ਇਲਾਕੇ ਦੇ ਹਰਮਨ ਪਿਆਰੇ ਆਗੂ ਤੇ ਨਿਧੜਕ ਪੱਤਰਕਾਰ ਹਰਮੇਸ਼ ਵਿਰਦੀ ਨਹੀਂ ਰਹੇ

ਬਸਪਾ ਦੇ ਵੀ ਬਹੁਤ ਮਿਸ਼ਨਰੀ ਆਗੂ ਸਨ ਇਸ ਮੌਕੇ ਤੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਪਹੁੰਚੇ ਹੋਏ ਸਨ
ਪਿੰਡ ਪੱਦੀ ਮੱਟਵਾਲੀ ਵਿਖੇ ਹੋਇਆ ਅੰਤਿਮ ਸੰਸਕਾਰ ਲੋਕਾਂ ਦਾ ਉਮੜਿਆ ਭਾਰੀ ਇਕੱਠ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ):- ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਦੇ ਉੱਪ ਪ੍ਰਧਾਨ ਅਤੇ ਬਸਪਾ ਦੇ ਹਰਮਨ ਪਿਆਰੇ ਆਗੂ ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਬੀਤੇ 15 ਦਿਨ ਉਹ ਬਿਮਾਰ ਚਲ ਰਹੇ ਸਨ। ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਡੀਐਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਹਨਾਂ ਨੇ ਆਖਰੀ ਸਾਹ ਲਿਆ। ਅੱਜ ਉਹਨਾਂ ਦੇ ਜੱਦੀ ਪਿੰਡ ਪੱਦੀ ਮਠਵਾਲੀ ਦੇ ਸ਼ਮਸਾਨ ਘਾਟ ਵਿੱਚ ਉਹਨਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਚਿਖਾ ਨੂੰ ਉਹਨਾਂ ਦੇ ਤਿੰਨ ਪੁੱਤਰ ਸਪੁੱਤਰਾਂ ਪੰਕਜ ਵਿਰਦੀ, ਵਿਸ਼ਾਲ ਵਿਰਦੀ ਅਤੇ ਹਰਸ਼ ਵਿਰਦੀ ਨੇ ਸਾਂਝੇ ਤੌਰ ਤੇ ਅਗਨੀ ਦਿਖਾਈ। ਇਸ ਮੌਕੇ ਰਾਜਨੀਤਿਕ, ਸਮਾਜਿਕ ਸੱਭਿਆਚਾਰਕ ਅਤੇ ਧਾਰਮਿਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਪੁੱਜੀਆਂ ਜਿਸ ਵਿਚ ਬਹੁਜਨ ਸਮਾਜ ਪਾਰਟੀ ਪ੍ਰਦੇਸ਼ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਬਸਪਾ ਆਗੂ ਪ੍ਰਵੀਨ ਬੰਗਾ, ਆਪ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਪ੍ਰਦੇਸ਼ ਜਨਰਲ ਸਕੱਤਰ ਇਸਤਰੀ ਵਿੰਗ ਹਰਜੋਤ ਕੌਰ ਲੋਹਟੀਆ, ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਐਜੂਕੇਸ਼ਨ ਟਰੱਸਟ ਢਾਹਾਂ ਕਲੇਰਾਂ ਪ੍ਰਸਿੱਧ ਸਮਾਜ ਸੇਵਕ ਬਾਬਾ ਦਵਿੰਦਰ ਕੌੜਾ, ਜਗਜੀਤ ਸਿੰਘ ਸੋਢੀ, ਕੌਂਸਲਰ ਜਸਵਿੰਦਰ ਸਿੰਘ ਮਾਨ, ਕੌਂਸਲਰ ਜੀਤ ਸਿੰਘ ਭਾਟੀਆ, ਸਰਪੰਚ ਨਛੱਤਰ ਕੌਰ, ਹਰਬੰਸ ਲਾਲ ਪੂੰਨੀਆ, ਦਰਬਾਰਾ ਸਿੰਘ ਪਰਹਾਰ, ਡਾ ਕਸ਼ਮੀਰ ਚੰਦ, ਡਾ ਅਮਰੀਕ ਸਿੰਘ, ਡਾ ਸੁੱਖਵਿੰਦਰ ਹੀਰਾ, ਦਾਰਾ ਸਿੰਘ ਮੱਲ, ਡਾ ਨਿਰੰਜਨ ਪਾਲ ਹੀਓ ਰਿਟਾਇਰਡ ਐਸਐਮਓ, ਪੰਕਜ ਲੋਹਟੀਆ, ਡਾ ਬਖਸ਼ੀਸ਼ ਸਿੰਘ, ਇੰਦਰਜੀਤ ਅਟਾਰੀ, ਏਐਸਆਈ ਅਵਤਾਰ ਵਿਰਦੀ, ਹਰਬੰਸ ਵਿਰਦੀ, ਹਰਦੇਵ ਸਿੰਘ ਆਸੀ ਡੀਪੀਆਰ ਓ ਨਵਾਂ ਸ਼ਹਿਰ, ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਬਲਵੀਰ ਸਿੰਘ ਜੰਡੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਕਾਰਜਕਾਰੀ ਮੈਂਬਰ ਬਲਵਿੰਦਰ ਸਿਪਰੇ, ਪ੍ਰਦੇਸ਼ ਕਾਰਜਕਾਰੀ ਮੈਂਬਰ ਨਵਕਾਂਤ ਭਰੋਮਜਾਰਾ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੂਰਪੁਰ, ਸੁਰਿੰਦਰ ਕਰਮ ਲਧਾਣਾ, ਬੰਗਾ ਪ੍ਰਧਾਨ ਸੰਜੀਵ ਭਨੋਟ, ਮਨੀਸ਼ ਚੁਘ, ਨਰਿੰਦਰ ਮਾਹੀ, ਹਰਜਿੰਦਰ ਜੰਡਾਲੀ, ਪ੍ਰਵੀਰ ਅੱਬੀ, ਕੁਲਦੀਪ ਸਿੰਘ ਪਾਬਲਾ, ਮਨਜਿੰਦਰ ਸਿੰਘ, ਚਮਨ ਲਾਲ, ਬਲਵਿੰਦਰ ਝਿੰਗੜ, ਤੀਰਥ ਸਿੰਘ, ਨੰਬਰਦਾਰ ਹੰਸ ਰਾਜ, ਹਰਮੇਸ਼ ਚੱਕ ਕਲਾਲ, ਪਰਮਜੀਤ ਮਹਿਰਮਪੁਰ, ਮਨੋਹਰ ਬਹਿਰਾਮ, ਰਵਿੰਦਰ ਮਹਿਮੀ,ਵਿਜੇ ਮਜਾਰੀ, ਚਰਨਜੀਤ ਸੱਲਾਂ, ਵਿਪਿਨ ਕੁਮਾਰ, ਜਸਪਾਲ ਲਧਾਣਾ, ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਮਾਤਾ ਗੁਰੋ, ਉਹਨਾਂ ਦੀ ਧਰਮ ਪਤਨੀ ਪ੍ਰਵੀਨ ਵਿਰਦੀ ਅਤੇ ਵੱਡੀ ਗਿਣਤੀ ਵਿੱਚ ਮਿੱਤਰ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਮੰਹਨਹਾਣਾ ਵਿਖੇ 37 ਵਾਂ ਖੂਨ ਦਾਨ ਕੈਂਪ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵੱਲੋਂ 37ਵਾਂ ਵਿਸ਼ਾਲ ਖੂਨਦਾਨ ਕੈਂਪ 14 ਮਾਰਚ ਨੂੰ
Next articleਪੰਥਕ ਧੱਜੀਆਂ ਵਿਰੁੱਧ ਲੋਕ ਸੁਚੇਤ ਹੋਣ-ਸੁਰਜੀਤ ਸਿੰਘ ਮਾਂਗਟ