ਗੁਰਪੁਰਬ ਮੌਕੇ ਸਕਾਊਂਟ ਐਂਡ ਗਾਈਡਜ਼ ਪ੍ਰੋਗਰਾਮ ਤਹਿਤ ਨਿਪੁੰਨ ਟੈਸਟਿੰਗ ਕੈਂਪ ਆਯੋਜਿਤ

ਉੱਚੀਆਂ ਤੇ ਸੁੱਚੀਆਂ ਕਦਰਾਂ ਕੀਮਤਾਂ ਸਿੱਖਣ ਲਈ ਸਕਾਊਂਟ ਕੈਂਪ ਜਰੂਰੀ- ਬਿਕਰਮਜੀਤ ਸਿੰਘ ਥਿੰਦ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸਕਾਊਟ ਤੇ ਗਾਈਡ ਲਹਿਰ ਦੇ ਮੁੱਖ ਮਨੋਰਥ ਨੂੰ ਪ੍ਰਾਪਤ ਕਰਨ ਲਈ ਬੱਚਿਆਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਜਾਗਰੂਕ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਪਰਗਟ ਦਿਵਸ ਮੌਕੇ ਸੁਲਤਾਨਪੁਰ ਲੋਧੀ ਵਿੱਚ ਸ਼ਾਨਦਾਰ ਨਿਪੁੰਨ ਟੈਸਟ ਕੈਂਪ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਹਰਬੰਸ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਦੀ ਰਹਿਨੁਮਾਈ ਹੇਠ ਟੈਸਟਿੰਗ ਕੈਂਪ 5 ਨਵੰਬਰ ਤੋਂ 9 ਨਵੰਬਰ 2022 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਲਤਾਨਪੁਰ ਲੋਧੀ ਵਿਖੇ ਸਫਲਤਾਪੂਰਵਕ ਆਯੋਜਿਤ ਹੋਇਆ ।

ਨਿਪੁੰਨ ਟੈਸਟਿੰਗ ਕੈਂਪ ਦੀ ਸ਼ਾਨਦਾਰ ਸਫਲਤਾ ਸੰਬੰਧੀ ਸਪੰਨ ਸਮਾਗਮ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਕਰਵਾਇਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਸਕਾਊਟ ਅਤੇ ਗਾਈਡ ਦੇ ਮਨੋਰਥਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਥੇ ਇਸ ਮੌਕੇ ਸਮਾਜਿਕ ਨਿਘਾਰ ਨੂੰ ਰੋਕਣ ਲਈ ਸਕਾਊਟ ਗਾਈਡ ਦੇ ਸਿਧਾਂਤਾਂ ਨੂੰ ਹੋਰ ਵੀ ਮਹੱਤਵਪੂਰਨ ਦੇਖਿਆ । ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਸਕਾਊਟ ਗਾਈਡ ਰਾਹੀਂ ਵਿਦਿਆਰਥੀ ਇਥੇ ਨੈਤਿਕ ਕਦਰਾਂ ਕੀਮਤਾਂ ਚਰਿੱਤਰ ਦੀ ਉਸਾਰੀ , ਸਿਹਤ ਸਫ਼ਾਈ ਅਤੇ ਕੰਮ ਕਰਨ ਦੀ ਸਮਰੱਥਾ ਬਾਰੇ ਗਿਆਨ ਪ੍ਰਾਪਤ ਕਰਦੇ ਹਨ। ਉੱਥੇ ਹੀ ਹੱਥੀਂ ਕੰਮ ਕਰਨਾ ਲੋਕ ਤੇ ਸਮਾਜ ਸੇਵਾ ਬਾਰੇ ਵੀ ਅਨੇਕਾਂ ਪਹਿਲੂ ਇਨ੍ਹਾਂ ਟੈਸਟਿੰਗ ਕੈਂਪਾਂ ਰਾਹੀਂ ਸਿੱਖਦੇ ਹਨ।

ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਟੈਸਟਿੰਗ ਕੈਂਪ ਵਿਚ ਜ਼ਿਲ੍ਹੇ ਦੇ 17 ਸਕੂਲਾਂ ਦੇ 124 ਸਕਾਊਟ, ਗਾਈਡਜ਼ 86 ਰੋਵਰਜ਼ 9, ਰੇਂਜਰ 3 ਭਾਵ ਲਗਪਗ 222 ਜ਼ਿੰਮੇਵਾਰ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ । ਇਸ ਨਿਪੁੰਨ ਟੈਸਟਿੰਗ ਕੈਂਪ ਦੀ ਪਲਾਨਿੰਗ ਸਟੇਟ ਆਰਗੇਨਾਈਜ਼ਰ ਉਂਕਾਰ ਸਿੰਘ ਨੇ ਸਿੱਖਿਆ ਅਧਿਕਾਰੀਆਂ ਨਾਲ ਮਿਲ ਕੇ ਕੀਤੀ ਅਤੇ ਕੈਂਪ ਕੋਆਰਡੀਨੇਸ਼ਨ ਲਈ ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ, ਮਹਿੰਦਰ ਸਿੰਘ ਬਾਜਵਾ ਡੀ ਓ ਸੀ ਅਤੇ ਸ੍ਰੀਮਤੀ ਪਵਨਜੀਤ ਕੌਰ ਡੀ ਈ ਓ ਸੀ, ਬਲਜਿੰਦਰ ਸਿੰਘ ਦਿਲਰਾਜਬੀਰ ਸਿੰਘ ਨੂੰ ਕੈਂਪ ਦੇ ਆਯੋਜਨ ਦੀ ਜ਼ਿੰਮੇਵਾਰੀ ਸੌਂਪੀ। ਸਕਾਊਟ ਕੈਂਪ ਦੇ ਆਯੋਜਨ ਵਿਚ ਲੈਕਚਰਾਰ ਤਰਸੇਮ ਸਿੰਘ , ਤਰਸੇਮ ਸਿੰਘ ਮੋਮੀ, ਕਸ਼ਮੀਰ ਸਿੰਘ,ਬਲਜਿੰਦਰ ਸਿੰਘ, ਨਰਿੰਦਰਜੀਤ ਸਿੰਘ, ਜਗਜੀਤ ਸਿੰਘ, ਜਗਦੇਵ ਸਿੰਘ, ਜਸਪਾਲ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ੁਬਾਨ ਚੰਗੀ-ਮੰਦੀ
Next articleSC junks plea against ex-CJI Ranjan Gogoi’s nomination to Rajya Sabha