HOME ਪ੍ਰਵਾਸੀ ਭਾਰਤੀ ਦਿਵਸ ਮੌਕੇ ਤੇ ਵੈਨਕੂਵਰ ਚ ਸਮਾਗਮ ਆਯੋਜਿਤ, ਕਈ ਪ੍ਰਮੁੱਖ...

ਪ੍ਰਵਾਸੀ ਭਾਰਤੀ ਦਿਵਸ ਮੌਕੇ ਤੇ ਵੈਨਕੂਵਰ ਚ ਸਮਾਗਮ ਆਯੋਜਿਤ, ਕਈ ਪ੍ਰਮੁੱਖ ਸ਼ਖਸ਼ੀਅਤਾਂ ਨੇ ਕੀਤੀ ਸ਼ਿਰਕਤ

4

ਵੈਨਕੂਵਰ,  (ਸਮਾਜ ਵੀਕਲੀ)  ( ਮਲਕੀਤ ਸਿੰਘ )– ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ ਤੇ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਜਨਰਲ ਅਤੇ ਸਥਾਨਕ ਭਾਈਚਾਰੇ ਦੇ ਸਾਂਝੇ ਉਦਮ ਸਦਕਾ ਵੈਨਕੂਵਰ ਸਥਿਤ ਸਾਊਥਹਾਲ ਬੈਕੁਟ ਹਾਲ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਡੇਵਿਡ ਏਬੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਮਾਗਮ ਦੇ ਸ਼ੁਰੂਆਤ ਵਿੱਚ ਭਾਰਤ ਦੇ ਵੈਨਕੂਵਰ ਸਥਿਤ ਕੌਂਸਲਰ ਜਨਰਲ ਮਾਸਾਕੋਈ ਰੰਗ ਸੁੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਲੀ ਸਵਾਗਤ ਕਰਦਿਆ ਆਪਣੀ ਸੰਖੇਪ ਤਕਰੀਰ ਚ ਭਾਰਤ- ਕਨੇਡਾ ਦੇ ਆਪਸੀ ਮਜਬੂਤ ਸੰਬੰਧਾਂ ਦਾ ਜ਼ਿਕਰ ਕਰਦਿਆਂ ਕਨੇਡਾ ਭਾਰਤ ਵਿਚਾਲੇ ਵਪਾਰਕ, ਸੱਭਿਆਚਾਰਕ ਅਤੇ ਹੋਰ ਦੁਵੱਲੇ ਰਿਸ਼ਤਿਆਂ ਵਿੱਚ ਆਈ ਮਜਬੂਤੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਤੇ ਬੋਲਦਿਆ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਵੱਲੋਂ ਆਪਣੀ ਸੰਖੇਪ ਤਕਰੀਰ ਚ ਭਾਰਤ ਕਨੇਡਾ ਵਿਆਪਕ ਵਪਾਰ ਸਮਝੌਤੇ ਸਬੰਧੀ ਜਲਦ ਹੀ ਪ੍ਰਗਤੀ ਹੋਣ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਕਨੇਡੀਅਨ ਅਰਥਚਾਰੇ ਨੂੰ ਕੌਮਾਤਰੀ ਵਪਾਰਕ ਮੁੱਦੇ ਤੇ ਭਾਰਤ ਵਰਗੇ ਸਹਿਯੋਗੀ ਦੀ ਲੋੜ ਹੈ ਉਹਨਾਂ ਨੇ ਪਿਛਲੇ ਦਿਨੀ ਇੱਕ ਉੱਚ ਪੱਧਰੀ ਵਫਦ ਨਾਲ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਕੀਤੇ ਦੌਰੇ ਦੇ ਅਨੁਭਵ ਵੀ ਸਾਂਝੇ ਕੀਤੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ, ਉਜਲ ਦਸਾਂਝ, ਬੀਸੀ ਅਸੈਂਬਲੀ ਦੇ ਸਪੀਕਰ ਰਾਜ ਚੌਹਾਨ, ਮੰਤਰੀ ਜਗਰੂਪ ਬਰਾੜ, ਸੁਨੀਤਾ ਧੀਰ ਰੋਹਿਨੀ ਅਰੋੜਾ, ਜਿੰਨੀ ਸਿਮਸ, ਵੈਨਕੂਵਰ ਪੁਲਿਸ ਮੁਖੀ ਸਟੀਵ ਰਾਏ, ਸਤਬੀਰ ਸਿੰਘ ਚੀਮਾ, ਲੀਲਾ ਆਹੀਰ, ਬੋਬ ਬਿਹਾਰੀ, ਲਵਲੀਨ ਗਿੱਲ,ਰੌਨ ਮੁੰਦੀ, ਏਜੇ ਗਿੱਲ ਅਤੇ ਮੇਖਾ ਕਰੋਥੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹੋਰਨਾ ਹਸਤੀਆਂ ਤੋਂ ਇਲਾਵਾ ਇਸ ਮੌਕੇ ਤੇ ਸੁਕੇਸ਼ ਕੁਮਾਰ, ਰਵੀ ਪ੍ਰਕਾਸ਼ ਸਿੰਘ,ਡਾ ਏ ਆਰ,ਜਤਿੰਦਰ ਧੀਰ, ਅਨੀਤਾ ਹੁਬਰਮੈਨ ਆਦਿ ਵੀ ਹਾਜ਼ਰ ਸਨ ਇਸ ਸਮਾਗਮ ਦੌਰਾਨ ਭਾਰਤ ਦੇ ਵੱਖ ਵੱਖ ਸੂਬਿਆਂ ਦੀ ਹਸਤ ਕਲਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਚੀਨ ਦੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਸੱਦਾ
Next articleਕਨੇਡਾ ਬਾਰਡਰ ਏਜੰਸੀ ਵੱਲੋਂ ਗੰਭੀਰ ਅਪਰਾਧਾਂ ਨਾਲ ਜੁੜੇ ਦੋ ਦੋਸ਼ੀਆਂ ਦੀਆ ਤਸਵੀਰਾਂ ਜਾਰੀ