ਕਪੂਰਥਲਾ (ਕੌੜਾ)- ਅਦਬੀ ਸ਼ਾਮ ਕਪੂਰਥਲਾ ਵੱਲੋਂ ਕਮੇਟੀ ਦੇ ਦੋ ਸਾਲ ਪੂਰੇ ਹੋਣ ਤੇ ਚੋਣ ਸੰਬੰਧੀ ਆਮ ਸਭਾ ਕੀਤੀ ਗਈ । ਜਿਸ ਦੀ ਪ੍ਰਧਾਨਗੀ ਅਦਬੀ ਸ਼ਾਮ ਦੇ ਸਰਪ੍ਰਸਤ ਡਾ. ਹਰਭਜਨ ਸਿੰਘ ਅਤੇ ਸਰਪ੍ਰਸਤ ਇੰਜ. ਖ਼ਜ਼ਾਨ ਸਿੰਘ ਆਦਿ ਨੇ ਸਾਂਝੇ ਤੌਰ ਤੇ ਕੀਤੀ। ਸਾਬਕਾ ਜਨਰਲ ਸਕੱਤਰ ਡਾ ਅਵਤਾਰ ਸਿੰਘ ਭੰਡਾਲ ਨੇ ਸੰਸਥਾ ਵੱਲੋਂ ਦੋ ਸਾਲ ਦੀਆਂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਚੋਣ ਦੀ ਪ੍ਰੀਕ੍ਰਿਆ ਡਾ ਹਰਭਜਨ ਸਿੰਘ ਨੇ ਕਰਦੇ ਹੋਏ ਸ਼ਹਿਬਾਜ਼ ਖ਼ਾਨ ਨੂੰ ਪ੍ਰਧਾਨ ਦੀਆਂ ਸੇਵਾਵਾਂ ਜਾਰੀ ਰੱਖਦੇ ਹੋਏ ਅਗਲੇ ਦੋ ਸਾਲਾਂ ਲਈ ਅਤੇ ਜਨਰਲ ਸਕੱਤਰ ਨਰਿੰਦਰ ਨੀਤ ਨੂੰ ਸਰਵਸੰਮਤੀ ਨਾਲ ਚੁਣਿਆ ਗਿਆ। ਜਿਸਨੂੰ ਹਾਜ਼ਰ ਅਹੁਦੇਦਾਰਾਂ ਨੇ ਆਪਣੀ ਸਹਿਮਤੀ ਦਿੱਤੀ। ਬਾਕੀ ਦੇ ਅਹੁਦੇਦਾਰਾਂ ਨੂੰ ਨਿਯੁਕਤ ਕਰਨ ਲਈ ਪ੍ਰਧਾਨ ਸ਼ਹਿਬਾਜ਼ ਖ਼ਾਨ ਅਤੇ ਜਨਰਲ ਸਕੱਤਰ ਨਰਿੰਦਰ ਨੀਤ ਜ਼ਿੰਮੇਵਾਰੀ ਨੂੰ ਨਿਭਾਉਣਗੇ। ਇਸ ਮੌਕੇ ਤੇ ਸ਼ਾਇਰ ਪ੍ਰੋਮਿਲਾ ਅਰੋੜਾ, ਧਰਮ ਪਾਲ ਪੈਂਥਰ, ਬਲਵੰਤ ਸਿੰਘ ਬੱਲ, ਜਰਨੈਲ ਸਿੰਘ ਸਾਖੀ, ਮਲਕੀਅਤ ਸਿੰਘ ਕੱਲਾ, ਰਿਜ਼ਾ ਖ਼ਾਨ, ਮੁਨੱਜ਼ਾ ਇਰਸ਼ਾਦ, ਅਵਤਾਰ ਸਿੰਘ, ਹਰਕੀਰਤ ਸਿੰਘ, ਮੱਸਾ ਸਿੰਘ, ਰਣਵੀਰ ਸਿੰਘ, ਜਸਲੀਨ ਕੌਰ, ਗੁਰਚਰਨ ਸਿੰਘ, ਰਜਿਤਾ, ਹਰਪ੍ਰੀਤ ਕੌਰ ਅਤੇ ਤੇਜਬੀਰ ਸਿੰਘ ਆਦਿ ਹਾਜ਼ਰ ਸਨ। ਪ੍ਰਧਾਨ ਸ਼ਹਿਬਾਜ਼ ਖ਼ਾਨ ਅਤੇ ਜਨਰਲ ਸਕੱਤਰ ਨਰਿੰਦਰ ਨੀਤ ਨੇ ਸਾਰੇ ਸਾਹਿਤਕਾਰ ਤੇ ਕਵੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਆਸ ਅਤੇ ਵਿਸ਼ਵਾਸ ਨਾਲ ਸਭ ਨੇ ਜ਼ਿੰਮੇਵਾਰੀ ਸੌਂਪੀ ਹੈ ਅਦਬੀ ਸ਼ਾਮ ਕਪੂਰਥਲਾ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly