ਗਣਤੰਤਰ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਦਫਤਰ ਦੇ ਮੁੱਖ ਅਧਿਆਪਕ ਨੂੰ ਕੀਤਾ ਗਿਆ ਸਨਮਾਨਿਤ

ਡੇਰਾਬੱਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ : ਇਸ ਗਣਤੰਤਰ ਦਿਵਸ ਮੌਕੇ ਸ਼ਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਸੁਮਿਤ ਬਾਂਸਲ(ਸਟੇਟ ਅਵਾਰਡੀ) ਨੂੰ ਵਧੀਆ ਕਾਰਗੁਜ਼ਾਰੀ ਲਈ ਮਾਣਯੋਗ ਐਸ ਡੀ ਐਮ ਡੇਰਾਬੱਸੀ ਸ੍ਰੀ ਹਿਮਾਂਸ਼ੂ ਗੁਪਤਾ ਨੇ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਬਲਾਕ ਪੱਧਰੀ ਗਣਤੰਤਰ ਦਿਵਸ ਪ੍ਰੋਗ੍ਰਾਮ ਮੌਕੇ ਸਨਮਾਨਿਤ ਕੀਤਾ। ਸ਼੍ਰੀ ਸੁਮਿਤ ਬਾਂਸਲ ਹਮੇਸ਼ਾਂ ਹੀ ਆਪਣੀਆਂ ਸੇਵਾਵਾਂ ਲਈ ਬਲਾਕ ਵਿੱਚ ਤਤਪਰ ਰਹਿੰਦੇ ਹਨ। ਇਹਨਾਂ ਦੀ ਦੇਖ-ਰੇਖ ਅਧੀਨ ਸਰਕਾਰੀ ਹਾਈ ਸਕੂਲ ਦਫਤਰ ਨਿਤ ਨਵੀਆਂ ਮੱਲਾਂ ਮਾਰ ਰਿਹਾ ਹੈ। ਅੱਜ ਉਚੇਚੇ ਤੌਰ ਤੇ ਬਲਾਕ ਵਿੱਚ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ।

 

Previous articleਕਲਮਾਂ ਦੀ ਸ਼ਮਸ਼ੀਰ ਬਣਾਵਾਂ ।
Next articleਸਾਡਾ ਤਿਰੰਗਾ