ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਖੂਨਦਾਨ ਕੈਂਪ ਦਾ ਆਯੋਜਨ

ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਖੂਨਦਾਨ ਕੈਂਪ ਦਾ ਆਯੋਜਨ
*ਲੋਕਤੰਤਰ ਨੂੰ ਬਚਾਉਣ ਲਈ ਸੰਵਿਧਾਨ ਬਚਾਉਣਾ ਜ਼ਰੂਰੀ- ਅੰਮ੍ਰਿਤਪਾਲ ਭੌਂਸਲੇ*

(ਸਮਾਜ ਵੀਕਲੀ)

ਫਿਲੌਰ/ਗੁਰਾਇਆ/ਜਲੰਧਰ (ਜੱਸੀ)- ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਅਤੇ ਸਾਥੀ ਲੇਖਰਾਜ ਬਿਲਗਾ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਅੰਬੇਡਕਰ ਸੈਨਾ ਆਫ਼ ਇੰਡੀਆ ਵੱਲੋਂ ਬਾਬਾ ਬ੍ਰਹਮ ਦਾਸ ਕਮਿਊਨਿਟੀ ਹਾਲ ਫਿਲੌਰ ਵਿਖੇ ਕੀਤਾ ਗਿਆ। ਇਹ ਉਪਰਾਲਾ ਡਾ. ਬੀ.ਆਰ. ਅੰਬੇਡਕਰ ਸੋਸ਼ਲ ਵੈਲਫੇਅਰ ਐਂਡ ਐਜੂਕੇਸ਼ਨਲ ਸੋਸਾਇਟੀ (ਰਜਿ.) ਵਲੋਂ ਐਨ ਜੀ ਉ ਸਾਥੀ ਅਤੇ ਮਿਸ਼ਨ 34 ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸ੍ਰੀ ਮੁਲਖ਼ ਰਾਜ ਗਿੰਡਾ ਯੂਕੇ ਵਲੋਂ ਕੀਤੀ ਗਈ। ਇਸ ਖੂਨਦਾਨ ਕੈਂਪ ਵਿੱਚ ਸੈਂਕੜੇ ਲੋਕਾਂ ਖੂਨਦਾਨ ਕੀਤਾ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੇ ਕੰਮ ਆ ਸਕੇ। ਇਸ ਮੌਕੇ ਅੰਬੇਡਕਰ ਸੈਨਾ ਦੇ ਸੰਸਥਾਪਕ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਖੂਨਦਾਨ ਕਰਨਾ ਮਹਾਨ ਕਾਰਜ ਹੈ ਇਸ ਕਿਸੇ ਲੋੜਵੰਦ ਨੂੰ ਜੀਵਨ ਦਾਨ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਜੀਵਨ ਭਰ ਦੇਸ਼ ਅਤੇ ਮਨੁੱਖਤਾ ਦੇ ਭਲੇ ਲਈ ਕੰਮ ਕੀਤਾ ਉਨ੍ਹਾਂ ਨੂੰ ਯਾਦ ਕਰਦਿਆਂ ਅੱਜ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਵਿਚ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਭਾਰਤੀ ਸੰਵਿਧਾਨ ਨੂੰ ਬਚਾਉਣਾ ਜ਼ਰੂਰੀ ਹੈ ਜਿਸ ਨੂੰ ਹਾਕਮ ਧਿਰ ਕਮਜ਼ੋਰ ਕਰਕੇ ਬਦਲਣ ਦੇ ਮਨਸੂਬੇ ਘੜੇ ਜਾ ਰਹੀ ਹੈ। ਉਨ੍ਹਾਂ ਸਾਥੀ ਲੇਖਰਾਜ ਬਿਲਗਾ ਦੇ ਸੰਘਰਸ਼ ਨੂੰ ਸਲਾਮ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਜੀਵਨ ਸੰਘਰਸ਼ ਤੋਂ ਪ੍ਰੇਰਨਾ ਲੈਂਦਿਆਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਅੰਦੋਲਨ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਸੰਘਰਸ਼ੀਲ ਰਹਿਣਾ ਚਾਹੀਦਾ ਹੈ।

ਇਸ ਮੌਕੇ ਸਰਵ ਸ੍ਰੀ ਪਵਨ ਕੁਮਾਰ ਬੈਂਸ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ (ਰਜਿ), ਰਾਮ ਸਰੂਪ ਸਰੋਏ, ਡਾ. ਅਜੈਬ ਸਿੰਘ, ਕੁਲਵੰਤ ਭੂਨੋ, ਜਰਨੈਲ ਸਿੰਘ ਮੋਤੀਪੁਰ, ਸਤਪਾਲ ਭੌਂਸਲੇ, ਜਰਨੈਲ ਢੰਡਾ, ਰਜਿੰਦਰ ਕਜ਼ਲੇ,ਹੈਪੀ ਮਾਹੀ ਗੁਰਾਇਆ ਬਲੱਡ ਸੇਵਾ, ਹਰਮੇਸ਼ ਪਹਿਲਵਾਨ ਵਿਰਕ, ਗੁਰਪ੍ਰੀਤ ਗੋਪੀ, ਇੰਜ. ਲਲਿਤ ਕੁਮਾਰ ਮੱਲ੍ਹ, ਵਰੁਣ ਸੋਫ਼ੀ ਪਿੰਡ ਪ੍ਰਧਾਨ ਸਟੂਡੈਂਟਸ ਸੰਘਰਸ਼ ਮੋਰਚਾ ਪੰਜਾਬ, ਲਖਵੀਰ ਸਿੰਘ ਕੋਟਲੀ ਵਿਦਿਆਰਥੀ ਆਗੂ ਸਪੁੱਤਰ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ, ਸੁਰਜੀਤ ਸਿੰਘ ਨਗਰ ਮੈਂਬਰ ਬਲਾਕ ਸੰਮਤੀ, ਨਿਰਮਲ ਸਿੰਘ ਨਗਰ ਸਰਪੰਚ, ਬੁੱਧ ਪ੍ਰਕਾਸ਼ ਗੜ੍ਹਾ, ਅਸ਼ੋਕ ਰੱਤੂ, ਡਾ. ਜਸਵਿੰਦਰ ਚੀਮਾ, ਅਮਰੀਕ ਲੋਹਗੜ੍ਹ ਸਰਪੰਚ, ਗੁਲਸ਼ਨ ਮਸੰਦਪੁਰ, ਸਰਬਜੀਤ ਸਾਬੀ ਸਰਪੰਚ, ਕੁਲਵੰਤ ਸਿੰਘ ਤੱਖਰ ਸਾਬਕਾ ਸਰਪੰਚ, ਮੋਹਣ ਲਾਲ ਵਿਰਦੀ ਸਾਬਕਾ ਸਰਪੰਚ, ਅਮਰਜੀਤ ਲਾਡੀ, ਅਮਰੀਕ ਜੱਜਾਂ, ਰਣਜੀਤ ਸਿੰਘ ਸਾਬਕਾ ਸਰਪੰਚ, ਮਨਦੀਪ ਰਾਏ ਫਿਲੌਰ ਬਲੱਡ ਸੇਵਾ, ਲਖਵਿੰਦਰ ਗੜ੍ਹੀ, ਦਲਜੀਤ ਦੁਸਾਂਝ, ਬਲਵੀਰ ਗੰਨਾ ਪਿੰਡ, ਰਾਮ ਦਾਸ ਬਸਰਾ, ਸੁਖਵੀਰ ਨਿੱਕਾ ਸਰਪੰਚ, ਅੰਮ੍ਰਿਤਪਾਲ ਮੱਲ੍ਹ ਪੰਚ, ਅਸ਼ੋਕ ਹਰੀਪੁਰ ਖਾਲਸਾ, ਹਰਜਿੰਦਰ ਸੂਰਜਾ ਸਾਬਕਾ ਸਰਪੰਚ, ਹੈਪੀ ਸੈਦੋਵਾਲ ਸਾਬਕਾ ਸਰਪੰਚ, ਨਿਰਮਲ ਰੁੜਕਾ, ਰਾਮ ਲੁਭਾਇਆ, ਵਿਨੈ ਅੱਪਰਾ, ਤਿਲਕ ਰਾਜ ਅੱਪਰਾ, ਤੀਰਥ ਮੈਂਗੜਾ, ਜੋਗਿੰਦਰ ਛਿਛੂਵਾਲ, ਕੁਲਵਿੰਦਰ ਉਆਣ, ਕੁਲਵਿੰਦਰ ਗੜ੍ਹਾ, ਦਵਿੰਦਰ ਸਫ਼ਰੀ, ਬਲਦੇਵ ਰਾਜ ਮੋਮੀ, ਡਾ ਬਲਜੀਤ ਦਾਰਾਪੁਰ, ਉਂਕਾਰ ਕਾਰੀ, ਦੇਸਰਾਜ ਮੱਲ੍ਹ, ਠੇਕੇਦਾਰ ਹੰਸਰਾਜ, ਤਾਰਾ ਚੰਦ ਜੱਖੂ, ਰਾਜ ਕੁਮਾਰ ਸੰਧੂ ਕੌਂਸਲਰ, ਮਨੋਜ ਕੁਮਾਰ ਸੰਧੂ, ਜੀਵਨ ਡੱਲੇਵਾਲ, ਦਕਸ਼ ਫਿਲੌਰ, ਪੰਛੀ ਡੱਲੇਵਾਲ ਆਦਿ ਹਾਜ਼ਰ ਸਨ।

ਨਵੀਂਆਂ ਖਬਰਾਂ ਅਤੇ ਹੋਰ ਜਾਣਕਾਰੀ ਲਈ ਸਮਾਜ ਵੀਕਲੀ ਪੜੋ ਅਤੇ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDR BHIM RAO AMBEDKAR IS SON OF INDIA
Next articleराहुल सांकृत्यायन की विरासत संवर्धन (संरक्षण) अभियान