ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਹਾਂ ਸ਼ਿਵਰਾਤਰੀ ਦੇ ਪਵਿੱਤਰ ਮੌਕੇ ਤੇ ਰਣਜੀਤ ਸਿੰਘ ਖੋਜੇਵਾਲ ਜਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਕਪੂਰਥਲਾ ਆਪਣੇ ਸਹਿਯੋਗੀਆਂ ਸਹਿਤ ਸ੍ਰੀ ਬ੍ਰਹਮਕੁੰਡ ਮੰਦਰ ਅਤੇ ਸ੍ਰੀ ਸ਼ਨੀ ਮੰਦਰ ਵਿੱਖੇ ਨਤਮਸਤਕ ਹੋ ਕੇ ਸ੍ਰੀ ਸ਼ਿਵ ਭਗਵਾਨ ਦਾ ਅਸ਼ੀਰਵਾਦ ਲਿਆ । ਇਸ ਮੌਕੇ ਜਿਲ੍ਹਾ ਪ੍ਰਧਾਨ ਖੋਜੇਵਾਲ ਨੇ ਸਮੂਹ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਪਾਵਨ ਦਿਹਾੜੇ ਸਾਨੂੰ ਸਭ ਨੂੰ ਇੱਕ ਜੁੱਟ ਰਹਿਣ ਦੀ ਜਾਚ ਸਿਖਾਉਂਦੇ ਹਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ।
ਇਸ ਸ਼ੁਭ ਮੌਕੇ ਤੇ ਰਣਜੀਤ ਸਿੰਘ ਖੋਜੇਵਾਲ ਦੇ ਨਾਲ ਖਾਸ ਤੌਰ ਤੇ ਡਾ ਰਣਵੀਰ ਕੌਸ਼ਲ, ਪਿਊਸ਼ ਮਨਚੰਦਾ ਜਿਲ੍ਹਾ ਜਨਰਲ ਸੈਕਟਰੀ, ਕਪੂਰ ਚੰਦ ਥਾਪਰ, ਰਾਜਿੰਦਰ ਸਿੰਘ ਧੰਜਲ, ਧਰਮਪਾਲ ਮਹਾਜਨ, ਵਿੱਕੀ ਗੁਜਰਾਲ, ਜਗਦੀਸ਼ ਸ਼ਰਮਾ, ਕਪਿਲ ਧੀਰ, ਵਿਵੇਕ ਸਿੰਘ ਸਨੀ ਬੈਂਸ, ਸਰਬਜੀਤ ਬੰਟੀ, ਕੁਮਾਰ ਗੌਰਵ ਮਹਾਜਨ, ਈਸ਼ਾ ਮਹਾਜਨ, ਨੱਥੂ ਲਾਲ ਮਹਾਜਨ, ਰਾਜਨ ਠਿੱਗੀ, ਆਦਿ ਨੇ ਸੰਗਤ ਰੂਪ ਵਿੱਚ ਹਾਜ਼ਰੀ ਲਗਵਾਈ ਅਤੇ ਸ਼ਿਵ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ।