(ਸਮਾਜ ਵੀਕਲੀ)-ਪੰਜਾਬੀ ਸਾਹਿਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ ਲੱਖਾ ਸਲੇਮਪੁਰੀ। 1996 ਵਿੱਚ ਰਿਲੀਜ਼ ਹੋਣ ਵਾਲੇ ਗੀਤ “ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਵਾਰੇ ਬਈ” ਨਾਲ ਪ੍ਰਸਿੱਧ ਲੇਖਕ ਵਜੋਂ ਸੁਰਖ਼ੀਆਂ ਚ’ ਆਉਣ ਵਾਲਾ ਲੇਖਕ ਆਪਣੀ ਚੰਗੀ ਲੇਖਣੀ ਕਰਕੇ ਹਮੇਸ਼ਾਂ ਹੀ ਸੁਰਖ਼ੀਆਂ ਚ’ ਰਹਿੰਦਾ ਹੈ। ਕੱਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਮਹਿਲਾਵਾਂ ਦੇ ਸਤਿਕਾਰ ਵਿੱਚ ਵਿਸ਼ੇਸ਼ ਰਚਨਾਵਾਂ ਲ਼ਿਖਣ ਕਰਕੇ ਲੱਖਾ ਜੀ ਇੱਕ ਵਾਰ ਫੇਰ ਵੱਡੀਆਂ ਸੁਰਖ਼ੀਆਂ ਵਿੱਚ ਹਨ। ਭਾਸ਼ਾ ਵਿਭਾਗ ਪੰਜਾਬ ਦੇ ਅਲੱਗ-2 ਜ਼ਿਲ੍ਹਾ ਅਫ਼ਸਰਾਂ ਵਲੋਂ ਮਹਿਲਾ ਦਿਵਸ ਵਾਲੇ ਦਿਨ ਲੱਖਾ ਜੀ ਦੀਆਂ ਲਿਖ਼ਤਾਂ ਨੂੰ ਆਪਣੇ ਸ਼ੋਸ਼ਲ ਮੀਡੀਆ ਤੇ ਪਾਕੇ ਸਨਮਾਨ ਦਿੱਤਾ ਗਿਆ।
ਜਿੰਨਾ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਦੇ ਮੈਡਮ ਚੰਦਨਦੀਪ ਕੌਰ ਜੀ ਵਲੋਂ ਤਿੰਨ ਰਚਨਾਵਾਂ ੧. ਨਾਰੀ ਦਾ ਸਤਿਕਾਰ ਕਰੋ ੨. ਮਹਿਲਾਵਾਂ ੩. ਔਰਤ ਮਿੱਠੀ ਰੂਹ, ਨੂੰ ਸਨਮਾਨ ਦਿੱਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਤਹਿਗੜ੍ਹ ਸਾਹਿਬ ਮੈਡਮ ਜਸਪ੍ਰੀਤ ਕੌਰ ਜੀ ਵਲੋਂ ਰਚਨਾ “ਔਰਤ ਦੇ ਹੈ ਰੂਪ ਅਨੇਕਾਂ” ਨੂੰ ਸਨਮਾਨ ਦਿੱਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਤਰਨਤਾਰਨ ਤੇ ਅੰਮ੍ਰਿਤਸਰ ਮੈਡਮ ਹਰਮੇਸ਼ ਕੌਰ ਜੀ ਯੋਧੇ ਵਲੋਂ ਰਚਨਾ “ਮਹਿਲਾ ਹੱਸਦੀ ਹੋਵੇ” ਨੂੰ ਮਾਣ ਦਿੱਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਮੈਡਮ ਜਸਪ੍ਰੀਤ ਕੌਰ ਜੀ ਵਲੋਂ ਰਚਨਾਵਾਂ ੧. ਸਤਿਕਾਰ ਮਹਿਲਾਵਾਂ ਦਾ ੨. ਮਹਿਲਾਵਾਂ, ਨੂੰ ਸਤਿਕਾਰ ਦਿੱਤਾ ਅਤੇ ਖ਼ੁਦ ਮੰਚ ਤੋਂ ਲੱਖਾ ਜੀ ਦੀ ਰਚਨਾ:
ਮਹਿਲਾ ਦਿਵਸ ਮਨਾਵੋ ਦੇਵੋ ਇੱਜਤਾਂ ਔਰਤ ਨੂੰ
ਘਟਣ ਕਦੇ ਨਾ ਦੇਵੋ ਧੀ-ਭੈਣਾਂ ਦੀ ਸ਼ੌਹਰਤ ਨੂੰ
ਪੜਕੇ ਸਰੋਤਿਆਂ ਦੇ ਰੂ-ਬਰੂ ਕੀਤੀ ਅਤੇ ਸਮਾਗਮ ਸਥਾਨ ਤੇ “ਸਤਿਕਾਰ ਮਹਿਲਾਵਾਂ ਦਾ” ਰਚਨਾ ਦੀ ਫਲੈਕਸੀ ਵੀ ਲਗਾਈ ਗਈ।
ਇਸਤੋਂ ਪਹਿਲਾਂ ਵੀ “ਭਾਸ਼ਾ ਵਿਭਾਗ ਪੰਜਾਬ” ਦੇ ਪੇਜ ਤੇ ਸ੍ਰ ਤੇਜਿੰਦਰ ਸਿੰਘ ਗਿੱਲ ਵਲੋਂ ਰਚਨਾ “ਪੰਜਾਬੀ ਦਾ ਝੰਡਾ” ਦੇ ਦੋ ਸ਼ੇਅਰ ਲਗਾਏ ਗਏ। ਜ਼ਿਲ੍ਹਾ ਖੋਜ਼ ਅਫ਼ਸਰ ਬਰਨਾਲਾ ਬਿੰਦਰ ਸਿੰਘ ਖੁੱਡੀ ਕਲਾਂ ਵਲੋਂ ਰਚਨਾ “ਸੇਵਾ ਕਰੋ ਪੰਜਾਬੀ ਦੀ”, ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਲੋਂ ਰਚਨਾ “ਪੰਜਾਬੀ ਨੂੰ ਮਾਂ”, ਜ਼ਿਲ੍ਹਾ ਭਾਸ਼ਾ ਅਫ਼ਸਰ ਤਰਨਤਾਰਨ ਮੈਡਮ ਹਰਮੇਸ਼ ਕੌਰ ਜੀ ਯੋਧੇ ਵਲੋਂ ਰਚਨਾ “ਉੱਗਿਆ ਬੂਟਾ ਪੰਜਾਬੀ ਦਾ” ਆਦਿ।ਰਮੇਸ਼ਵਰ ਸਿੰਘ ਪਟਿਆਲਾ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly