ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ- ਕਰਨਜੀਤ ਆਹਲੀ
ਕਪੂਰਥਲਾ, (ਕੌੜਾ)- ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਦੇ ਸਬੰਧ ਵਿਚ ਮੰਗਲਵਾਰ ਨੂੰ ਭਾਜਪਾ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ ਨੇ ਸਮੂਹ ਪਰਿਵਾਰ ਸਮੇਤ ਭਾਈ ਬਾਲਾ ਜੀ ਭਾਈ,ਭਾਈ ਮਰਦਾਨਾ ਜੀ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਰਦਾਸ ਕੀਤੀ।ਇਸ ਦੌਰਾਨ ਭਾਜਪਾ ਸੁਲਤਾਨਪੁਰ ਲੋਧੀ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਆਹਲੀ ਨੇ ਕਿਹਾ ਕਿ ਜਦੋਂ ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਰਿਹਾ ਸੀ ਤਾਂ ਇੱਕ ਪਾਸੇ ਜਿੱਥੇ ਵੱਡੇ ਸਾਹਿਬਜ਼ਾਦੇ ਗੁਰੂ ਜੀ ਦੇ ਨਾਲ ਚਲੇ ਗਏ,ਉੱਥੇ ਹੀ ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਮਾਤਾ ਗੁਜਰੀ ਜੀ ਦੇ ਨਾਲ ਰਹਿ ਗਏ ਸੀ।ਉਹਨਾਂ ਦੇ ਨਾਲ ਨਾ ਤਾਂ ਕੋਈ ਸਿਪਾਹੀ ਸੀ ਅਤੇ ਨਾ ਹੀ ਕੋਈ ਆਸ ਸੀ ਜਿਸ ਦੀ ਮਦਦ ਨਾਲ ਉਹ ਆਪਣੇ ਪਰਿਵਾਰ ਨੂੰ ਮਿਲ ਸਕਣ,ਉਨ੍ਹਾਂਨੇ ਨੇ ਆਪਣੀ ਕੁਰਬਾਨੀ ਦੇ ਦਿੱਤੀ ਅਤੇ ਅੱਜ ਉਨ੍ਹਾਂਦੀ ਸ਼ਹਾਦਤ ਨੂੰ ਭੁੱਲ ਪਾਉਣਾ ਮੁਸ਼ਕਿਲ ਹੈ।ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਕੁਰਬਾਨੀਆਂ ਅਤੇ ਸ਼ਹਾਦਤਾਂ ਲਈ ਜਾਣਿਆ ਜਾਂਦਾ ਹੈ,ਜਿਸ ਵਿੱਚ ਸਾਡੇ ਗੁਰੂਆਂ ਨੇ ਦੇਸ਼,ਕੌਮ ਅਤੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।ਦੇਸ਼,ਕੌਮ ਅਤੇ ਧਰਮ ਸੀ ਰੱਖਿਆ ਲਈ ਸਾਡੇ ਗੁਰੂਆਂ ਦੇ ਬੱਚੇ ਵੀ ਕਦੇ ਪਿੱਛੇ ਨਹੀਂ ਰਹੇ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ, ਜਦੋਂ ਬਾਬਾ ਅਜੀਤ ਸਿੰਘ ਦੀ ਉਮਰ ਸਿਰਫ਼ 17 ਸਾਲ ਅਤੇ ਬਾਬਾ ਜੁਝਾਰ ਸਿੰਘ ਦੀ ਉਮਰ ਸਿਰਫ਼ 13 ਸਾਲ ਸੀ।ਸਰਹਿੰਦ ਦੇ ਸੂਬੇਦਾਰ ਅਜੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਉਸ ਸ਼ਮੇ ਜਿੰਦਾ ਦੀਵਾਰਾਂ ਵਿਚ ਚਿਣਵਾ ਦਿੱਤਾ ਸੀ ਜਦੋ ਉਨ੍ਹਾਂਦੀ ਉਮਰ ਸਿਰਫ 8 ਅਤੇ 5 ਸਾਲ ਸੀ।ਆਹਲੀ ਨੇ ਕਿਹਾ ਕਿ ਜੋ ਕੌਮਾਂ ਆਪਣਾ ਇਤਿਹਾਸ ਆਖਦਿਆਂ ਹਨ ਉਹ ਬੁਲੰਦੀਆਂ ਨੂੰ ਛੁ ਲੈਂਦੀਆਂ ਹਨ।ਇਤਿਹਾਸ ਦੀ ਬਦੌਲਤ ਹੀ ਸਾਨੂੰ ਆਪਣੇ ਅਤੀਤ ਦਾ ਗਿਆਨ ਹੁੰਦਾ ਹੈ ਅਤੇ ਅਸੀਂ ਆਪਣੇ ਗੁਰੂਆਂ ਅਤੇ ਬਜ਼ੁਰਗਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਸਮਾਜ ਸੇਵਾ ਦਾ ਕਾਰਜ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਕੌਮ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ।ਇਸ ਮੌਕੇ ਆਹਲੀ ਨੇ ਵੀਰ ਬਾਲ ਦਿਵਸ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਸਾਡੀ ਨੌਜਵਾਨ ਪੀੜ੍ਹੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸਹਾਈ ਸਿੱਧ ਹੋਵੇਗਾ।ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ,ਤਾਂ ਜੋ ਮਨੁੱਖੀ ਅਧਿਕਾਰਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly