ਅੱਪਰਾ (ਜੱਸੀ) -ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਮੋਂਰੋਂ ਨੇੜੇ ਅੱਪਰਾ ਤਹਿ. ਫਿਲੌਰ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਦੇ ਗੱਦੀਨਸ਼ੀਨ ਗੁਰੂ ਮਾਂ ਮਾਤਾ ਸਵਰਨ ਦੇਵਾ ਜੀ (ਯੂ.ਕੇ) ਤੇ ਸੀਤੇ ਮਾਤਾ (ਯੂ.ਕੇ) ਦੀ ਅਗਵਾਈ ਹੇਠ 22ਵਾਂ ਸ਼ਕਤੀ ਦਿਵਸ ਤੇ ਵਿਸ਼ਾਲ ਜਾਗਰਣ ਰਾਤ ਦੇ ਸਮੇਂ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ਼ਾਮ 6 ਵਜੇ ਮਹਾਂਮਾਈ ਦੀ ਪੂਜਾ ਕੀਤੀ ਗਈ, ਉਪਰੰਤ ਧਾਰਮਿਕ ਸਟੇਜ ਸਜਾਈ ਗਈ, ਇਸ ਮੌਕੇ ਰੀਟਾ ਸੰਧੂ, ਗੁਰਨੇਕ ਛੋਕਰਾਂ, ਮਸਤੀ ਸੰਧੂ ਤੇ ਗਾਇਕ ਕਮਲ ਕਟਾਣੀਆਂ ਨੇ ਮਹਾਂਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੂਰ ਦੁਰਾਡੇ ਤੋਂ ਸੰਗਤਾਂ ਹਾਜ਼ਰ ਹੋਈਆਂ | ਜਾਗਰਣ ਦੌਰਾਨ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਦੇ ਮੁੱਖ ਸੇਵਾਦਾਰ ਵਿਜੈ ਹਰਫ਼ (ਯੂ.ਕੇ) ਨੇ ਸੰਬੰਧਨ ਕਰਦਿਆਂ ਕਿਹਾ ਕਿ ਜੋ ਵੀ ਮਾਂ ਦੀ ਸ਼ਰਨ ‘ਚ ਆਉਂਦਾ ਹੈ, ਉਸਦੇ ਦੁੱਖ ਦਰਦ ਕੱਟੇ ਜਾਂਦੇ ਹਨ | ਗੱਦੀਨਸ਼ੀਨ ਮਾਤਾ ਸਵਰਨ ਦੇਵਾ (ਯੂ. ਕੇ) ਨੇ ਸੰਗਤਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਨਾਂ ਨੂੰ ਆਪਣੇ ਜੀਵਨ ‘ਚ ਹਰ ਸਮੇਂ ਜਰੂਰਤਮੰਦਾਂ ਦੀ ਮੱਦਦ ਲਈ ਤੱਤਪਰ ਰਹਿਣਾ ਚਾਹੀਦਾ ਹੈ | ਸਵੇਰੇ ਤੜਕਸਾਰ 4 ਵਜੇ ਤਾਰਾ ਰਾਣੀ ਦੀ ਕਥਾ ਕੀਤੀ ਗਈ | ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਕਾਲਾ ਟਿੱਕੀਆਂ ਵਾਲਾ ਨੇ ਬਾਖੂਬੀ ਨਿਭਾਈ | ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਤੇ ਅਤੁੱਟ ਲੰਗਰ ਵੀ ਵਰਤਾਏ ਗਏ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly