(ਸਮਾਜ ਵੀਕਲੀ)
ਮੈਨੂੰ ਮੇਰਾ ਹੀ ਗਮ ਖਾ ਗਿਆ
ਸ਼ਾਇਦ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਦਾ ਸਮਾਂ ਆ ਗਿਆ।
ਟੁੱਟੇ ਨਾ ਚੀਸ ਤੇਰੇ ਦਿੱਤੇ ਦਰਦਾਂ ਦੀ,
ਸਾਰੇ ਹਾਸਿਆਂ ਦਾ ਮਰਹਮ ਮੈਂ ਆਪਣੇ ਜਖਮਾਂ ਤੇ ਲਾ ਗਿਆ।
ਕੋਈ ਐਡਾ ਵੀ ਬੇਰਹਿਮ ਹੋ ਸਕਦਾ ਇਸ ਜਹਾਨ ਤੇ,
ਜ਼ਹਿਰ ਦਾ ਪਿਆਲਾ ਜੋ ਅੰਮ੍ਰਿਤ ਦੱਸ ਕੇ ਪਿਲਾ ਗਿਆ।
ਲੱਖਾਂ ਇਬਾਦਤਾਂ ਵੀ ਕਰ ਥੱਕਿਆ ਉਸ ਪਰਬਤਦਿਗਾਰ ਦੀਆਂ,
ਦੁੱਖ ਟੁੱਟਣ ਨਾ ਉਹਤੋਂ ਉਹ ਵੀ ਸਿਰ ਹਿਲਾ ਗਿਆ।
ਐਸੀ ਚੀਸ ਦਿੱਤੀ ਜਮਾਨੇ ਦੇ ਆਦਮਖੋਰਾਂ ਨੇ,
ਨੋਚਿਆ ਨੀ ਸੀ ਜਾਣਾ ਜਿਹੜਾ, ਉਹ ਵੀ ਮਾਸ ਨੋਚ ਖਾ ਗਿਆ।
ਫੁੱਲਾਂ ਨਾਲੋਂ ਕੰਡੇ ਮੈਨੂੰ ਲੱਗਣ ਪਿਆਰੇ ਹੁਣ ਤਾਂ ,
ਝੂਠੀ ਖੁਸ਼ਬੋ ਨਾਲੋਂ ਆਪਣੀ ਫ਼ਿਤਰਤ ਦਿਖਾ ਗਿਆ।
ਦੌਲਤਾਂ ਦੇ ਵੱਸ ਹੋ ਕੇ ਤੈਨੂੰ ਤਰਸ ਨਾ ਆਇਆ ਕਦੀ,
ਇਸ ਪਿੰਡੇ ਉਤੇ ਮੈਂ ਕੀ ਕੀ ਜੁਲਮ ਹੰਢਾਅ ਗਿਆ।
ਮੁਹੱਬਤਾਂ ਦੇ ਰਾਹ ਤੇ ਤੈਨੂੰ ਤੁਰਨਾ ਸਿਖਾਇਆ ਸੀ ਮੈਂ ਤਾਂ,
ਨਫਤਰਾਂ ਦਾ ਤਾਜ ਤੂੰ ਤਾਂ ਸਿਰ ਤੇ ਸਜਾ ਲਿਆ।
ਐਡਾ ਵੀ ਨਾ ਮਾੜੇ ਲਿਖੀਂ ਕਿਸੇ ਦੇ ਤੂੰ ਲੇਖ ਰੱਬਾ,
ਹੱਥ ਜੋੜ ਐੱਸ. ਪੀ. ਤੇਰੇ ਕੰਨਾਂ ਵਿੱਚ ਪਾ ਗਿਆ।
ਮਾਰਨਾ ਤਾਂ ਮਾਰ ਦੇਵੀਂ ਬਸ ਇੱਕ ਤਿੱਖੇ ਤੀਰ ਨਾਲ ,
ਅੱਧ ਮਰਿਆ ਕਰ ਕਿਉਂ ਤੂੰ ਜਾਨ ਵਿੱਚ ਲਟਕਾ ਗਿਆ।
ਸੁਣੀਂ ਅਰਦਾਸ ਰੱਬਾ ਕਦੀ ਤੱਕ ਕੇ ਗਰੀਬਾਂ ਤਾਈਂ,
ਅਮੀਰਾਂ ਨੇ ਕਿਉਂ ਤੈਨੂੰ ਆਪਣੇ ਚੁੰਗਲ ‘ਚ ਫਸਾ ਲਿਆ।
ਐੱਸ. ਪੀ. ਸਿੰਘ
ਲੈਕਚਰਾਰ ਫਿਜ਼ਿਕਸ
6239559522