ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਹਰ ਸਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪਿੰਡ ਖਟਕੜ ਕਲਾਂ ਵਿਖੇ ਜਾਈਦਾ ਹੈ ਸੋ ਇਸ ਵਾਰ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 23 ਮਾਰਚ ਦਿਨ ਐਤਵਾਰ ਨੂੰ ਪਿੰਡ ਖਟਕੜ ਕਲਾਂ ਵਿਖੇ ਪਹੁੰਚਣਾ ਹੈ।ਸੋ ਸਮੂਹ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 23 ਮਾਰਚ ਦਿਨ ਐਤਵਾਰ ਨੂੰ ਠੀਕ ਸਾਢੇ ਗਿਆਰਾਂ (11-30) ਵਜੇ ਪਿੰਡ ਕਾਹਮਾ ਵਿਖੇ ਸਕੂਲ ਦੀ ਗਰਾਊਂਡ ਵਿੱਚ ਪਹੁੰਚ ਜਾਣਾ ਜੀ। ਉੱਥੋਂ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਕਾਲਖ਼, ਸੂਬਾ ਆਗੂਆਂ, ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਅਤੇ ਸਮੂਹ ਜ਼ਿਲ੍ਹਾ ਕਮੇਟੀ ਦੀ ਅਗਵਾਈ ਵਿੱਚ ਪਿੰਡ ਖਟਕੜ ਕਲਾਂ ਤੱਕ ਨਸ਼ਿਆਂ ਖ਼ਿਲਾਫ਼ ਚੇਤਨਾ ਮਾਰਚ ਕੱਢਿਆ ਜਾਵੇਗਾ।ਉਸ ਤੋਂ ਉਪਰੰਤ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।ਵੱਖ ਵੱਖ ਜ਼ਿਲ੍ਹਿਆਂ ਤੋਂ ਵੀ ਕੁਝ ਮੈਂਬਰ ਸ਼ਾਮਲ ਹੋਣ ਗੇ।ਇਸ ਲਈ ਵੱਖ ਵੱਖ ਬਲਾਕ ਪ੍ਰਧਾਨਾਂ ਨੂੰ ਇਹ ਬੇਨਤੀ ਹੈ ਕਿ ਉਹ ਆਪਣੇ ਬਲਾਕ ਦੀ ਉਸ ਦਿਨ 100% ਹਾਜ਼ਰੀ ਯਕੀਨੀ ਬਣਾਉਣ। ਸਾਰੇ ਮੈਂਬਰਾਂ ਨੇ ਡਰੈੱਸ ਕੋਡ ਜਿਵੇਂ ਕਿ ਕਾਲ਼ੀ ਪੈਂਟ, ਚਿੱਟੀ ਕਮੀਜ਼ ਅਤੇ ਆਪਣੇ ਆਪਣੇ ਆਈ ਕਾਰਡ ਪਾ ਕੇ ਆਉਣਾ ਜੀ।ਹਰ ਬਲਾਕ ਕੋਲ਼ ਆਪਣਾ ਬੈਨਰ ਅਤੇ ਝੰਡੇ ਹੋਣਾ ਲਾਜ਼ਮੀ ਹੈ। ਕੋਈ ਵੀ ਮੈਂਬਰ ਬਿਨਾ ਕਿਸੇ ਠੋਸ ਕਾਰਨ ਦੇ ਨਾਂ ਤਾਂ ਗ਼ੈਰ ਹਾਜ਼ਰ ਹੋਏ ਅਤੇ ਨਾ ਹੀ ਲੇਟ ਹੋਵੇ। ਮੈਸੇਜ ਨੂੰ ਧਿਆਨ ਨਾਲ ਪੜ੍ਹ ਕੇ ਨੋਟ ਕਰ ਲਿਆ ਜਾਵੇ ਅਤੇ ਰਿਪਲਾਈ ਵੀ ਜ਼ਰੂਰ ਕੀਤਾ ਜਾਵੇ।
ਵੱਲੋਂ :- ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ।
ਜਾਰੀ ਕਰਤਾ :- ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਪ੍ਰੇਮ ਸਲੋਹ ਮੋਬਾਈਲ ਨੰਬਰ 9464237303.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj