ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ‘ਤੇ ਜਥੇਬੰਦੀਆਂ ਨੇ ਸਾੜਿਆ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਪੁੱਤਲਾ

ਫੋਟੋ : ਸਕੂਲ ਉਸਾਰੀ ਦੇ ਮੁੱਦੇ 'ਤੇ ਪੁੱਤਲਾ ਫੂਕ ਪ੍ਰਦਰਸ਼ਨ ਕਰਦੇ ਹੋਏ ਸਰਕਾਰੀ ਸਕੂਲ ਬਚਾਓ ਮੋਰਚਾ ਦੇ ਆਗੂ ਅਤੇ ਉਹਨਾਂ ਦੇ ਸਹਿਯੋਗੀ।
ਲਲਕਾਰ : ਜਥੇਬੰਦੀਆਂ ਦੇ ਜ਼ੋਰ ਨਾਲ ਬਣੇ ਸਕੂਲ ਦਾ ਉਦਘਾਟਨ ਹਲਕਾ ਵਿਧਾਇਕ ਨੂੰ ਨਹੀਂ ਕਰਨ ਦਿੱਤਾ ਜਾਵੇਗਾ – ਸਰਕਾਰੀ ਸਕੂਲ ਬਚਾਓ ਮੋਰਚਾ 
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – “ਸਰਕਾਰੀ ਸਕੂਲ ਬਚਾਓ ਮੋਰਚਾ” ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ‘ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਨੂਰਮਹਿਲ ਦੇ ਪੁਰਾਣੇ ਬੱਸ ਸਟੈਂਡ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਪੁੱਤਲਾ ਮਜ਼ਬੂਰਨ ਸਾੜਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ਖ਼ਾਸਕਰ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਭੰਡਦਿਆਂ ਕਈ ਗੰਭੀਰ ਦੋਸ਼ ਲਗਾਏ। ਉਹਨਾਂ ਕਿਹਾ ਜੇਕਰ ਅੱਜ ਦੀ ਤਰੀਕ ਵਿੱਚ ਵੀ ਝਾਤ ਮਾਰੀਏ ਤਾਂ ਸਰਾਂ ਦੇ 50-100 ਮੀਟਰ ਦੇ ਆਸਪਾਸ ਤਿੰਨ-ਤਿੰਨ ਮੰਜ਼ਿਲਾਂ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ ਜੇਕਰ ਉਹਨਾਂ ਇਮਾਰਤਾਂ ਦੇ ਮਾਲਕ ਪੁਰਾਤੱਤਵ ਵਿਭਾਗ ਤੋਂ ਮਨਜ਼ੂਰੀ ਲੈ ਕੇ ਜਾਂ ਬਿਨਾਂ ਮਨਜ਼ੂਰੀ ਤੋਂ ਉਸਾਰੀ ਕਰ ਸਕਦੇ ਹਨ ਫਿਰ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਪੂਰੇ ਇਲਾਕੇ ਦੀ ਮਾਲਕ ਬਣ ਕੇ ਸਰਾਂ ਤੋਂ 300 ਮੀਟਰ ਦੀ ਦੂਰੀ ਤੋਂ ਵੱਧ ਦੂਰ ਵਿੱਦਿਆ ਦਾ ਮੰਦਰ ਕਿਉਂ ਨਹੀਂ ਉਸਾਰ ਸਕਦੀ ?  ਉਹਨਾਂ ਕਿਹਾ ਕਿ ਜੇਕਰ ਸ਼੍ਰੀਮਤੀ ਮਾਨ ਵਿਧਾਨ ਸਭਾ ਵਿੱਚ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਸਕਦੀ ਹੈ ਤਾਂ ਫਿਰ ਸਰਕਾਰੀ ਸਕੂਲ ਨੂੰ ਮੁਕੰਮਲ ਕਰਨ ਦੀ ਗੱਲ ਉਸੇ ਵਿਧਾਨ ਸਭਾ ਵਿੱਚ ਕਿਉਂ ਨਹੀਂ ਕਰ ਸਕਦੀ ?  ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਸ਼੍ਰੀਮਤੀ ਮਾਨ ਹੀ ਨਹੀਂ ਚਾਹੁੰਦੀ ਕਿ ਸਕੂਲ ਬਣੇ ਅਤੇ ਇਸ ਗੱਲ ਦਾ ਖਮਿਆਜਾ ਆਉਣ ਵਾਲੇ ਇਲੈਕਸ਼ਨਾਂ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੁਗਤਨਾ ਪਵੇ, ਕਿਉੰਕਿ ਹੁਣ ਇਹ ਮਸਲਾ ਜਨਤਕ ਹੋ ਚੁੱਕਾ ਹੈ ਪੰਜਾਬ ਦੀਆਂ 11 ਜੁਝਾਰੂ ਜਥੇਬੰਦੀਆਂ ਇੱਕ ਜੁੱਟ ਹੋ ਚੁੱਕੀਆਂ ਹਨ। ਹਲਕਾ ਵਿਧਾਇਕ ਵੱਲੋਂ ਗਰੀਬ ਬੱਚਿਆਂ ਨਾਲ ਪੜ੍ਹਾਈ ਦਾ ਧ੍ਰੋਹ ਕਮਾਉਣ ਦੀ ਗੱਲ ਸ਼ਹਿਰ ਤੋਂ ਨਿਕਲਕੇ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਬੁਲਾਰਿਆਂ ਦੁੱਖ ਜ਼ਾਹਰ ਕੀਤਾ ਕਿ ਕਾਮਰੇਡ ਅਤੇ ਪੱਤਰਕਾਰ ਬਾਲ ਕ੍ਰਿਸ਼ਨ ਬਾਲੀ ਜੀ ਨੂੰ ਧਰਨੇ ‘ਤੇ ਬੈਠਿਆਂ ਲਗਾਤਾਰ 18 ਦਿਨ ਹੋ ਗਏ ਹਨ ਪਰ ਆਮ ਪਾਰਟੀ ਦੀ ਵਿਧਾਇਕ ਜਾਂ ਉਹਨਾਂ ਦੇ ਕਿਸੇ ਵੀ ਅਫ਼ਸਰ ਨੇ ਕੋਈ ਸਾਰ ਨਹੀਂ ਲਈ।ਅੱਜ ਦੇ ਰੋਸ ਮਾਰਚ, ਧਰਨੇ ਅਤੇ ਪੁੱਤਲਾ ਫੂਕ ਪ੍ਰਦਰਸ਼ਨ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਆਗੂ ਹੰਸ ਰਾਜ ਪੱਬਵਾ, ਪੰਜਾਬ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਲੰਧਰ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਬਲਾਕ ਪ੍ਰਧਾਨ ਮਨੋਜ਼ ਕੁਮਾਰ ਸਰੋਏ, ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਗੁਰਕਮਲ ਸਿੰਘ ਨੇ ਜਿੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਕੂਲ ਨੂੰ ਤੁਰੰਤ ਪ੍ਰਭਾਵ ਨਾਲ ਮੁਕੰਮਲ ਕਰਨ ਦੀ ਗੱਲ ਕੀਤੀ ਉੱਥੇ ਸ਼ਹੀਦ ਸ. ਭਗਤ ਸਿੰਘ ਦੇ 116ਵੇਂ ਜਨਮ ਦਿਨ ‘ਤੇ ਵਧਾਈਆਂ ਵੀ ਦਿੱਤੀਆਂ। ਬੁਲਾਰਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਮੁੱਖ ਉਦੇਸ਼ ਚੰਗੀ ਸਿਹਤ ਅਤੇ ਵਿੱਦਿਆ ਪ੍ਰਦਾਨ ਕਰਨਾ ਹੈ ਪਰ ਨੂਰਮਹਿਲ ਵਿੱਚ ਨਾ ਸਕੂਲ ਹੈ ਨਾ ਹੀ ਚੰਗੀਆਂ ਸਿਹਤ ਸਹੂਲਤਾਂ। ਉਹਨਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਸਕੂਲ ਬਣਵਾਉਣ ਲਈ ਹਰ ਤਰ੍ਹਾਂ ਦੀ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਜ਼ੋਰ ਨਾਲ ਬਣੇ ਸਕੂਲ ਦਾ ਉਦਘਾਟਨ ਹਲਕਾ ਵਿਧਾਇਕ ਨੂੰ ਨਹੀਂ ਕਰਨ ਦਿੱਤਾ ਜਾਵੇਗਾ।
ਅੱਜ ਪੁੱਤਲਾ ਫੂਕ ਪ੍ਰਦਰਸ਼ਨ ਮੌਕੇ ਮਿੱਡ ਡੇ ਮੀਲ ਵਰਕਰ ਯੂਨੀਅਨ ਦੀ ਪ੍ਰਧਾਨ ਸ਼੍ਰੀਮਤੀ ਜੁਗਿੰਦਰ ਕੌਰ ਅਤੇ ਸਾਥੀ ਸੁਖਵਿੰਦਰ ਕੌਰ, ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਸਕੱਤਰ ਜਨਰਲ ਸੁਰਿੰਦਰ ਛਿੰਦਾ, ਜੋਨ ਇੰਚਾਰਜ ਜੰਡਿਆਲਾ ਨੰਬਰਦਾਰ ਜਸਵੰਤ ਸਿੰਘ ਜੌਹਲ, ਪੀ.ਆਰ.ਓ ਜਗਨ ਨਾਥ, ਪ੍ਰੈੱਸ ਸਕੱਤਰ ਤਰਸੇਮ ਲਾਲ ਉੱਪਲ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਪੂਰਨ ਸਿੰਘ, ਇਸਤਰੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਕੁਲਵੰਤ ਕੌਰ ਪੱਬਵਾ, ਭਾਰਤੀ ਕਿਸਾਨ ਯੂਨੀਅਨ ਦੁਆਬਾ‌ ਦੇ ਆਗੂ ਨੰਬਰਦਾਰ ਮਹਿੰਦਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਸੁੰਨੜ ਕਲਾਂ ਦੇ ਪ੍ਰਧਾਨ ਜੁਗਿੰਦਰਪਾਲ, ਬਲਾਕ ਪ੍ਰਧਾਨ ਅਕਲ ਚੰਦ ਸਿੰਘ, ਪੱਤਰਕਾਰ ਯੂਨੀਅਨ ਦੇ ਆਗੂ ਅਵਤਾਰ ਚੰਦ, ਕੌਂਸਲਰ ਜੰਗ ਬਹਾਦਰ ਕੋਹਲੀ, ਕੌਂਸਲਰ ਦੀਪਕ ਕੁਮਾਰ, ਸਾਬਕਾ ਕੌਂਸਲਰ ਰਕੇਸ਼ ਕਲੇਰ ਨੂਰਮਹਿਲ, ਲਾਇਨ ਦਿਨਕਰ ਸੰਧੂ , ਸਮਾਜ ਸੇਵੀ ਭੂਸ਼ਨ ਸ਼ਰਮਾ, ਰਵਿੰਦਰ ਭਾਰਦਵਾਜ ਪੱਪੀ, ਜਸਵਿੰਦਰ ਪੂਨੀਆ, ਰਾਜੀਵ ਜੋਸ਼ੀ ਸੁੰਨੜ ਕਲਾਂ, ਹਰਜੀਤ ਸਿੰਘ ਗਹੀਰ, ਗੁਰਮੇਲ ਸਿੰਘ ਬੈਨਾਪੁਰ, ਚੰਨਣ ਸਿੰਘ ਕੰਦੋਲਾ, ਨਿਰਮਲ ਸਿੰਘ ਸਿੱਧਮ ਅਤੇ ਹੋਰ ਬਹੁਤ ਸਾਰੇ ਉਸਾਰੂ ਸੋਚ ਵਾਲੇ ਯੋਧੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਹੁਮੰਤਵੀ ਦਾ ਭਾਣੋ ਲੰਗਾ ਸਹਿਕਾਰੀ ਖੇਤੀਬਾੜੀ ਸਭਾ ਭਾਣੋ ਲੰਗਾ ਦਾ ਸਾਲਾਨਾ ਆਮ ਇਜਲਾਸ ਅਤੇ ਮੁਨਾਫ਼ਾ ਵੰਡ ਸਮਾਗਮ ਸੰਪਨ 
Next articleਦੋ ਰੋਜ਼ਾ ਸੈਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ੇਖੂਪੁਰ ਸਕੂਲ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ