ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਵਿਖੇ ਕਬੱਡੀ ਟੂਰਨਾਮੈਂਟ 13 ਅਪ੍ਰੈਲ ਨੂੰ

ਕੈਪਸ਼ਨ- ਪ੍ਰਧਾਨ ਸੂਰਤ ਸਿੰਘ ,ਸੁਖਦੇਵ ਸਿੰਘ ਬੁੱਧੂ ,ਕੋਚ ਕੁਲਬੀਰ ਸਿੰਘ ਕਾਲੀ, ਸੁਖਵਿੰਦਰ ਸਿੰਘ ਸ਼ਹਿਰੀ

ਕਪੂਰਥਲਾ (ਸਮਾਜ ਵੀਕਲੀ)  ( ਕੌੜਾ )–  ਇਤਿਹਾਸਿਕ ਗੁਰਦਵਾਰਾ ਸਮਾਧ ਬਾਬਾ ਦਰਬਾਰਾ ਸਿੰਘ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਜਾਂਦੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਲੈ ਕੇ ਅਮਰਕੋਟ,ਜਾਂਗਲਾ, ਟਿੱਬਾ,ਭੀਲਾਂਵਾਲ, ਭੋਰੂਵਾਲਾ,ਗਾਂਧਾ ਸਿੰਘ ਵਾਲਾ, ਸ਼ਿਕਾਰਪੁਰ ਆਦਿ ਪਿੰਡਾਂ ਦੀਆਂ ਸੰਗਤਾਂ ਦੀ ਵਿਸ਼ੇਸ ਮੀਟਿੰਗ ਸਰਪੰਚ ਜਸਪ੍ਰੀਤ ਕੌਰ, ਸਾਬਕਾ ਸਰਪੰਚ ਅਤੇ ਆਪ ਆਗੂ ਬੀਬੀ ਜਸਵਿੰਦਰ ਕੌਰ ਭਗਤ,ਸਰਪੰਚ ਬਲਵਿੰਦਰ ਸਿੰਘ ਅਮਰਕੋਟ, ਬਾਬਾ ਦਰਬਾਰਾ ਸਿੰਘ ਕਮੇਟੀ ਦੇ ਪ੍ਰਧਾਨ ਪਿਆਰਾ ਸਿੰਘ, ਸਾਬਕਾ ਸਰਪੰਚ ਸੂਰਤ ਸਿੰਘ ਅਤੇ ਦਸ਼ਮੇਸ਼ ਕਲੱਬ ਦੇ ਆਗੂਆਂ ਦੀ ਅਗਵਾਈ ਹੇਠ ਹੋਈ।ਇਸ ਮੌਕੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 13 ਅਪ੍ਰੈਲ ਨੂੰ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਸੂਰਤ ਸਿੰਘ, ਹਰਚਰਨ ਸਿੰਘ, ਸੁਖਦੇਵ ਸਿੰਘ ਬੁੱਧੂ, ਕੁਲਦੀਪ ਸਿੰਘ ਭੀਲਾਂਵਾਲ ਸਾਰੇ ਸੀਨੀਅਰ ਮੀਤ ਪ੍ਰਧਾਨ, ਸਕੱਤਰ ਕੋਚ ਕੁਲਬੀਰ ਸਿੰਘ ਕਾਲ਼ੀ ਅਤੇ ਸੁਖਵਿੰਦਰ ਸਿੰਘ ਸ਼ਹਿਰੀ, ਸਹਾਇਕ ਸਕੱਤਰ ਰਵਿੰਦਰ ਸਿੰਘ ਰਵੀ ਅਤੇ ਸੁਖਦੇਵ ਸਿੰਘ ਅਮਰਕੋਟ , ਪ੍ਰੈੱਸ ਸਕੱਤਰ ਰਾਜਵੀਰ ਸਿੰਘ ਅਤੇ ਬਲਵਿੰਦਰ ਸਿੰਘ ਅਮਰਕੋਟ ਚੁਣਿਆ ਗਿਆ।ਕਮੇਟੀ ਦੇ ਸਰਪ੍ਰਸਤ ਸਾਬਕਾ ਸਰਪੰਚ ਜਸਵਿੰਦਰ ਕੌਰ ਭਗਤ ਨੂੰ ਬਣਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕੋਚ ਕੁਲਬੀਰ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਹਿਰੀ ਨੇ ਦੱਸਿਆ ਕਿ ਆਲ ਓਪਨ ਜੇਤੂ  ਟੀਮ ਨੂੰ 75000 ਦਾ ਇਨਾਮ ਇੰਦਰਜੀਤ ਸਿੰਘ ਵੱਲੋਂ ਅਤੇ ਉਪ ਜੇਤੂ ਨੂੰ 65000 ਦਾ ਇਨਾਮ ਸੁਖਦੇਵ ਸਿੰਘ ਬੁੱਧੂ ਵੱਲੋਂ ਦਿੱਤਾ ਜਾਵੇਗਾ।  ਹਰ ਭਾਗ ਲੈਣ ਵਾਲੀ ਟੀਮ ਨੂੰ 20000 ਦੀ ਰਾਸ਼ੀ ਦਿੱਤੀ ਜਾਵੇ ।ਇਸ ਮੌਕੇ ਬਜ਼ੁਰਗਾਂ ਦਾ ਵੀ ਸ਼ੋ ਮੈਚ ਕਰਵਾਇਆ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਟਿੱਬਾ, ਸੁਖਦੇਵ ਸਿੰਘ ਐਸਡੀਓ, ਸੁਰਜੀਤ ਟਿੱਬਾ,  ਦਲਵਿੰਦਰ ਸਿੰਘ,  ਡਾਕਟਰ ਸਤਬੀਰ ਸਿੰਘ, ਮਨਪ੍ਰੀਤ ਸਿੰਘ, ਮਾਸਟਰ ਜਸਵਿੰਦਰ ਸਿੰਘ, ਸੁਖਜਿੰਦਰ ਲਾਡਾ , ਪ੍ਰਧਾਨ ਬਲਦੇਵ ਸਿੰਘ ਖਾਲਸਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਦੇਸ਼ ਭਗਤੀ ਨੂੰ ਪਰਦੇ ਉੱਤੇ ਜਿਊਣ ਵਾਲਾ ਨਾਇਕ : ਮਨੋਜ ਕੁਮਾਰ
Next articleਦੁਆਬਾ ਕਿਸਾਨ ਯੂਨੀਅਨ ਦੀ ਮੀਟਿੰਗ ਧੰਝੂ ਦੀ ਅਗਵਾਈ ਹੇਠ ਹੋਈ ਕਣਕ ਦੇ ਸੀਜ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ