸ਼ਹਿਰ ਚੋਂ ਮੂੰਗਫਲੀ ਆਉਣ ਨਾਲ,ਬਦਾਮਾਂ ਦੇ ਰੇਟ ਨਹੀਂ ਘੱਟਦੇ
*ਗਰੀਬਾਂ ਨੂੰ ਕਣਕੇ ਅੰਨ ਆ
*ਦੜ੍ਹ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ
*ਜੱਟ ਨੂੰ ਹੰਕਾਰ ਦੀ, ਵਾਣੀਏ ਨੂੰ ਦਮੜੀ ਦੀ ਮਾਰ ਮਾੜੀ
*ਜੱਟ ਤੇ ਬਾਣੀਏ ਦੀ ਕਾਹਦੀ ਯਾਰੀ
*ਖੇਤੀ ਖਸਮਾ ਸੇਤੀ
*ਕੋਈ ਹੱਥਾਂ ਦੀ ਖੋਹ ਲਓ, ਮੱਥੇ ਦੀ ਨਹੀਂ
*ਭਜਿਆ ਭਜਿਆ ਜਾ, ਕਰਮਾਂ ਦਾ ਖੱਟਿਆ ਖਾਹ
*ਅੱਗੇ ਦੌੜ ਪਿੱਛਾ ਚੌੜ
*ਅੱਗੇ ਕੁਆਂ ਪੀਛੇ ਖਾਈ
*ਖੂਹ ਦੀ ਮਿੱਟੀ ਖੂਹ ਨੂੰ
*ਪਿਆਸੇ ਕੋਲ ਖੂਹ ਚੱਲ ਕੇ ਆ ਗਿਆ
*ਕਬਰਾਂ ਵਰਗੀ ਚੁੱਪ
*ਕਾਂ ਦੀ ਅੱਖ ਨਿੱਕਲਦੀ
*ਡੁੱਬਦੇ ਨੂੰ ਤਿਨਕੇ ਦਾ ਸਹਾਰਾ
*ਡੁੱਬੀ ਤਦ ਜੇ ਸਾਹ ਨਾ ਆਈ
*ਹਮੇਸ਼ਾ ਤਾਰੂ ਹੀ ਡੁੱਬਦਾ ਆ
*ਗਿੱਦੜ੍ਹ ਮਾਰਨਾ ਹੋਵੇ ਤਾਂ ਸ਼ੇਰ ਮਾਰਨ ਦੀ ਤਿਆਰੀ ਰੱਖਣੀ ਚਾਹੀਦੀ
*ਖਾਣੀ ਮੂੰਗਫਲੀ, ਪੱਧ ਬਦਾਮਾਂ ਦੇ
*ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ
*ਨਾਚ ਨਾ ਜਾਨੇ ਆਂਗਣ ਟੇਢਾ
*ਨੱਚਣਾ ਨਾ ਆਵੇ ਵੇਹੜਾ ਵਿੰਗਾ
*ਲੱਤ ਖਿੱਚਣੀ
*ਬਾਂਹ ਫੜਨੀ
*ਨੀਤ ਨੂੰ ਮੁਰਾਦਾਂ
*ਜੈਸੇ ਕਰਮ ਵੈਸੇ ਫੱਲ
*ਹੱਥਾਂ ਦੀ ਤੂੰ ਖੋਹ ਸਕਦਾ ਮੱਥੇ ਦੀ ਨਹੀਂ
*ਨਾ ਜਾਤ ਦੀ ਨਾ ਪਾਤ ਕਦਰ ਔਕਾਤ ਦੀ
*ਨੌ ਸੌ ਚੂਹਾ ਖਾਹ ਕੇ ਬਿੱਲੀ ਹੱਜ ਨੂੰ ਚੱਲੀ
*ਹੱਥ ਪੈਰ ਫੁੱਲਣੇ
*ਹੱਥ ਪੈਰ ਸੁੰਨ ਹੋਣੇ
*ਚਾਂਦੀ ਦੀ ਜੁੱਤੀ ਮਾਰਨਾ
*ਹੱਥ ਤੇ ਹੱਥ ਰੱਖ ਬਹਿਣਾ
*ਵੇਹਲਾ ਦਿਮਾਗ ਸ਼ੈਤਾਨ ਦਾ ਘਰ
*ਵੇਹਲਾ ਦਿਮਾਗ ਤੇ ਖਾਲੀ ਪਲਾਟ ਕੱਚਰੇ ਦਾ ਘਰ
*ਯਾਰਾਂ ਨਾਲ ਬਹਾਰਾਂ
*ਕੱਲਾ ਤਾਂ ਰੁੱਖ ਬਿਨਾਂ ਹੋਵੇ
*ਹੱਢ ਮਾਸ ਦਾ ਰਿਸ਼ਤਾ
*ਥਾਲੀ ਦਾ ਬੈਗਣ
*ਦੂਜੇ ਥਾਲੀ ਵਿੱਚ ਲੱਡੂ ਵੜ੍ਹਾ ਹੀ ਲਗਦਾ
*ਗੰਗਾ ਗਏ ਗੰਗਾ ਰਾਮ ਕਾਸ਼ੀ ਗਏ ਕਾਸ਼ੀ ਰਾਮ
*ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ
*ਇਹ ਵਾਲ ਧੁੱਪ ਵਿੱਚ ਸਫੇਦ ਨਹੀਂ ਕੀਤੇ
*ਸਿਆਣਿਆਂ ਦੀ ਸਿਆਣੀ ਗੱਲ
*ਜੱਟ ਜੱਟਾਂ ਦੇ ਫੋਗੂ ਕੀਹਦੇ
*ਗੁੱਤ ਪਿੱਛੇ ਮੱਤ
*ਨਾ ਨੌ ਮਣ ਤੇਲ ਹੋਗਾ ਨਾ ਰਾਧਾ ਨੱਚੇ
*ਨੌ ਪੁੱਤ ਸਤਾਰਾਂ ਪੋਤੇ, ਫਿਰ ਵੀ ਬਾਬਾ ਘਾਹ ਖੋਤੇ
*ਨੋਹਾਂ ਨਾਲੋਂ ਮਾਸ ਅਲੱਗ ਨਹੀਂ ਹੁੰਦਾ
*ਪੰਪ ਲੱਭਣ ਤੇ ਸਾਈਕਲ ਲੈਣਾ
*ਹੱਕ ਹਲਾਲ ਦੀ ਕਮਾਈ, ਵਰਕਤ ਲਾਈ
*ਚਾਰ ਦਿਨ ਦੀ ਚਾਂਦਨੀ, ਫਿਰ ਅੰਧੇਰੀ ਰਾਤ
*ਸੱਪ ਵੀ ਮਰ ਜਾਏ, ਸੋਟੀ ਬਿਨਾਂ ਟੁੱਟੇ
*ਰੱਸੀ ਜਲ੍ਹ ਗਈ ਵੱਟ ਨਹੀਂ ਗਏ
*ਚਾਂਦਨੀ ਦੀਵਾਲੀ ਨੂੰ
*ਨਾਲੀ ਦਾ ਕੀੜ੍ਹਾ
*ਕੋਹੜੀ ਦੇ ਠੁੱਠੇ ਚੋਂ ਖੀਰ ਦਾ ਕੀ ਭਾਹ
*ਜਦੋਂ ਮੈਂ ਨੂੰਹ ਸੀ ਮੈਨੂੰ ਸੱਸ ਖਰੀ ਨਹੀਂ ਮਿਲੀ, ਜਦੋਂ ਮੈਂ ਸੱਸ ਬਣੀ ਮੈਨੂੰ ਨੂੰਹ ਖਰੀ ਨਹੀਂ ਮਿਲੀ.
*ਇੱਕ ਨਾਲ ਇੱਕ ਗਿਆਰਾਂ
*ਇੱਕ ਰੁੱਖ ਸੌ ਸੁੱਖ
*ਇੱਕ ਚੁੱਪ ਸੌ ਸੁੱਖ
*ਕਾਵਾਂ ਰੌਲੀ
*ਕੁੱਕੜ ਦੀ ਬਾਂਗ ਨਾਲ ਸਵੇਰਾ ਨਹੀਂ ਹੁੰਦਾ
*ਦਾਦੀ ਨਾਲ ਦਾਦਕੇ, ਨਾਨੀ ਨਾਲ ਨਾਨਕੇ
*ਘਿਓ ਸ਼ਕਰ ਹੋਣਾ
*ਸਰੀਕੇ ਦਾ ਨੱਕ ਵੱਢਣਾ
*ਭਰਾਵਾਂ ਦੀਆਂ ਭਾਜੀਆਂ
*ਟੁੱਟੀਆਂ ਬਾਹਾਂ ਗੱਲ ਨੂੰ ਆਉਂਦੀਆਂ
*ਓਪਰੋਂ ਮਿੱਠੇ ਅੰਦਰੋ ਖਾਰੇ
*ਖੂਹ ਚੋਂ ਡਿੱਗੇ ਬਲਦ ਨੂੰ ਖਸੀ ਕਰਨਾ
*ਧੀਏ ਕੰਨ ਕਰ ਨੋਹੇਂ ਕੰਮ ਕਰ
*ਹੱਟੀ…ਭੱਠੀ ਦੀ ਆਦਿਤ ਮਾੜੀ
*ਗਉ… ਗਰੀਬ
*ਭਾਵੇਂ ਗਉ ਮਾਤਾ ਆ, ਜੇ ਸਿੰਝ ਮਾਰੇ ਤਾਂ..ਸਿੰਝ ਭੰਨਣੇ ਪੈਂਦੇ ਆ
*ਕੀਤੇ ਦਾ ਗਿਲਾ ਆ, ਹੋਰ ਤਾਂ ਕੋਈ ਗੱਲ ਨਹੀਂ
*ਬਾਰੀਂ ਸਾਲੀਂ ਤਾਂ ਰੁੜ੍ਹੀ ਦੀ ਵੀ ਸੁਣੀ ਜਾਂਦੀ ਆ
*ਗਲੀਆਂ ਦਾ ਕੂੜਾ
*ਕੀ ਨੰਗੀ ਨੇ ਨਾਉਣਾ, ਕੀ ਨਚੋੜ੍ਹਨਾ
*ਗਰੀਬ ਦੀ ਆਹ ਤੋਂ, ਅਮੀਰ ਦੀ ਵਾਹ ਤੋਂ ਬਚੋ
*ਸਮੇਂ ਸਮੇਂ ਦੀ ਗੱਲ ਆ ਮਿੱਤਰਾ
*ਸਮਾਂ ਬਹੁਤ ਭਲਵਾਨ ਆ
*ਸਮੇਂ ਦੀ ਮਾਰ
*ਸਮੇਂ ਦਾ ਨਹੀਂ ਪਤਾ
*ਲੱਕ ਟੁੱਟਣਾ
*ਜੀਂਦੇ ਜੀ ਮਰਨਾ
*ਜਿਹਦੀ ਧੀ ਸੁੱਖੀ ਓਹਦਾ ਜੱਗ ਸੁੱਖੀ
*ਰੁਪਇਆ ਤੋੜਿਆ ਗਿਆ, ਮੁੰਡਾ ਵਿਆਹਿਆ ਗਿਆ
*ਦੋ ਬੇੜੀਆਂ ਦਾ ਸਵਾਰ ਡੁੱਬਦਾ ਹੀ ਹੈ
*ਸਮੁੰਦਰ ਚੋਂ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਕਮਾਈਦਾ
*ਫੱਕਰ ਦੀ ਫ਼ਕੀਰੀ ਦਾ ਤੇ ਸਮੁੰਦਰ ਦੀ ਗਹਿਰਾਈ ਦਾ ਕੋਈ ਅੰਤ ਨਹੀਂ
*ਆਪਣੇ ਨਾਲ ਮਤਲਬ ਰੱਖਣਾ
*ਗਧੇ ਨੂੰ ਬੀਹ ਕੋਹ, ਘੁਮਾਰ ਨੂੰ ਤੀਹ ਕੋਹ
*ਗਧੇ ਦੀ ਜੂਨ /ਗਧੇ ਦੀ ਜਿੰਦਗੀ ਜੀਣਾ
*ਖੁਸਰਿਆਂ ਤੋਂ ਮੁਰਾਦਾਂ
*ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ
*ਢਾਡੇ ਦਾ…ਸੱਤੀ ਵੀਹੀ..ਸੌ
*ਵਿਆਹ ਨਾਲੋਂ ਧਰਮਸ਼ਾਲਾ ਚੰਗੀ
*ਮਤਲਬ ਵੇਲੇ ਗਧੇ ਨੂੰ ਪੇ ਬਨਾਣਾ
*ਗੋਂ ਭਣਾਵੇ ਜੋਂ ਚਾਹੇ ਗਿੱਲੇ ਹੋਣ
*ਹੱਥ ਤੇ ਸਰੋਂ ਜਵਾਣੀ
*ਗਰੀਬ ਦੀ ਘਰ ਵਾਲੀ ਸੱਭ ਦੀ ਭਾਬੀ, ਅਮੀਰ ਦੀ ਘਰ ਵਾਲੀ ਸੱਭ ਦੀ ਮਾਂ

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸ਼ੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ
            ਰਜਿ.

Previous articleਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬੰਗਾ ਦੀ ਮੀਟਿੰਗ ਬਾਬਾ ਗੋਲਾ ਪਾਰਕ ਬੰਗਾ ਵਿਖੇ ਹੋਈ
Next articleडॉ अंबेडकर बौद्धिट ट्रस्ट बंगा ने 75वां संविधान दिवस बड़ी श्रद्धापूर्वक मनाया