(ਸਮਾਜ ਵੀਕਲੀ)
ਇਸ ਧਰਤੀ ‘ਤੇ,
ਕਿਹੜਾ ਜ਼ੱਰਾ ਮੇਰਾ ਹੈ ?
ਇਸ ਧਰਤੀ ‘ਤੇ,
ਕਿਹੜਾ ਚੱਪਾ ਮੇਰਾ ਹੈ ?
ਇਸ ਅੰਬਰ ‘ਤੇ,
ਚੰਨ ਤੇ ਸੂਰਜ ਤੇਰੇ ਨੇ।
ਇਸ ਅੰਬਰ ‘ਤੇ,
ਕਿਹੜਾ ਤਾਰਾ ਮੇਰਾ ਹੈ ?
ਭਰ ਭਰ, ਬੋਕੇ ਵੰਡੇ,
ਜਿਹੜੇ ਅੰਮ੍ਰਿਤ ਦੇ।
ਜ਼ਹਿਰ ਦਾ ਬੋਕਾ,
ਇਸ ਵਿਚ ਕਿਹੜਾ ਮੇਰਾ ਹੈ !
ਕਿਸ ਕਾਨੀ ਨਾਲ,
ਲਿਖੀ ਹੈ ਕਿਸਮਤ ਦੱਸ ਮੇਰੀ।
ਰੰਗ ਵਰਤਿਆ ਮੇਰੇ ਲਈ,
ਉਹ ਕਿਹੜਾ ਹੈ ?
ਜਸਪਾਲ ਜੱਸੀ