ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਬੱਚਿਆਂ ਨੇ ਕੀਤਾ ਕਮਾਲ- ਮਹਿੰਦਰਪਾਲ ਸਿੰਘ

ਬਠਿੰਡਾ (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) : ਬਠਿੰਡਾ ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਦੇ ਖੇਡ ਮੈਦਾਨ ਵਿਖੇ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਰਸ਼ਨ ਸਿੰਘ ਜੀਦਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਰਹਿਨੁਮਾਈ ਹੇਠ ਸ਼ੁਰੂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਬਲਾਕ ਬਠਿੰਡਾ ਦੇ ਵੱਖ-ਵੱਖ ਸੈਂਟਰਾਂ ਦੇ ਬੱਚਿਆਂ ਵੱਲੋਂ ਮਾਰਚ ਪਾਸ ਕੀਤਾ ਗਿਆ।

ਬੱਚਿਆਂ ਨੂੰ ਆਸ਼ੀਰਵਾਦ ਦੇਣ ਅਤੇ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਦਰਸ਼ਨ ਸਿੰਘ ਜੀਦਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਲੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ ਇਨ੍ਹਾਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਖੇਡ ਦੀ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ। ਇਸ ਟੂਰਨਾਮੈਂਟ ਦੀ ਪ੍ਰਧਾਨਗੀ ਕਰ ਰਹੇ ਦਰਸ਼ਨ ਸਿੰਘ ਜੀਦਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਖਿਡਾਰੀਆਂ ਨੂੰ ਆਪਸੀ ਮਿਲਵਰਤਨ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਗਿਆ।

ਬਲਾਕ ਖੇਡ ਅਫ਼ਸਰ ਬਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਮਨਾਸਟਿਕ ਆਰਟਿਸਟਿਕ ਵਿੱਚ ਦੇਸਰਾਜ ਸੈੰਟਰ ਦੀ ਲੜਕੀ ਹਰਸੁਖਨਾਜ਼ ਕੌਰ ਨੇ ਪਹਿਲਾ ਸਥਾਨ ਅਤੇ ਸੈਂਟਰ ਗਰਲਜ ਬਠਿੰਡਾ ਨੇ ਦੂਜਾ ਸਥਾਨ ਹਾਸਿਲ ਕੀਤਾ। ਕੁਸ਼ਤੀਆਂ 25 ਕਿਲੋ ਵਰਗ ਵਿੱਚ ਹਰਮਨਦੀਪ ਕੌਰ ਸੈਂਟਰ ਨਰੂਆਣਾ ਅਤੇ ਅੰਸ਼ ਗਰਲਜ਼ ਬਠਿੰਡਾ ਨੇ ਦੂਜਾ ਸਥਾਨ ਹਾਸਲ ਕੀਤ। ਕੁਸ਼ਤੀਆਂ 28 ਕਿਲੋ ਵਰਗ ਵਿੱਚ ਪਹਿਲਾ ਸਥਾਨ ਕਰਨ ਬੱਲੂਆਣਾ ਸੈਂਟਰ ਅਤੇ ਦੂਜਾ ਸਥਾਨ ਸੁਖਮਨ ਕਟਾਰ ਸਿੰਘ ਵਾਲਾ ਨੇ ਪ੍ਰਾਪਤ ਕੀਤਾ। ਕੁਸ਼ਤੀਆਂ 30 ਕਿਲੋ ਵਰਗ ਪਹਿਲਾ ਸਥਾਨ ਸੁਹਿਜ ਕਟਾਰ ਸਿੰਘ ਵਾਲਾ ਅਤੇ ਦੂਜਾ ਸਥਾਨ ਸੁਖਮਨ ਸੈੰਟਰ ਬੱਲੂਆਣਾ ਨੇ ਹਾਸਲ ਕੀਤਾ। ਰੱਸੀ ਟੱਪਣਾ ਸਿੰਗਲ ਰੋਪ ਲੜਕੀਆਂ ਦੀਪਿਕਾ ਦੇਸਰਾਜ ਸੈਂਟਰ ਪਹਿਲਾ ਸਥਾਨ ਅਤੇ ਹਰਨੂਰ ਕੌਰ ਸੈਂਟਰ ਬੱਲੂਆਣਾ ਨੇ ਦੂਜਾ ਸਥਾਨ ਹਾਸਿਲ ਕੀਤਾ।

ਜੋਗਿੰਗ ਵਿੱਚ ਸਾਕਸ਼ੀ ਦੇਸਰਾਜ ਸੈਂਟਰ ਨੇ ਪਹਿਲਾ ਸਥਾਨ ਅਤੇ ਦੂਜਾ ਸਥਾਨ ਅਮਨਦੀਪ ਕੌਰ ਗਰਲ਼ਜ਼ ਬਠਿੰਡਾ ਨੇ ਹਾਸਲ ਕੀਤਾ। ਫ੍ਰੀ ਸਟਾਈਲ ਵਿੱਚ ਸੰਜਨਾ ਰਾਣੀ ਕਟਾਰ ਸਿੰਘ ਵਾਲਾ ਪਹਿਲਾ ਸਥਾਨ ਅਤੇ ਰਾਸ਼ੀ ਗਰਲਜ਼ ਸੈਂਟਰ ਦੂਜਾ ਸਥਾਨ ਹਾਸਿਲ ਕੀਤਾ। ਡਬਲ ਅੰਤਰਾਲ ਵਿੱਚ ਰਾਸੀ ਦੇਸਰਾਜ ਪਹਿਲਾ ਸਥਾਨ ਹਾਸਲ ਕੀਤਾ। ਰੱਸੀ ਟੱਪਣਾ ਲੜਕੇ ਸਿੰਗਲ ਰੋਪ ਦੇਵਨਾਥ ਸੈਂਟਰ ਗਰਲਜ਼ ਬਠਿੰਡਾ ਪਹਿਲਾ ਸਥਾਨ ਅਤੇ ਏਕਮ ਸਿੰਘ ਸੈੰਟਰ ਦੇਸਰਾਜ ਨੇ ਦੂਜਾ ਸਥਾਨ ਹਾਸਲ ਕੀਤਾ।

ਜੋਗਿੰਗ ਵਿੱਚ ਸ਼ਿਵਾਨ ਕੁਮਾਰ ਸੈਂਟਰ ਦੇਸ ਰਾਜ ਪਹਿਲਾ ਸਥਾਨ ਅਤੇ ਦਿਲਜੀਤ ਸਿੰਘ ਕਟਾਰ ਸਿੰਘ ਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਫਰੀ ਸਟਾਇਲ ਵਿੱਚ ਅਭੀਜੋਤ ਸੈਂਟਰ ਕਟਾਰ ਸਿੰਘ ਵਾਲਾ ਨੇ ਪਹਿਲਾ ਸਥਾਨ ਅਤੇ ਹਨੀ ਦੇਸ ਰਾਜ ਸੈਂਟਰ ਨੇ ਦੂਜਾ ਸਥਾਨ ਹਾਸਲ ਕੀਤਾ। ਡਬਲ ਸਥਾਨ ਪ੍ਰਭਜੀਤ ਸਿੰਘ ਸੈਂਟਰ ਦੇਸਰਾਜ ਨੇ ਹਾਸਲ ਕੀਤਾ ਬੈਡਮਿੰਟਨ ਲੜਕੇ ਵਿੱਚ ਪਹਿਲਾ ਸਥਾਨ ਸੈਂਟਰ ਕਟਾਰ ਸਿੰਘ ਵਾਲਾ ਅਤੇ ਦੂਸਰਾ ਸਥਾਨ ਸੈਂਟਰ ਬੱਲੂਆਣਾ ਨੇ ਹਾਸਲ ਕੀਤਾ। ਬੈਡਮਿੰਟਨ ਲੜਕੀਆਂ ਪਹਿਲਾ ਸਥਾਨ ਕਟਾਰ ਸਿੰਘ ਵਾਲਾ ਅਤੇ ਦੂਸਰਾ ਸਥਾਨ ਸੈਂਟਰ ਦੇਸ ਰਾਜ ਬਠਿੰਡਾ ਨੇ ਹਾਸਲ ਕੀਤਾ।

ਫੁੱਟਬਾਲ ਲੜਕੇ ਪਹਿਲਾ ਸਥਾਨ ਦੇਸਰਾਜ ਸੈਂਟਰ ਅਤੇ ਦੂਸਰਾ ਸਥਾਨ ਬੱਲੂਆਣਾ ਨੇ ਹਾਸਲ ਕੀਤਾ। ਕਬੱਡੀ ਸਰਕਲ ਵਿੱਚ ਪਹਿਲਾ ਸਥਾਨ ਦੇਸ ਰਾਜ ਬਠਿੰਡਾ ਅਤੇ ਦੂਜਾ ਸਥਾਨ ਕਟਾਰ ਸਿੰਘ ਵਾਲਾ ਨੇ ਹਾਸਲ ਕੀਤਾ। ਯੋਗਾ ਵਿੱਚ ਸੈਂਟਰ ਕਟਾਰ ਸਿੰਘ ਵਾਲਾ ਸੈਂਟਰ ਜੇਤੂ ਰਿਹਾ। ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ ਅਤੇ ਸੁਖਪਾਲ ਸਿੰਘ ਸਿੱਧੂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਵੱਖ ਵੱਖ ਸੈਂਟਰਾਂ ਦੇ ਸਕੂਲਾਂ ਤੋਂ ਆਏ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਆਏ ਅਧਿਆਪਕ ਅਤੇ ਮਾਪਿਆਂ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਸਾਰੇ ਬੱਚਿਆਂ ਲਈ ਰਿਫਰੈਸ਼ਮੈਂਟ ਅਤੇ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ।

ਇਸ ਮੌਕੇ ਪੀਟੀਆਈ, ਗੁਰਿੰਦਰ ਸਿੰਘ ਬਰਾੜ, ਸੈਂਟਰ ਹੈਡ ਬੇਅੰਤ ਕੌਰ, ਸੈਂਟਰ ਹੈੱਡ ਟੀਚਰ ਰੰਜੂ ਬਾਲਾ, ਸੈਂਟਰ ਹੈੱਡ ਟੀਚਰ ਅਵਤਾਰ ਸਿੰਘ, ਸੈਂਟਰ ਹੈੱਡ ਟੀਚਰ ਰਣਵੀਰ ਸਿੰਘ ਰਾਣਾ, ਸੈਂਟਰ ਇੰਚਾਰਜ ਜਸਵਿੰਦਰ ਸਿੰਘ, ਨਰਿੰਦਰ ਬੱਲੂਆਣਾ ਜਤਿੰਦਰ ਸ਼ਰਮਾ,ਭੁਪਿੰਦਰ ਸਿੰਘ ਬਰਾੜ, ਰਾਜ ਕੁਮਾਰ ਵਰਮਾ, ਪ੍ਰਦੀਪ ਕੌਰ, ਹੈਡ ਟੀਚਰ ਗੁਰਤੇਜ ਸਿੰਘ, ਹੈੱਡ ਟੀਚਰ ਹਰਤੇਜ ਸਿੰਘ, ਹੈੱਡ ਟੀਚਰ ਨਵਾਤਾ ਰਾਣੀ ਹੈਡ ਟੀਚਰ, ਰਾਜਵੀਰ ਸਿੰਘ ਮਾਨ, ਰਾਮ ਸਿੰਘ ਬਰਾੜ, ਰਮਨੀਕ, ਪ੍ਰਭਜੋਤ ਕੌਰ, ਗੁਰਜੀਤ ਸਿੰਘ ਜੱਸੀ ਅਤੇ ਗੁਰਪ੍ਰੀਤ ਸਿੰਘ ਸਕਿੰਟੂ ਆਦਿ ਵੱਲੋਂ ਖੇਡਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAdani Agri Logistics secures LoA from FCI for silo complexes
Next articleTata Power hit by cyber attack, says critical systems safe