(ਸਮਾਜ ਵੀਕਲੀ)
ਤੂੰ ਮਮਤਾ ਦੀ ਮੂਰਤ ਅੰਮੀਏ,
ਮਾਖਿਓਂ ਮਿੱਠੜੇ ਬੋਲ ਨੇ ਤੇਰੇ
ਕਾਦਰ ਦੀ ਉਸ ਕੁਦਰਤ ਵਾਂਗੂੰ,
ਰੂਪ ਸਭੇ ਅਨਮੋਲ ਨੇ ਤੇਰੇ।
ਤੇਰੇ ਕਦਮਾਂ ਦੇ ਵਿੱਚ ਜਨਤ,
ਬੱਚੜੇ ਨੇ ਅਣਭੋਲ ਮਾਂ ਤੇਰੇ,
ਤੂੰ ਹੱਸਦੀ ਤਾਂ ਰੱਬ ਰਾਜ਼ੀ,
ਬਿਨਾਂ ਤੇਰੇ ਘਨਘੋਰ ਹਨੇਰੇ,
ਬਿਨ ਤੇਰੇ ਕੋਈ ਰਿਜ਼ਕ ਨਾ ਦੇਵੇ,
ਖੋਹ ਲੈਣ ਬਿਨਾਂ ਜਨੌਰ ਮਾਂ ਸਾਰੇ
ਝੁਕ-ਝੁਕ ਵਿੰਹਦੇ ਚਿੜੀ, ਕਬੂਤਰ,
ਪਾਏ ਘੁੱਗੀਆਂ ਮੋਰ ਮਾਂ ਤੇਰੇ,
ਜਗਤ ਤਮਾਸ਼ਾ ਤੱਕਦੇ ਰਹਿੰਦੇ,
ਤੱਕ ਤੱਕ ਸਾਰੇ ਤੌਰ ਮਾਂ ਤੇਰੇ,
ਬਾਣੀ ਦੇ ਨਾਲ਼ ਜੋੜ ਕੇ ਰੱਖਦੀ,
ਲਫ਼ਜ਼ ਤੇਰੇ ਮਾਂ ਬੜੇ ਪਿਆਰੇ,
ਗਲ਼ੀ ਮੁਹੱਲਾ ਵਿਹੜਾ ਖੇੜ੍ਹਾ,
ਸਾਰਾ ਤੈਨੂੰ ਹੀ ਸਤਿਕਾਰੇ,
ਤੇਰਾ ਰੁਤਬਾ, ਤੇਰੀਆਂ ਗੱਲਾਂ,
ਸਮਝ ਸਕੇ ਨਾ ਤੇਰਾ ਝੱਲਾ,
ਜਦੋਂ ਕਿਤੇ ਮੈਨੂੰ ਪਵੇ ਹਨੇਰਾ,
ਯਾਦ ਕਰਾਂ ਫੇਰ ਤੇਰੀਆਂ ਗੱਲਾਂ,
ਕਰਦੀਆਂ ਜੋ ਫੇਰ ਪਾਰ ਉਤਾਰੇ
ਔਖ ਸੌਖ ਫੜ੍ਹ ਤੇਰਾ ਪੱਲਾ,
ਰੱਬ ਕਰੇ ਮਾਂ ਰਹੇ ਹਮੇਸ਼ਾ,
ਪ੍ਰਿੰਸ ਕਦੇ ਮਾਂ ਰਹੇ ਨਾ ਕੱਲਾ,
ਰਣਬੀਰ ਸਿੰਘ/ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly