ਸੰਵਿਧਾਨ ਦਿਵਸ ਦੇ ਮੌਕੇ ਤੇ ਕਿੱਕਬਾਕਸਿਗ ਖਿਡਾਰਨ ਅਤੇ ਪੱਤਰਕਾਰ ਨੂੰ ਕੀਤਾ ਸਨਮਾਨਿਤ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਾਡਾ ਦੇਸ਼ ਆਜ਼ਾਦ ਹੋਇਆ ਸੀ 15 ਅਗਸਤ 1947 ਨੂੰ ਇਹ ਗੱਲ ਤਾਂ ਹਰੇਕ ਨਾਗਰਿਕ ਨੂੰ ਪਤਾ ਹੈ ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਜਾਣਕਾਰੀ ਕਿ ਗਣਤੰਤਰ ਦਿਵਸ ਦੇ ਤੌਰ ਤੇ ਇਸ ਨੂੰ ਅਸੀਂ ਮਨਾਈਦਾ ਹੈ ਇਹ ਸਭ ਬਾਬਾ ਸਾਹਿਬ ਡਾ ਅੰਬੇਡਕਰ ਜੀ ਕਰਕੇ ਹੀ ਸੰਭਵ ਹੋ ਸਕਿਆ ਹੈ ਉਸ ਨੇ ਸਭ ਇਨਸਾਨਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਅਤੇ ਔਰਤ ਜਾਤੀ ਨੂੰ ਵੀ ਲਿਆਕੇ ਮਰਦ ਦੇ ਬਰਾਬਰ ਖੜਾ ਕਰ ਦਿੱਤਾ ਇਸ ਸ਼ਬਦ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਆਨੰਦਪੁਰ ਸਾਹਿਬ ਜੀ ਨੇ ਅੱਜ ਬਸਰਾ ਪਰਿਵਾਰ ਨੇ ਕਿੱਕ ਬਾਕਸਿੰਗ ਖਿਡਾਰਨ ਮੁਸਕਾਨ ਅਤੇ ਪੱਤਰਕਾਰੀ ਵਿੱਚ ਸਾਡੇ ਸਮਾਜ ਦੀ ਗੱਲ ਰੱਖਣ ਵਾਲੇ ਚਰਨਜੀਤ ਸੱਲ੍ਹਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ‌ਅਤੇ ਮੈਡਮ ਪਰਮਿੰਦਰ ਕੌਰ ਤੇ ਮਾਸਟਰ ਚਰਨਦਾਸ ਬਸਰਾ ਜੀ ਨੇ ਕਿਹਾ ਕਿ ਜਿੱਥੇ ਕਿੱਤੇ ਵੀ ਅਸੀਂ ਜਾਈਏ ਸਾਡਾ ਕੰਮ ਮਿਸ਼ਨ ਨੂੰ ਕਾਮਯਾਬ ਕਰਨ ਵਾਸਤੇ ਜਿੰਨੀ ਕੋ ਹੋ ਸਕੇ ਸੇਵਾ ਕਰਦੇ ਰਹਿੰਦੇ ਹਾਂ। ਮੁਸਕਾਨ ਨੂੰ ਵਧੀਆ ਪੜ੍ਹਾਈ ਕਰਨ ਅਤੇ ਖੇਡਾਂ ਵਿੱਚ ਆਪਣੇ ਮਾਂ ਪਿਓ, ਆਪਣੇ ਪਿੰਡ ਦਾ, ਆਪਣੇ ਦੇਸ਼ ਦਾ ਅਤੇ ਆਪਣੇ ਕੋਚ ਦਾ ਨਾਮ ਰੌਸ਼ਨ ਕਰਨਾ ਤੇਰਾ ਪਹਿਲਾਂ ਫਰਜ਼ ਹੈ। ਇਸ ਮੌਕੇ ਤੇ ਪ੍ਰਵੀਨ ਬੰਗਾ ਬਸਪਾ ਆਗੂ,ਦੇਸ ਰਾਜ ਬਸਰਾ, ਮੈਡਮ ਪਰਮਿੰਦਰ ਕੌਰ ਕੰਗਰੌੜ, ਮਾਸਟਰ ਚਰਨਦਾਸ ਬਸਰਾ, ਚਰਨਜੀਤ ਸੱਲ੍ਹਾ ਅਤੇ ਮੁਸਕਾਨ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੰਬਰਦਾਰ ਯੂਨੀਅਨ ਬੰਗਾ ਵੱਲੋਂ ਸਤਿਕਾਰਯੋਗ ਰਵੀ ਕੁਮਾਰ ਪਟਵਾਰੀ ਦੀ ਮੌਤ ਤੇ ਸ਼ੋਕ ਸੰਦੇਸ਼
Next articleਪਿੰਡ ਗੁਣਾਚੌਰ ਵਿਖੇ ਹਾਈ ਸਕੂਲ ਵਿੱਚ ਅਦਿਤਿਆ ਵੇਟ ਲਿਫਟਰ ਅਤੇ ਉਨ੍ਹਾਂ ਦੇ ਕੋਚ ਨੂੰ ਸਨਮਾਨਿਤ ਕੀਤਾ